ਆਂਗਣਵਾੜੀ ਵਰਕਰ ਨੂੰ ਧਮਕਾਉਣ ਦੇ ਦੋਸ਼ ਹੇਠ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਸੰਦੌੜ, 9 ਅਗਸਤ (ਜਸਵੀਰ ਸਿੰਘ ਜੱਸੀ) - ਪੁਲਿਸ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਧਨੋ ਵਿਖੇ ਇੱਕ ਆਂਗਣਵਾੜੀ ਵਰਕਰ ਨੂੰ ਕਥਿਤ ਤੌਰ ’ਤੇ ਧਮਕਾਉਣ ਅਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਸੱਤ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਆਂਗਣਵਾੜੀ ਵਰਕਰ ਵੱਲੋਂ ਪੁਲਿਸ ਥਾਣਾ ਸੰਦੌੜ ਵਿਖੇ ਦਿੱਤੀ ਦਰਖਾਸਤ ਵਿੱਚ ਦੋਸ਼ ਲਗਾਇਆ ਗਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਧਮਕੀਆਂ ਦੇਣ ਅਤੇ ਦੁਰਵਿਹਾਰ ਕਰਨ ਵਾਲਾ ਵਤੀਰਾ ਅਪਣਾਇਆ ਗਿਆ।
ਸੰਦੌੜ, 9 ਅਗਸਤ (ਜਸਵੀਰ ਸਿੰਘ ਜੱਸੀ) - ਪੁਲਿਸ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਧਨੋ ਵਿਖੇ ਇੱਕ ਆਂਗਣਵਾੜੀ ਵਰਕਰ ਨੂੰ ਕਥਿਤ ਤੌਰ ’ਤੇ ਧਮਕਾਉਣ ਅਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਸੱਤ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਆਂਗਣਵਾੜੀ ਵਰਕਰ ਵੱਲੋਂ ਪੁਲਿਸ ਥਾਣਾ ਸੰਦੌੜ ਵਿਖੇ ਦਿੱਤੀ ਦਰਖਾਸਤ ਵਿੱਚ ਦੋਸ਼ ਲਗਾਇਆ ਗਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਧਮਕੀਆਂ ਦੇਣ ਅਤੇ ਦੁਰਵਿਹਾਰ ਕਰਨ ਵਾਲਾ ਵਤੀਰਾ ਅਪਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਇੱਕ ਧਰਮਸ਼ਾਲਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਸੈਂਟਰ ਚੱਲ ਰਿਹਾ ਸੀ। ਧਰਮਸ਼ਾਲਾ ਨੂੰ ਖਾਲੀ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਆਂਗਣਵਾੜੀ ਵਰਕਰ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਗਿਆ। ਆਂਗਣਵਾੜੀ ਵਰਕਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਕਤ ਵਿਅਕਤੀਆਂ ’ਤੇ ਉਸ ਨੂੰ ਧਮਕਾਉਣ ਅਤੇ ਦੁਰਵਿਹਾਰ ਕਰਨ ਦੇ ਦੋਸ਼ ਲਗਾਏ ਗਏ। ਪੁਲਿਸ ਵੱਲੋਂ ਸ਼ਿਕਾਇਤ ਦੀ ਜਾਂਚ-ਪੜਤਾਲ ਕਰਨ ਉਪਰੰਤ ਮਾਮਲੇ ਦੀ ਤਫ਼ਤੀਸ਼ ਅਫ਼ਸਰ ਦੀਪਕ ਕੁਮਾਰ ਵੱਲੋਂ ਕੀਤੀ ਗਈ। ਤਫ਼ਤੀਸ਼ ਉਪਰੰਤ ਪੁਲਿਸ ਥਾਣਾ ਸੰਦੌੜ ਵੱਲੋਂ ਮੁਕੱਦਮਾ ਨੰਬਰ 130 ਤਹਿਤ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ਾਂ ਸਬੰਧੀ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ।