ਤੇਜਿੰਦਰ ਸਿੰਘ ਨੰਨੜੇ ਨੂੰ ਸਦਮਾ, ਮਾਤਾ ਦਾ ਦਿਹਾਂਤ
ਧੂਰੀ, 7 ਅਗਸਤ (ਲਖਵੀਰ ਸਿੰਘ ਧਾਂਦਰਾ) - ਧੂਰੀ ਹਲਕੇ ਦੇ ਉੱਘੇ ਸਮਾਜ ਸੇਵੀ ਅਤੇ ਪਰਮ ਐਗਰੋ ਧੂਰੀ ਦੇ ਐਮ ਡੀ ਤੇਜਿੰਦਰ ਸਿੰਘ ਨੰਨੜੇ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਚਰਨਜੀਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ, ਇਸ ਦੁੱਖ ਦੀ ਘੜੀ ਵਿੱਚ ਤੇਜਿੰਦਰ ਸਿੰਘ ਨੰਨੜੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਸੁਖਬੀਰ ਸਿੰਘ ਸੁੱਖੀ , ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧਿਮਾਨ, ਪ੍ਰੀਤ ਗਰੁੱਪ ਦੇ ਐਮ ਡੀ ਹਰੀ ਸਿੰਘ ਪ੍ਰੀਤ , ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਜਸਵੀਰ ਸਿੰਘ ਜੱਸੀ ਸੇਖੋ ਮੈਂਬਰ ਫੂਡ ਕਮਿਸ਼ਨ ਪੰਜਾਬ , ਡਾ ਅਨਵਰ ਭਸੋੜ ਮੈਂਬਰ ਵਕਫ ਬੋਰਡ ਪੰਜਾਬ, ਰਾਈਸੀਲਾ ਗਰੁੱਪ ਦੇ ਸੀ ਐਮ ਡੀ ਡਾ ਏ ਆਰ ਸਰਮਾਂ, ਰਾਈਸੀਲਾ ਗਰੁੱਪ ਦੇ ਡਾਇਰੈਕਟਰ ਵਿਜੇ ਕੁਮਾਰ ਅਤੇ ਪ੍ਰਸੋਤਮ ਗਰਗ ਕਾਲਾ , ਯੂਥ ਕਾਂਗਰਸ ਦੇ ਸੁਬਾ ਪ੍ਰਧਾਨ ਸੁਭਮ ਸਰਮਾਂ ਸੁਭੀ, ਆਪ ਆਗੂ ਅਮਰਦੀਪ ਸਿੰਘ ਧਾਂਦਰਾ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋ, ਸ੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਅਤੇ ਮਲਕੀਤ ਸਿੰਘ ਚੰਗਾਲ, ਕਾਂਗਰਸੀ ਆਗੂ ਗੁਰਬਖਸ ਗੁੱਡੂ , ਲਖਵੀਰ ਸਿੰਘ ਬਮਾਲ ਬਲਾਕ ਪ੍ਰਧਾਨ ਕਾਂਗਰਸ ਅਤੇ ਹੋਰਨਾਂ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਤੇਜਿੰਦਰ ਸਿੰਘ ਨੰਨੜੇ ਦੀ ਮਾਤਾ ਚਰਨਜੀਤ ਕੋਰ ਦਾ ਭੋਗ ਅਤੇ ਅੰਤਿਮ ਅਰਦਾਸ 13 ਅਗਸਤ ਦਿਨ ਵੀਰਵਾਰ ਨੂੰ 12 ਤੋਂ 1 ਵਜੇਂ ਤੱਕ ਸਨਾਤਮ ਧਰਮ ਸਭਾ ਧੂਰੀ ਵਿਖੇ ਪਵੇਗਾ।