24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

28 ਨੂੰ ਡੀ.ਐਸ.ਪੀ. ਮੂਨਕ ਦੇ ਦਫ਼ਤਰ ਅੱਗੇ ਦਿੱਤਾ ਜਾਵੇਗਾ ਇੱਕ ਰੋਜ਼ਾ ਧਰਨਾ

ਮੂਨਕ, 24 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਬਲਾਕ ਮੂਨਕ ਦੀ ਮੀਟਿੰਗ ਬਲਾਕ ਆਗੂ ਬਲਕਾਰ ਬੱਲਰਾਂ ਦੀ ਅਗਵਾਈ ਹੇਠ ਬੱਲਰਾਂ ਪਿੰਡ ਦੇ ਗੁਰਦੁਆਰਾ ਵਿਖੇ ਹੋਈ ਜਿਸ ਵਿੱਚ ਜ਼ਿਲੇ ਦੇ ਆਗੂ ਰਾਜ ਸਿੰਘ ਥੇੜੀ ਅਤੇ ਸੁਖਦੇਵ ਸ਼ਰਮਾ ਭੂਟਾਲ ਖੁਰਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹੈ ਜਿਸ ਕਰਕੇ ਇਲਾਕੇ ਦੇ ਲੋਕ ਥਾਣੇ ਵਿੱਚ ਆਪਣੇ ਕੰਮਾਂ ਲਈ ਗੇੜੇ ਮਾਰਨ ਲਈ ਮਜ਼ਬੂਰ ਹੁੰਦੇ ਹਨ ਪਰ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਮਸਲਿਆਂ ਪ੍ਰਤੀ ਗੰਭੀਰ ਨਾ ਹੋ ਕੇ ਸਿਆਸੀ ਲੀਡਰਾਂ ਦੇ ਹੁਕਮ ਵਜਾਉਣ ਵਿੱਚ ਮਸ਼ਰੂਫ ਰਹਿੰਦੀ ਹੈ ਸੋ ਆਗੂਆਂ ਨੇ ਕਿਹਾ ਕਿ 28 ਅਗਸਤ ਨੂੰ ਡੀ.

Ad Position 21
No active advertisement
ਰਤਨ ਸਿੰਘ ਪਿਤਾ : ਹਰਿੰਦਰ ਸਿੰਘ /ਮਾਤਾ : ਗੁਰਲੀਨ ਕੌਰ ਵਾਸੀ - ਮਲੇਰਕੋਟਲਾ 25-08-2026
ਮੂਨਕ, 24 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਬਲਾਕ ਮੂਨਕ ਦੀ ਮੀਟਿੰਗ ਬਲਾਕ ਆਗੂ ਬਲਕਾਰ ਬੱਲਰਾਂ ਦੀ ਅਗਵਾਈ ਹੇਠ ਬੱਲਰਾਂ ਪਿੰਡ ਦੇ ਗੁਰਦੁਆਰਾ ਵਿਖੇ ਹੋਈ ਜਿਸ ਵਿੱਚ ਜ਼ਿਲੇ ਦੇ ਆਗੂ ਰਾਜ ਸਿੰਘ ਥੇੜੀ ਅਤੇ ਸੁਖਦੇਵ ਸ਼ਰਮਾ ਭੂਟਾਲ ਖੁਰਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹੈ ਜਿਸ ਕਰਕੇ ਇਲਾਕੇ ਦੇ ਲੋਕ ਥਾਣੇ ਵਿੱਚ ਆਪਣੇ ਕੰਮਾਂ ਲਈ ਗੇੜੇ ਮਾਰਨ ਲਈ ਮਜ਼ਬੂਰ ਹੁੰਦੇ ਹਨ ਪਰ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਮਸਲਿਆਂ ਪ੍ਰਤੀ ਗੰਭੀਰ ਨਾ ਹੋ ਕੇ ਸਿਆਸੀ ਲੀਡਰਾਂ ਦੇ ਹੁਕਮ ਵਜਾਉਣ ਵਿੱਚ ਮਸ਼ਰੂਫ ਰਹਿੰਦੀ ਹੈ ਸੋ ਆਗੂਆਂ ਨੇ ਕਿਹਾ ਕਿ 28 ਅਗਸਤ ਨੂੰ ਡੀ.ਐਸ.ਪੀ. ਮੂਨਕ ਦੇ ਦਫ਼ਤਰ ਅੱਗੇ ਇੱਕ ਰੋਜ਼ਾ ਧਰਨਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਵਿਚਾਰੇ ਗਏ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਬੋਲਦਿਆਂ ਕਿਹਾ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ 31 ਅਗਸਤ ਨੂੰ ਡੀ ਸੀ ਦਫ਼ਤਰਾਂ ਅੱਗੇ ਮੁਜ਼ਾਹਰਾ ਕਰਕੇ ਮੰਗ ਪੱਤਰ ਸੌਂਪਿਆ ਜਾਵੇਗਾ। 5 ਸਤੰਬਰ ਨੂੰ ਜਥੇਬੰਦੀ ਦੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਦੇ ਜੱਦੀ ਪਿੰਡ ਮੰਡੇਰ ਵਿਖੇ ਸਰਧਾਂਜਲੀ ਸਮਾਗਮ ਕੀਤਾ ਜਾਵੇਗਾ ਅਤੇ 14 ਸਤੰਬਰ ਤੋਂ 18 ਸਤੰਬਰ ਤੱਕ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ 5 ਰੋਜ਼ਾ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਵਿੱਚ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ। ਆਗੂਆਂ ਨੇ ਮਿਟਿੰਗ ਵਿੱਚ ਬੋਲਦਿਆਂ ਕਿਸਾਨੀ ਮੰਗਾਂ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਸ਼ੰਭੂ ਖਨੋਰੀ ਵਿਖੇ ਲੱਗੇ ਮੋਰਚੇ ਨੂੰ ਜਬਰੀ ਚੁਕਾਉਣਾ ਅਤੇ ਕਿਸਾਨਾਂ ਦੇ ਸਮਾਨ ਦੀ ਕੀਤੀ ਗਈ ਲੁੱਟ ਦੀ ਭਰਪਾਈ ਕਰਾਉਣਾ ਸਾਮਿਲ ਹੈ। ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਮੰਡਵੀ, ਮੁਖਤਿਆਰ ਸਿੰਘ, ਬੀਰਬਲ ਸਿੰਘ, ਹਰਭਗਵਾਨ ਸਿੰਘ, ਦਰਸ਼ਨ ਸਿੰਘ, ਮੰਗੂ ਬਲਰਾਂ, ਵਿਸਾਖੀ ਕੜੈਲ, ਜਸਬੀਰ ਸਿੰਘ ਥੇੜ੍ਹੀ ਬੀਰਾ ਮੂਨਕ ਆਦਿ ਕਿਸਾਨ ਵੱਡੀ ਤਾਦਾਦ ਵਿੱਚ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਗੋਇੰਦਵਾਲ ਸਾਹਿਬ ਵਿਖੇ 26 ਨੂੰ ਹੋਵੇਗਾ ਵਿਸ਼ਾਲ ਸਮਾਗਮ ਅਗਲੀ ਖ਼ਬਰ ਡਾ. ਸ਼ੀਸ਼ਪਾਲ ਆਨੰਦ ਮੁੜ ਤਿੰਨ ਸਾਲ ਲਈ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਨਿਯੁਕਤ
Ad Position 24