ਸਾਹਿਤ ਸਦਨ ਨੇ ਡਾ. ਉਡਾਰੀ ਦੀ ਯਾਦ ਵਿਚ ਕਰਵਾਇਆ ਕਵੀ ਦਰਬਾਰ
ਐੱਸ.ਡੀ. ਸਕੂਲ ਦੇ ਅਧਿਆਪਕ ਅਵਿਨਾਸ਼ ਚੰਦਰ ਦੀ ਸੇਵਾ-ਮੁਕਤੀ ਮੌਕੇ ਸਨਮਾਨ ਸਮਾਰੋਹ ਕਰਵਾਇਆ
ਅਵਿਨਾਸ਼ ਚੰਦਰ ਨੇ ਸਿੱਖਿਆ ਤੇ ਯੂਨੀਅਨ ਦੇ ਸੰਘਰਸ਼ਾਂ ਵਿੱਚ ਮੁੱਲਵਾਨ ਭੂਮਿਕਾ ਨਿਭਾਈ - ਮਿਸਰਾ ਸਿੰਘ ਬਮਾਲ
ਸੰਗਰੂਰ, 2 ਅਗਸਤ (ਚੌਧਰੀ ਨੰਦ ਲਾਲ ਗਾਂਧੀ)–ਸਾਹਿਤ ਸਦਨ ਸੰਗਰੂਰ ਵਲੋਂ ਨਾਮਵਰ ਸ਼ਾਇਰ ਡਾ. ਚਰਨਜੀਤ ਸਿੰਘ ਉਡਾਰੀ ਜਿਨ੍ਹਾਂ ਦਾ ਢਾਈ ਵਰ੍ਹੇ ਪਹਿਲਾਂ ਦਿਹਾਂਤ ਹੋ ਗਿਆ ਸੀ ਦੀ ਯਾਦ ਵਿਚ ਅੱਜ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਕਵੀ ਦਰਬਾਰ ਕਰਵਾਇਆ ਗਿਆ।
ਅ
ਅਧਿਆਪਕ ਅਵਿਨਾਸ਼ ਚੰਦਰ ਦੀ ਸੇਵਾ-ਮੁਕਤੀ ਮੌਕੇ ਸਨਮਾਨ ਸਮਾਰੋਹ ਦਾ ਦ੍ਰਿਸ਼। ਤਸਵੀਰ – ਲਖਵੀਰ ਸਿੰਘ ਧਾਂਦਰਾ
03-08-2026
ਸੰਗਰੂਰ, 2 ਅਗਸਤ (ਚੌਧਰੀ ਨੰਦ ਲਾਲ ਗਾਂਧੀ)–ਸਾਹਿਤ ਸਦਨ ਸੰਗਰੂਰ ਵਲੋਂ ਨਾਮਵਰ ਸ਼ਾਇਰ ਡਾ. ਚਰਨਜੀਤ ਸਿੰਘ ਉਡਾਰੀ ਜਿਨ੍ਹਾਂ ਦਾ ਢਾਈ ਵਰ੍ਹੇ ਪਹਿਲਾਂ ਦਿਹਾਂਤ ਹੋ ਗਿਆ ਸੀ ਦੀ ਯਾਦ ਵਿਚ ਅੱਜ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਕਵੀ ਦਰਬਾਰ ਕਰਵਾਇਆ ਗਿਆ। ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰੋ. ਉਡਾਰੀ ਦੀ ਬਰਸੀ ਹਰ ਸਾਲ ਸਾਹਿਤ ਸਦਨ ਵਲੋਂ ਗੁਰੂ ਵਿਚ ਮਨਾਈ ਜਾਇਆ ਕਰੇਗੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਤਿੰਦਰ ਸਿੰਘ ਚੱਠਾ ਧੂਰੀ ਪ੍ਰਧਾਨ ਐਫ.ਸੀ.ਆਈ ਐਗਜੈਕਟਿਵ ਯੂਨੀਅਨ ਨੇ ਸਾਹਿਤ ਸਦਨ ਸੰਗਰੂਰ ਦੇ ਇਸ ਯਤਨ ਦੀ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਡਾ. ਉਡਾਰੀ ਦੀ ਯਾਦ ਨੂੰ ਸਿਜਦਾ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਡਾ. ਉਡਾਰੀ ਦੀ ਨਿੱਘੀ ਯਾਦ ਸਦੀਵੀ ਕਾਲ ਤੱਕ ਕਾਇਮ ਰਹੇਗੀ। ਨਾਮਵਰ ਲੇਖਕ ਕੁਲਵੰਤ ਕਸਕ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਾਹਿਤ ਸਿਰਜਨਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ, ਏ.ਪੀ ਸਿੰਘ ਬਾਬਾ ਅਤੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਨੇ ਡਾ. ਉਡਾਰੀ ਨੂੰ ਆਪਣੇ ਸ਼ਬਦਾਂ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਪਹਿਲਾਂ ਸਮਾਗਮ ਦਾ ਰਸਮੀ ਉਦਘਾਟਨ ਸੰਗਰੂਰ ਦੀ ਨਾਮਵਰ ਸ਼ਖਸੀਅਤ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਰਾਜ ਕੁਮਾਰ ਅਰੋੜਾ ਨੇ ਕੀਤਾ ਅਤੇ ਸ਼ਬਦੀ ਉਦਘਾਟਨ ਕਰਦਿਆਂ ਸ੍ਰੀ ਅਰੋੜਾ ਨੇ ਡਾ. ਉਡਾਰੀ ਨੂੰ ਦੇ ਪਰਿਵਾਰਕ, ਸਮਾਜਿਕ ਅਤੇ ਸਾਹਿਤਕ ਜੀਵਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡਾ. ਉਡਾਰੀ ਦੇ ਪੁੱਤਰ ਹਰਸੁਖਚੈਨ ਸਿੰਘ ਚੱਢਾ ਐਡਵੋਕੇਟ ਨੇ ਜਿੱਥੇ ਆਪਣੇ ਪਿਤਾ ਦੀ ਚਰਚਿਤ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ ਉੱਥੇ ਉਨ੍ਹਾਂ ਨੇ ਸਾਹਿਤ ਸਦਨ ਵਲੋਂ ਉਨ੍ਹਾਂ ਦੇ ਪਿਤਾ ਦੀ ਯਾਦ ਵਿਚ ਕਰਵਾਏ ਸਮਾਗਮ ਲਈ ਧੰਨਵਾਦ ਵੀ ਕੀਤਾ। ਕਵੀ ਦਰਬਾਰ ਵਿਚ ਸੰਜੇ ਲਹਿਰੀ ਧੂਰੀ, ਕਿਰਨ ਸਿੰਗਲਾ ਪਟਿਆਲਾ, ਪਵਿੱਤਰ ਕੌਰ ਗਰੇਵਾਲ, ਸੁਖਵਿੰਦਰ ਸਿੰਘ ਫੁੱਲ, ਰਵਿੰਦਰ ਸਿੰਘ ਗੁੱਡੂ, ਰਾਕੇਸ਼ ਸ਼ਰਮਾ, ਬਲਰਾਜ ਓਬਰਾਏ ਬਾਜੀ, ਬਲਵੰਤ ਸਿੰਘ ਜੋਗਾ, ਕੁਲਵੰਤ ਖਨੌਰੀ, ਕੁਲਵੰਤ ਸਿੰਘ ਉੱਪਲੀ, ਧਰਮੀ ਤੁੰਗਾਂ, ਪਾਲੀ ਰਾਮ ਬਾਂਸਲ, ਅਨੋਖ ਸਿੰਘ ਵਿਰਕ ਅਤੇ ਸਤਦੇਵ ਸ਼ਰਮਾ ਨੇ ਭਾਗ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਅਮਨੀ, ਦਿਨੇਸ਼ ਐਡਵੋਕੇਟ, ਕਰਨੈਲ ਸਿੰਘ ਸੇਖੋਂ, ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ, ਜਸਵੀਰ ਸਿੰਘ ਖਾਲਸਾ, ਦਵਿੰਦਰ ਗੁਪਤਾ, ਰਜਿੰਦਰ ਗੋਇਲ, ਕਿਸ਼ੋਰੀ ਲਾਲ, ਤਿਲਕ ਰਾਜ ਸਤੀਜਾ, ਬਾਲ ਕ੍ਰਿਸ਼ਨ ਸ਼ਰਮਾ, ਰਾਜ ਕੁਮਾਰ ਬਾਂਸਲ, ਗਿਰਧਾਰੀ ਲਾਲ, ਪਰਮਜੀਤ ਸਿੰਘ ਟਿਵਾਣਾ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਸਾਹਿਤ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।