05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਟਾਰਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਇਲਾਜ ਦੌਰਾਨ ਮੌਤ

ਮੂਨਕ, 4 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਪਿੰਡ ਕੜੈਲ ਦੇ 39 ਸਾਲਾ ਨੌਜਵਾਨ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਖੇਤਾਂ ਵਿੱਚ ਲੱਗੀ ਮੋਟਰ ਦੇ ਸਟਾਰਟਰ ਤੋਂ ਕਰੰਟ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 25 ਮਈ ਨੂੰ ਕੁਲਵੀਰ ਸਿੰਘ ਆਪਣੀ ਖੇਤ ਵਾਲੀ ਮੋਟਰ ਦਾ ਸਟਾਰਟਰ ਚਲਾ ਰਹੇ ਸਨ।

Ad Position 21
No active advertisement
ਮ੍ਰਿਤਕ ਕੁਲਵੀਰ ਸਿੰਘ ਦੀ ਫਾਈਲ ਤਸਵੀਰ। 05-08-2026
ਮੂਨਕ, 4 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਪਿੰਡ ਕੜੈਲ ਦੇ 39 ਸਾਲਾ ਨੌਜਵਾਨ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਖੇਤਾਂ ਵਿੱਚ ਲੱਗੀ ਮੋਟਰ ਦੇ ਸਟਾਰਟਰ ਤੋਂ ਕਰੰਟ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 25 ਮਈ ਨੂੰ ਕੁਲਵੀਰ ਸਿੰਘ ਆਪਣੀ ਖੇਤ ਵਾਲੀ ਮੋਟਰ ਦਾ ਸਟਾਰਟਰ ਚਲਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਕਰੰਟ ਲੱਗ ਗਿਆ। ਗੰਭੀਰ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਿਸਾਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਲੰਬੇ ਸਮੇਂ ਤੱਕ ਇਲਾਜ ਚੱਲਦਾ ਰਿਹਾ। ਇਲਾਜ ਅਧੀਨ ਰਹਿੰਦੇ ਹੋਏ ਪਿਛਲੇ ਦਿਨੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਕਾਲੀ ਦਲ ਬਾਦਲ ਦੇ ਬੀਸੀ ਵਿੰਗ ਦੇ ਜਿਲਾ ਚੇਅਰਮੈਨ ਸਰਦਾਰ ਨਿਰਮਲ ਸਿੰਘ ਕੜੈਲ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਛੋਟੀ ਉਮਰ ਦੇ ਬੱਚੇ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਪਹਿਲਾਂ ਹੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ ਅਤੇ ਕਮਾਉਣ ਵਾਲੇ ਜੀਅ ਦੀ ਮੌਤ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੁਖੀ ਪਰਿਵਾਰ ਨੂੰ ਬਣਦੀ ਆਰਥਿਕ ਸਹਾਇਤਾ ਅਤੇ ਹਰ ਸੰਭਵ ਸਰਕਾਰੀ ਮਦਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਕੁਝ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ-ਸੰਗਰੂਰ ਹਾਈਵੇ ’ਤੇ ਰਾਤਾਂ ਨੂੰ ਘੁੰਮਦੇ ਬੇਸਹਾਰਾ ਪਸ਼ੂਆਂ ਦੇ ਝੁੰਡਾਂ ਨੇ ਕੀਤਾ ਕਬਜ਼ਾ ਅਗਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ 8 ਨੂੰ ਵਿੱਤ ਮੰਤਰੀ ਦੇ ਨਿਵਾਸ ਦਾ ਕਰੇਗਾ ਘਿਰਾਓ
Ad Position 24
No active advertisement