02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਬੀ.ਕੇ.ਯੂ ਉਗਰਾਹਾਂ ਵੱਲੋਂ ਸਾਇਲੋ ਪਲਾਂਟ ਨੂੰ ਲੈ ਕੇ ਧਰਨਾ ਚੌਥੇ ਦਿਨ ਵੀ ਜਾਰੀ

ਦਿੜ੍ਹਬਾ ਮੰਡੀ, 2 ਅਗਸਤ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵੱਲੋਂ ਪਿੰਡ ਇਕਾਈ ਤੂਰਬੰਜਾਰਾ ਦੇ ਪ੍ਰਧਾਨ ਕਰਮ ਸਿੰਘ ਦੀ ਅਗਵਾਈ ਵਿੱਚ ਚੌਥੇ ਦਿਨ ਰਾਤ ਦੇ ਪੱਕਾ ਮੋਰਚੇ ਵਿਚ ਪਿੰਡ ਦੇ ਕਿਸਾਨਾ ਮਜ਼ਦੂਰਾ ਅਤੇ ਔਰਤਾ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸੈਲੋ ਪਲਾਂਟ ਲਗਾਉਣ ਵਾਲੀ ਕੰਪਨੀ ਅਤੇ ਪੰਜਾਬ ਸਰਕਾਰ ਦੇ ਬਰਖਿਲਾਫ ਜੰਮ ਕੇ ਨਾਅਰੇ ਬਾਜੀ ਕੀਤੀ ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਬਲਾਕ ਭਵਾਨੀਗੜ੍ਹ ਦੇ ਖਜਾਨਚੀ ਬਲਵਿੰਦਰ ਸਿੰਘ ਘਨੌੜ ਜੱਟਾ ਨੇ ਦੱਸਿਆ ਕਿ ਪਿੰਡ ਦੇ ਬਿਲਕੁਲ ਨਾਲ ਲੱਗਦੀ ਹੱਦ ਵਿੱਚ ਪੀ ਯੂ ਬੀ ਐਗਰੀ ਲੋਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਸੈਲੋ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੈਲੋ ਕੰਪਨੀ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀ ਨਾਲ ਸੈਲੋ ਪਲਾਟ ਲਗਾਉਣਾ ਚਾਹੁੰਦੀ ਹੈ। ਜਿਸ ਦਾ ਮਾਨਯੋਗ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ।

Ad Position 21
No active advertisement
ਜਨਮ ਦਿਵਸ ਮੌਕੇ ਐਡਵੋਕੇਟ ਹੈਪੀ ਗਰਗ ਸਿਵਲ ਹਸਪਤਾਲ ਧੂਰੀ ਵਿਖੇ ਲੰਗਰ ਸੇਵਾ ਕਰਨ ਦੌਰਾਨ ਸਨਮਾਨਿਤ ਕਰਨ ਦਾ ਦ੍ਰਿਸ਼। ਤਸਵੀਰ : ਲਖਵੀਰ ਸਿੰਘ ਧਾਂਦਰਾ 03-08-2026
ਦਿੜ੍ਹਬਾ ਮੰਡੀ, 2 ਅਗਸਤ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵੱਲੋਂ ਪਿੰਡ ਇਕਾਈ ਤੂਰਬੰਜਾਰਾ ਦੇ ਪ੍ਰਧਾਨ ਕਰਮ ਸਿੰਘ ਦੀ ਅਗਵਾਈ ਵਿੱਚ ਚੌਥੇ ਦਿਨ ਰਾਤ ਦੇ ਪੱਕਾ ਮੋਰਚੇ ਵਿਚ ਪਿੰਡ ਦੇ ਕਿਸਾਨਾ ਮਜ਼ਦੂਰਾ ਅਤੇ ਔਰਤਾ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸੈਲੋ ਪਲਾਂਟ ਲਗਾਉਣ ਵਾਲੀ ਕੰਪਨੀ ਅਤੇ ਪੰਜਾਬ ਸਰਕਾਰ ਦੇ ਬਰਖਿਲਾਫ ਜੰਮ ਕੇ ਨਾਅਰੇ ਬਾਜੀ ਕੀਤੀ ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਬਲਾਕ ਭਵਾਨੀਗੜ੍ਹ ਦੇ ਖਜਾਨਚੀ ਬਲਵਿੰਦਰ ਸਿੰਘ ਘਨੌੜ ਜੱਟਾ ਨੇ ਦੱਸਿਆ ਕਿ ਪਿੰਡ ਦੇ ਬਿਲਕੁਲ ਨਾਲ ਲੱਗਦੀ ਹੱਦ ਵਿੱਚ ਪੀ ਯੂ ਬੀ ਐਗਰੀ ਲੋਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਸੈਲੋ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੈਲੋ ਕੰਪਨੀ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀ ਨਾਲ ਸੈਲੋ ਪਲਾਟ ਲਗਾਉਣਾ ਚਾਹੁੰਦੀ ਹੈ।ਜਿਸ ਦਾ ਮਾਨਯੋਗ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। 2 ਸਾਲ ਪਹਿਲਾਂ ਵੀ ਇਸੇ ਕੰਪਨੀ ਨੇ ਇਸ ਜਗ੍ਹਾ ਤੇ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਿੰਡ ਵਾਸੀਆਂ ਦੇ ਸਖਤ ਵਿਰੋਧ ਨੂੰ ਦੇਖਦਿਆਂ ਕੰਪਨੀ ਪਿੱਛੇ ਹੱਟ ਗਈ ਸੀ ਹੁਣ ਦੁਬਾਰਾ ਫਿਰ ਤੋਂ ਧੱਕੇਸ਼ਾਹੀ ਨਾਲ ਪਿੰਡ ਦੀ ਹੱਦ ਵਿੱਚ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਨਹੀ ਦਿਤਾ ਜਾਵੇਗਾ ।ਇਕਾਈ ਦੇ ਖਜਾਨਚੀ ਰਾਮ ਸਿੰਘ, ਜਰਨਲ ਸਕੱਤਰ ਧੰਨਾ ਸਿੰਘ, ਮੇਜਰ ਸਿੰਘ ਦਰਸ਼ਨ ਸਿੰਘ ਜੱਗੀ ਸਿੰਘ ਮਨਦੀਪ ਸਿੰਘ ਹਰਦੇਵ ਸਿੰਘ ਬਲਵਿੰਦਰ ਸਿੰਘ ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆ ਔਰਤਾ ਅਤੇ ਕਿਸਾਨ ਮੌਜੂਦ ਸਨ। 02 ਐਸਐਨਜੀ48 ਚੌਥੇ ਦਿਨ ਵੀ ਧਰਨੇ ਵਿੱਚ ਬੈਠੇ ਕਿਸਾਨ, ਪਿੰਡ ਵਾਸੀ ਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ। ਤਸਵੀਰ: ਔਜਲਾ
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ 121ਵਾਂ ਜਨਮ ਦਿਹਾੜਾ 4 ਨੂੰ ਅਗਲੀ ਖ਼ਬਰ ਬਾਬਾ ਫਰੀਦ ਸੰਸਥਾ ਵਲੋਂ ਸਿਲਾਈ ਮਸ਼ੀਨ ਵੰਡ ਸਮਾਰੋਹ 8 ਨੂੰ
Ad Position 24
No active advertisement