02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਾਂਗਰਸ ਵਿੱਚ ਸਭ ਅੱਛਾ ਅਤੇ 2027 ਵਿੱਚ ਸਰਕਾਰ ਬਣਾਵਾਂਗੇ–ਰੌਕੀ ਬਾਂਸਲ

ਸੰਗਰੂਰ, 2 ਅਗਸਤ (ਅਮਨਦੀਪ ਸਿੰਘ ਬਿੱਟਾ)–ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕੁਝ ਵਰਕਰਾਂ ਅਤੇ ਆਗੂਆਂ ਦੀ ਨਾਰਾਜਗੀ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਮਜਬੂਤ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਕਾਂਗਰਸ ਬੇਹੱਦ ਤਾਕਤਵਰ ਅਤੇ ਮਜਬੂਤ ਅਧਾਰ ਰੱਖਦੀ ਹੈ।

Ad Position 21
No active advertisement
ਭਵਾਨੀਗੜ੍ਹ ਵਿਖੇ ਲਗਾਏ ਨੂੰ ਸੰਬੋਧਨ ਕਰਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਅਤੇ ਹੋਰ। (ਸੱਜੇ) ਨਸ਼ਿਆਂ ਵਿਰੁੱਧ ਕੱਢੀ ਰੈਲੀ ਦਾ ਦ੍ਰਿਸ਼ । ਤਸਵੀਰਾਂ-ਰਣਧੀਰ ਸਿੰਘ ਫੱਗੂਵਾਲਾ 03-08-2026
ਸੰਗਰੂਰ, 2 ਅਗਸਤ (ਅਮਨਦੀਪ ਸਿੰਘ ਬਿੱਟਾ)–ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕੁਝ ਵਰਕਰਾਂ ਅਤੇ ਆਗੂਆਂ ਦੀ ਨਾਰਾਜਗੀ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਮਜਬੂਤ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਕਾਂਗਰਸ ਬੇਹੱਦ ਤਾਕਤਵਰ ਅਤੇ ਮਜਬੂਤ ਅਧਾਰ ਰੱਖਦੀ ਹੈ। ਪਿਛਲੀਆਂ ਲੰਘੀਆਂ ਸਥਾਨਕ ਚੋਣਾਂ ਦਾ ਹਵਾਲਾ ਦਿੰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਨਗਰ ਕੌਸਲ ਸੰਗਰੂਰ ਵਿੱਚ ਕਾਂਗਰਸ ਨੇ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਪਾਰਟੀ ਨੇ 9 ਸੀਟਾਂ ਜਿੱਤੀਆਂ, ਭਵਾਨੀਗੜ੍ਹ ਨਗਰ ਕੌਸਲ ਚੋਣਾਂ ਵਿੱਚ ਵੀ ਪ੍ਰਦਸ਼ਨ ਸ਼ਾਨਦਾਰ ਰਿਹਾ। ਇਨ੍ਹਾਂ ਚੋਣਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋ ਸੀਟਾਂ ਅਤੇ ਬਲਾਕ ਸੰਮਤੀ ਸੰਗਰੂਰ ਭਵਾਨੀਗੜ੍ਹ ਦੀ ਚੋਣਾਂ ਵਿੱਚ ਵੀ ਪਾਰਟੀਨੇ ਸ਼ਾਨਦਾਰ ਕਾਰਗੁਜਾਰੀ ਦਿਖਾਉਂਦਿਆਂ ਸੱਤਾਧਾਰੀ ਧਿਰ ਨੂੰ ਚਾਰੇ ਖਾਨੇ ਚਿੱਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕਾਂਗਰਸ ਪਾਰਟੀ ਹੀ ਸੱਤਾਧਾਰੀ ਧਿਰ ਆਪ ਨੂੰ ਚੁਨੌਤੀ ਦੇਣ ਦੇ ਸਮਰੱਥ ਹੈ ਅਤੇ ਆਉਂਦੇ ਦਿਨਾਂ ਵਿੱਚ ਕਾਂਗਰਸ ਯੂਨਾਇਟਡ ਤੌਰ ਉੱਤੇ ਸਾਹਮਣੇ ਆਏਗੀ। ਬਾਂਸਲ ਨੇ ਦਾਅਵਾ ਕੀਤਾ ਕਿ 2027 ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ ਅਤੇ ਲੋਕ ਆਪ ਸਮੇਤ ਭਾਜਪਾ, ਅਕਾਲੀ ਦਲ ਨੂੰ ਲੱਕ ਤੋੜਵੀਂ ਹਾਰ ਦੇਣਗੇ। 02 ਐਸਐਨਜੀ31 ਰੌਕੀ ਬਾਂਸਲ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਮਾਹਮਦਪੁਰ ਵਲੋਂ ਲੋੜਵੰਦ ਬੱਚੀਆਂ ਨੂੰ ਸ਼ਗਨ ਸਕੀਮ ਨਿਰੰਤਰ ਜਾਰੀ ਅਗਲੀ ਖ਼ਬਰ ਲਹਿਰਾਗਾਗਾ ਦਾ ਨਾਮੀ ਅਕਾਲੀ ਆਗੂ ਗੁਰਮੀਤ ਖਾਈ ਪਰਿਵਾਰ ਅਤੇ ਸਮਰਥਕਾਂ ਸਮੇਤ ‘ਆਪ’ ’ਚ ਸ਼ਾਮਿਲ ਪਾਰਟੀ ਵਿੱਚ ਸ਼ਾਮਿਲ ਹੋਏ...
Ad Position 24
No active advertisement