07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਆਕਸਫੋਰਡ ਸਕੂਲ ਚੀਮਾ ਦੀ ਫੁੱਟਬਾਲ ਟੀਮ ਨੇ 70ਵੀਆਂ ਜ਼ੋਨਲ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਚੀਮਾ ਮੰਡੀ, 7 ਅਗਸਤ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ (ਆਈ. ਸੀ.

Ad Position 21
No active advertisement
ਅਜੀਤ ਡੈਸਕ 08-08-2026
ਚੀਮਾ ਮੰਡੀ, 7 ਅਗਸਤ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ (ਆਈ.ਸੀ.ਐੱਸ.ਈ.ਅਤੇ ਆਈ. ਐੱਸ. ਸੀ) ਤੋਂ ਮਾਨਤਾ ਪ੍ਰਾਪਤ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ 70ਵੀਆਂ ਜ਼ੋਨ ਪੱਧਰੀ ਖੇਡਾਂ ਦੌਰਾਨ ਸਕੂਲ ਦੀ ਫੁੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਲੈ ਕੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਅ ਰੌਸ਼ਨ ਕੀਤਾ । ਆਕਸਫੋਰਡ ਸਕੂਲ ਦ 14 ਸਾਲ ਤੋ ਘੱਟ ਉਮਰ ਵਰਗ ਦੇ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਬਿਹਤਰੀਨ ਪ੍ਰਦਰਸ਼ਨ ਕਰਦਿਆ ਸਖ਼ਤ ਮੁਕਾਬਲੇ ‘ਚ ਵਿਰੋਧੀ ਟੀਮਾਂ ਨੂੰ ਪਛਾੜਦਿਆਂ ਤੀਜਾ ਸਥਾਨ ਹਾਸਲ ਕੀਤਾ । ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਫੁੱਟਬਾਲ ਟੀਮ ਦੇ ਜੇਤੂ ਖਿਡਾਰੀਆਂ ਗੁਰਜੋਤ ਸਿੰਘ, ਅਭੈਜੀਤ ਸਿੰਘ, ਅਰਮਾਨ ਸਿੰਘ, ਏਕਮਨੂਰ ਸਿੰਘ, ਸਾਹਿਬਨੂਰ ਸਿੰਘ ਚੱਠਾ. ਜਸਕਰਨ ਸਿੰਘ, ਦਿਲਜੀਤ ਸਿੰਘ, ਦੀਪੇਸ਼ ਕੋਸ਼ਲ, ਲਕਸ਼ਦੀਪ ਸਿੰਘ, ਨਵਦੀਪ ਸਿੰਘ, ਨਵਦੀਪ ਸਿੰਘ, ਸਾਜਵਿੰਦਰ ਸਿੰਘ, ਸੁਖਨੂਰ ਸਿੰਘ, ਬਲਕਾਰ ਸਿੰਘ, ਅਵੀਜੋਤ ਸਿੰਘ, ਰੋਬਨਜੀਤ ਸਿੰਘ ਸਿੱਧੂ ਦਾ ਸਕੂਲ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ। ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਜੇਤੂ ਵਿਦਿਆਰਥੀਆਂ ਅਤੇ ਡੀ.ਪੀ.ਈ. ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਭਵਿੱਖ ਵਿੱਚ ਵੀ ਇਸ ਤਰਾਂ ਦੀ ਸਫਲਤਾ ਜਾਰੀ ਰੱਖਣ ਲਈ ਪ੍ਰੇਰਿਤ ਕੀਤੀ। ਇਸ ਮੌਕੇ ਸਕੂਲ ਚੇਅਰਮੈਨ ਚਮਕੌਰ ਸਿੰਘ, ਉਪ ਚੇਅਰਮੈਨ ਗਗਨ ਗੋਇਲ, ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲਾਂ ਅਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਜ਼ਰੂਰਤ - ਗਰੇਵਾਲ, ਸੇਖੋਂ ਅਗਲੀ ਖ਼ਬਰ ਕੂੜਾ ਕਰਕਟ ਦੀ ਸਾਂਭ ਸੰਭਾਲ ਨੂੰ ਲੈ ਕੇ ਪ੍ਰੋਗਰਾਮ ਕਰਵਾਇਆ
Ad Position 24