10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੁਫ਼ਤ ਵਿਸ਼ਾਲ ਮੈਡੀਕਲ ਅਤੇ ਜਾਂਚ ਕੈਂਪ ਕੱਲ੍ਹ

ਕੌਹਰੀਆਂ, 9 ਅਗਸਤ (ਸੁਨੀਲ ਕੁਮਾਰ ਗਰਗ) - ਨੇੜਲੇ ਪਿੰਡ ਰਾਏਧਰਾਨਾ ਵਿਖੇ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹਈਆਂ ਕਰਵਾਉਣ ਦੇ ਮਕਸਦ ਨਾਲ ਨੌਜਵਾਨ ਸਮਾਜ ਭਲਾਈ ਕਮੇਟੀ ਅਤੇ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਅਤੇ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ 11 ਅਗਸਤ ਨੂੰ ਗੁੱਗਾ ਮੈੜੀ ਪਿੰਡ ਰਾਏਧਰਾਨਾ (ਜ਼ਿਲ੍ਹਾ ਸੰਗਰੂਰ) ਵਿਖੇ ਲਗਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 10-08-2026
ਕੌਹਰੀਆਂ, 9 ਅਗਸਤ (ਸੁਨੀਲ ਕੁਮਾਰ ਗਰਗ) - ਨੇੜਲੇ ਪਿੰਡ ਰਾਏਧਰਾਨਾ ਵਿਖੇ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹਈਆਂ ਕਰਵਾਉਣ ਦੇ ਮਕਸਦ ਨਾਲ ਨੌਜਵਾਨ ਸਮਾਜ ਭਲਾਈ ਕਮੇਟੀ ਅਤੇ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਅਤੇ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ 11 ਅਗਸਤ ਨੂੰ ਗੁੱਗਾ ਮੈੜੀ ਪਿੰਡ ਰਾਏਧਰਾਨਾ (ਜ਼ਿਲ੍ਹਾ ਸੰਗਰੂਰ) ਵਿਖੇ ਲਗਾਇਆ ਜਾਵੇਗਾ।ਕੈਂਪ ਦੌਰਾਨ ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਦੇ ਨਾਮਵਰ ਅਤੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕੈਂਪ ਵਿੱਚ ਅੱਖਾਂ ਦੀ ਜਾਂਚ ਅਤੇ ਲੋੜਵੰਦਾਂ ਦੇ ਮੁਫ਼ਤ ਅਪ੍ਰੇਸ਼ਨ, ਮੁਫ਼ਤ ਦੰਦਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ , ਕੈਂਸਰ ਜਾਂਚ, ਦਿਲ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਚ,ਆਮ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਅਤੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ। ਅਤੇ ਫਿਜ਼ੀਓਥੈਰੇਪੀ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ । ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਧ-ਚੜ੍ਹ ਕੇ ਇਸ ਕੈਂਪ ਵਿੱਚ ਪਹੁੰਚਣ ਅਤੇ ਮਾਹਿਰ ਡਾਕਟਰਾਂ ਦੀਆਂ ਮੁਫ਼ਤ ਸੇਵਾਵਾਂ ਦਾ ਲਾਹਾ ਲੈਣ। ਇਸ ਮੌਕੇ ਪ੍ਰਧਾਨ ਰਾਮਤੇਜ ਜਵੰਧਾ, ਨਵਜੋਤ ਜੋਸ਼ੀ, ਹਰਦੀਪ ਕਲੇਰ, ਸੁਵਮ, ਧਰਮਪਾਲ , ਜਤਿੰਦਰ ਹਰੀਕਾ ਸਮੂਹ ਪ੍ਰਬੰਧਕ ਅਤੇ ਪਿੰਡ ਨਿਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੋਕ ਰਾਜ ਪਾਰਟੀ ਵੀ ਚੋਣਾਂ ਲਈ ਤਿਆਰ ਅਗਲੀ ਖ਼ਬਰ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
Ad Position 24