25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰਤਨਪਾਲ ਡੂਡੀਆਂ ਦਾ ਨਾਵਲ ‘ਹਨੇਰਿਆਂ ਦੇ ਚੰਨ’ ਲੋਕ ਅਰਪਣ

ਲਹਿਰਾਗਾਗਾ , 24 ਅਗਸਤ (ਅਸ਼ੋਕ ਗਰਗ) - ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਵੱਲੋਂ ਸੌਰਵ ਕੰਪਲੈਕਸ ਲਹਿਰਾਗਾਗਾ ਵਿਖੇ ਪੰਜਾਬੀ ਲੇਖਕ ਰਤਨਪਾਲ ਡੂਡੀਆਂ ਦਾ ਪਲੇਠਾ ਨਾਵਲ ‘ਹਨੇਰਿਆਂ ਦੇ ਚੰਨ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ 60 ਦੇ ਕਰੀਬ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਨਾਵਲਕਾਰ ਨੂੰ ਵਧਾਈ ਦਿੱਤੀ ।

Ad Position 21
No active advertisement
ਅਜੀਤ ਡੈਸਕ 25-08-2026
ਲਹਿਰਾਗਾਗਾ , 24 ਅਗਸਤ (ਅਸ਼ੋਕ ਗਰਗ) - ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਵੱਲੋਂ ਸੌਰਵ ਕੰਪਲੈਕਸ ਲਹਿਰਾਗਾਗਾ ਵਿਖੇ ਪੰਜਾਬੀ ਲੇਖਕ ਰਤਨਪਾਲ ਡੂਡੀਆਂ ਦਾ ਪਲੇਠਾ ਨਾਵਲ ‘ਹਨੇਰਿਆਂ ਦੇ ਚੰਨ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ 60 ਦੇ ਕਰੀਬ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਨਾਵਲਕਾਰ ਨੂੰ ਵਧਾਈ ਦਿੱਤੀ । ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ ਅਤੇ ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਨਿਰਮਲਾ ਗਰਗ ਨੇ ਆਸ ਪ੍ਰਗਟਾਈ ਕਿ ਇਹ ਨਾਵਲ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਵੇਗਾ। ਸਮਾਗਮ ਦੌਰਾਨ ਮਾਸਟਰ ਦੇਸਰਾਜ ਛਾਜਲੀ ਨੇ ਪਰਚਾ ਪੜ੍ਹਦਿਆਂ ਨਾਵਲ ਦਾ ਵਿਸ਼ਾ ਵਸਤੂ, ਵਾਰਤਾਲਾਪ, ਪਾਤਰ ਉਸਾਰੀ ਅਤੇ ਸਥਾਨਕ ਰੰਗਣ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਇਹ ਨਾਵਲ ਇੱਕ ਰੌਚਿਕ ਕਹਾਣੀ ਰਾਹੀਂ ਸਮਾਜ ਨੂੰ ਜਾਤਪਾਤ ਦੇ ਕੋਹੜ ਅਤੇ ਧਰਮਾਂ ਦੀ ਕੱਟੜਤਾ ਵਿਰੁੱਧ ਜਾਗਰੂਕ ਕਰਦਾ ਹੈ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਇਸ ਨਾਵਲ ਦੇ ਅਖੀਰ ਵਿੱਚ ਲੇਖਕ ਨੇ ਇਹ ਮੁੱਦਾ ਵੀ ਉਠਾਇਆ ਹੈ ਕਿ ਵਿਆਹ ਤੋਂ ਪਹਿਲਾਂ ਮੁੰਡੇ ਦਾ ਮੈਡੀਕਲ ਚੈਕਅਪ ਹੋਣਾ ਚਾਹੀਦਾ ਹੈ। ਪ੍ਰਸਿੱਧ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਨੇ ਆਪਣੇ ਲਿਖਤੀ ਸੁਨੇਹੇ ਵਿੱਚ ਲਿਖਿਆ ਕਿ ਰਤਨਪਾਲ ਡੂਡੀਆਂ ਨੇ ਆਪਣੇ ਪਲੇਠੇ ਨਾਵਲ ਵਿੱਚ ਵਿਸ਼ੇ ਦੀ ਗੰਭੀਰਤਾ ਨੂੰ ਕਥਾ ਦੀ ਰਵਾਨੀ ਨਾਲ ਜੋੜਨ ਦਾ ਸੁਹਣਾ ਯਤਨ ਕੀਤਾ ਹੈ । ਇਸ ਲੋਕ ਅਰਪਣ ਸਮਾਗਮ ਵਿੱਚ ਡਾ. ਸੁਖਜਿੰਦਰ ਲਾਲੀ, ਡਾ. ਜਗਦੀਸ਼ ਪਾਪੜਾ, ਰਾਮਫਲ ਰਾਜਲਹੇੜੀ, ਧਰਮਾ ਹਰਿਆਊ, ਖੁਸਪ੍ਰੀਤ ਹਰੀਗੜ੍ਹ ,ਜਗਵੀਰ ਗਾਗਾ, ਫਤਿਹ ਰੰਧਾਵਾ , ਰਘਵੀਰ ਭੁਟਾਲ, ਲਛਮਣ ਅਲੀਸ਼ੇਰ ,ਸੁਖਵਿੰਦਰ ਸਿੰਘ ਲੋਟੇ ,ਪਰਮਜੀਤ ਦਰਦੀ, ਬਹਾਦਰ ਸਿੰਘ ਧੌਲਾ, ਦਲੇਰ ਹਰਿਆਊ, ਪਵਨ ਕੁਮਾਰ ਹੋਸੀ, ਡਾ. ਨਿਸੀਬਾਲਾ , ਗੁਰਤੇਜ ਸਿੰਘ ਕੋਟੜਾ, ਜੋਗੀ ਭੁਟਾਲ ,ਤਰਸੇਮ ਖਾਸਪੁਰੀ, ਅਮਨ ਛਾਜਲਾ, ਗੁਰਚਰਨ ਸਿੰਘ ਧੰਜੂ, ਰਣਜੀਤ ਆਜ਼ਾਦ ਕਾਂਝਲਾ, ਲੱਖੀ ਸ਼ਰਮਾ, ਸੁਰਜੀਤ ਸਿੰਘ ਰਾਹੀ , ਪ੍ਰੀਤੀ ਬਜਾਜ, ਨੈਸ਼ਨਲ ਅਵਾਰਡੀ ਕਾਂਤਾ ਗੋਇਲ ,ਸਭਾ ਪ੍ਰਧਾਨ ਨਿਰਮਲਾ ਗਰਗ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਵਾਈ। ਧਰਮਾ ਹਰਿਆਊ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਅਖੀਰ ਵਿੱਚ ਨਾਵਲ ਲੇਖਕ ਰਤਨਪਾਲ ਡੂਡੀਆਂ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਹਾਜ਼ਰ ਸਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੁੱਗਾਂ ਵਿਖੇ ਲਾਇਬ੍ਰੇਰੀ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਸਮਰਪਿਤ ਅਗਲੀ ਖ਼ਬਰ ਪੁਰਾਤਨ ਸਮੇਂ ਵਾਂਗ ਤੀਆਂ ਦਾ ਤਿਉਹਾਰ ਮਨਾਇਆ
Ad Position 24