02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਦਾ ਐਲਾਨ

ਅਹਿਮਦਗੜ, 2 ਅਗਸਤ (ਸੁਖਜੀਤ ਸਿੰਘ ਖੇੜਾ)- ਐੱਸ. ਸੀ.

Ad Position 21
No active advertisement
ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਤਾਲਾ ਅਤੇ ਬਲਾਕ ਪ੍ਰਧਾਨ ਅਹਿਮਦਗੜ ਜਗਵਿੰਦਰ ਸਿੰਘ ਦਹਿਲੀਜ਼। ਤਸਵੀਰ : ਸੁਖਜੀਤ ਸਿੰਘ ਖੇੜਾ 03-08-2026
ਅਹਿਮਦਗੜ, 2 ਅਗਸਤ (ਸੁਖਜੀਤ ਸਿੰਘ ਖੇੜਾ)- ਐੱਸ. ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਤਾਲਾ ਅਤੇ ਬਲਾਕ ਪ੍ਰਧਾਨ ਅਹਿਮਦਗੜ ਜਗਵਿੰਦਰ ਸਿੰਘ ਦਹਿਲੀਜ਼ ਨੇ ਸਫਾਈ ਕਰਮੀਆਂ ਦੀ ਹੜਤਾਲ ਦਾ ਪੂਰਨ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਊਨਸੀਪਲ ਕਮੇਟੀ ਦੇ ਸਫਾਈ ਕਰਮੀਆਂ ਤੇ ਸਮੂਹ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ਤੇ ਰੈਗੂਲਰ ਕਰਦਿਆਂ ਇਹਨਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ। ਉਹਨਾਂ ਆਖਿਆ ਕਿ ਇਹਨਾਂ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਹਿੱਤ ਪਿਛਲੇ ਕਈ ਦਿਨਾਂ ਤੋਂ ਕੰਮ ਛੱਡ ਹੜਤਾਲ ਤੇ ਹਨ, ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਉਹ ਜਮਾਤ ਹੈ ਜਿਸਦੇ ਸਿਰ ਤੇ ਸਾਡਾ ਆਲਾ ਦੁਆਲਾ ਸਾਫ ਰਹਿੰਦਾ ਹੈ ਸਾਡੀ ਸਮੂਹ ਜਨ ਦੀ ਨਿਰੋਈ ਸਿਹਤ ਲਈ ਸਾਡੇ ਇਹਨਾਂ ਸਾਥੀਆਂ ਦਾ ਅਹਿਮ ਰੋਲ ਹੈ ਇੰਨੇ ਮਹੱਤਵਪੂਰਨ ਕਰਮੀਆਂ ਦੀ ਤਨਖਾਹ ਤਾਂ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਉਹ ਸਾਥੀ ਹਨ ਜੋ ਆਪਣੀ ਜ਼ਿੰਦਗੀ ਦੇ ਰਿਸਕ ਤੇ ਸਾਡਾ ਆਲਾ ਦੁਆਲਾ ਸਾਫ ਰੱਖਦੇ ਹਨ, ਪਰ ਨਾਮੋਸ਼ੀ ਦੀ ਗੱਲ ਇਹ ਹੈ ਕਿ ਕੰਮ ਕਾਜ ਦੌਰਾਨ ਇਹਨਾਂ ਦੀ ਸਿਹਤ ਸੁਰੱਖਿਆ ਲਈ ਨਿਰਧਾਰਿਤ ਕੀਤੇ ਨਿਯਮ ਫਾਈਲਾਂ ਵਿੱਚ ਹੀ ਦੱਬੇ ਰਹਿ ਜਾਂਦੇ ਹਨ ਨਤੀਜਾ ਸਾਡੇ ਸਾਥੀ ਆਏ ਦਿਨ ਭਿਆਨਕ ਤੋਂ ਭਿਆਨਕ ਰੋਗਾਂ ਅਪਣੇ ਸਰੀਰ ਤੇ ਸਹੇੜ ਰਹੇ ਹਨ। ਦਿਲ ਉਦੋਂ ਟੁੱਟਦਾ ਹੈ ਜਦੋਂ ਕੋਈ ਮਨਹੂਸ ਖਬਰ ਕੰਨਾਂ ਨੂੰ ਸੁਣਨ ਨੂੰ ਮਿਣ ਜਾਂਦੀ ਹੈ ਇਹਨਾਂ ਹਾਦਸਿਆਂ ਲਈ ਸਰਕਾਰ ਹੀ ਤਾਂ ਜਿੰਮੇਵਾਰ ਹੈ।ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਅਹਿਮਦਗੜ, ਨਿਰਮਲ ਸਿੰਘ ਸੰਦੌੜ, ਮਨਜਿੰਦਰ ਸਿੰਘ ਦਹਲੀਜ, ਹਰਪ੍ਰੀਤ ਸਿੰਘ ਸੰਦੌੜ, ਗੁਰਪ੍ਰੀਤ ਸਿੰਘ ਕੁੱਪ ਤੋਂ ਇਲਾਵਾ ਜਥੇਬੰਦੀ ਦੇ ਬਹੁਤ ਸਾਰੇ ਆਗੂ ਮੀਟਿੰਗ ਵਿੱਚ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸੋਮਵਾਰ, 3 ਅਗਸਤ, 2026 ਪੰਜਾਬ ਦੇ ਵਿਕਾਸ ਲਈ ਭਾਜਪਾ ਸਰਕਾਰ ਜ਼ਰੂਰੀ - ਪ੍ਰੋ . ਓਕਾਰ ਸਿੱਧੂ ਅਗਲੀ ਖ਼ਬਰ ਸਰਪੰਚ ਮਾਹਮਦਪੁਰ ਵਲੋਂ ਲੋੜਵੰਦ ਬੱਚੀਆਂ ਨੂੰ ਸ਼ਗਨ ਸਕੀਮ ਨਿਰੰਤਰ ਜਾਰੀ
Ad Position 24
No active advertisement