ਮੀਰੀ-ਪੀਰੀ ਖ਼ਾਲਸਾ ਮਾਰਚ 26 ਨੂੰ ਧੂਰੀ ਇਲਾਕੇ ਵਿੱਚ ਪਹੁੰਚੇਗਾ- ਜਥੇਦਾਰ ਭਲਵਾਨ
ਧੂਰੀ, 24 ਅਗਸਤ (ਸੁਖਵੰਤ ਸਿੰਘ ਭੁੱਲਰ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਅਗਲੇ ਪੜਾਅ ਵਿੱਚ 26 ਅਗਸਤ ਨੂੰ ਧੂਰੀ ਇਲਾਕੇ ਦੇ ਵੱਖੋ ਵੱਖ ਸਥਾਨਾਂ ਤੇ ਪਹੁੰਚੇਗਾ ਜਿਸ ਦਾ ਇਲਾਕੇ ਦੀਆਂ ਸੰਗਤਾਂ ਸ਼ਰਧਾ ਨਾਲ ਨਿਘਾ ਸਵਾਗਤ ਕਰਨੀਆਂ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਵੱਲੋਂ ਅਜੀਤ ਪ੍ਰਤੀਨਿਧ ਨਾਲ ਸਾਂਝੀ ਕੀਤੀ ਗਈ।
ਧੂਰੀ, 24 ਅਗਸਤ (ਸੁਖਵੰਤ ਸਿੰਘ ਭੁੱਲਰ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਅਗਲੇ ਪੜਾਅ ਵਿੱਚ 26 ਅਗਸਤ ਨੂੰ ਧੂਰੀ ਇਲਾਕੇ ਦੇ ਵੱਖੋ ਵੱਖ ਸਥਾਨਾਂ ਤੇ ਪਹੁੰਚੇਗਾ ਜਿਸ ਦਾ ਇਲਾਕੇ ਦੀਆਂ ਸੰਗਤਾਂ ਸ਼ਰਧਾ ਨਾਲ ਨਿਘਾ ਸਵਾਗਤ ਕਰਨੀਆਂ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਵੱਲੋਂ ਅਜੀਤ ਪ੍ਰਤੀਨਿਧ ਨਾਲ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ 26 ਅਗਸਤ ਨੂੰ ਰਾਏਕੋਟ ਤੋਂ ਵਾਇਆ ਸੰਦੌੜ, ਚੀਮਾ, ਮਲੇਰਕੋਟਲਾ ,ਰਟੋਲਾ, ਭਸੌੜ, ਬੱਬਨਪੁਰ ਅਤੇ ਧੂਰੀ ਦੇ ਮਲੇਰ ਕੋਟਲਾ ਬਾਈਪਾਸ, 2-ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਧੂਰੀ ਅਤੇ ਤੀਸਰਾ ਪੜਾਅ ਸ੍ਰੀ ਗੁਰੂ ਤੇਗ ਬਹਾਦਰ ਨਗਰ ਧੂਰੀ, ਦਸਮੇਸ਼ ਨਗਰ ਅਤੇ ਪ੍ਰੀਤ ਬਿਹਾਰ ਧੂਰੀ ਨੇੜੇ ਗਰਗ ਪੈਲਸ ਵਿਖੇ ਧੂਰੀ ਦੇ ਤਿੰਨ ਸਥਾਨਾਂ ਤੇ ਪੜਾਅ ਕਰੇਗਾ ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਪੜਾਵਾਂ ਵਿੱਚ ਪਿੰਡ ਬੇਨੜਾ, ਲੱਡਾ, ਕਾਂਝਲਾ ਮਸਤੂਆਣਾ ਸਾਹਿਬ ਉਪਰੰਤ ਗੁਰਦੁਆਰਾ ਬਾਬਾ ਚੁੱਲਾ ਆਲਾ ਸਿੰਘ ਲੋਂਗੋਵਾਲ ਵਿਖੇ ਸੰਪੂਰਨ ਹੋਵੇਗਾ। ਉਹਨਾਂ ਦੱਸਿਆ ਕਿ ਇਸ ਵਿਸ਼ਾਲ ਖਾਲਸਾ ਮਾਰਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ।