ਸੰਗਰੂਰ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਜ਼ਿਲ੍ਹੇ ਦੇ ਸੈਂਕੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਗੱਲਬਾਤ ਤੋਂ ਭਗੌੜੇ ਹੋਏ ਮੁੱਖ ਮੰਤਰੀ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ। ਪਹਿਲਾਂ ਇਕੱਠੇ ਹੋਏ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਆਗੂ ਰਾਜ ਕੁਮਾਰ ਅਰੋੜਾ, ਕ੍ਰਿਸ਼ਨ ਸਿੰਘ ਦੁੱਗਾਂ, ਅਵਿਨਾਸ਼ ਸ਼ਰਮਾ, ਫ਼ਕੀਰ ਸਿੰਘ ਟਿੱਬਾ, ਦਾਤਾ ਸਿੰਘ, ਮਾਲਵਿੰਦਰ ਸਿੰਘ ਸੰਧੂ, ਸੁਖਵਿੰਦਰ ਗਿਰ, ਗੁਰਪ੍ਰੀਤ ਮੰਗਵਾਲ, ਵਰਿੰਦਰਜੀਤ ਬਜਾਜ, ਨਿਰਭੈ ਸਿੰਘ, ਦੇਵੀ ਦਿਆਲ, ਜੋਤਿੰਦਰ ਜੋਤੀ, ਹਰਕੀਰਤ ਸਿੰਘ, ਪਰਮਿੰਦਰ ਲੌਂਗੋਵਾਲ, ਨਿਰਮਲਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ 27 ਅਗਸਤ ਦੇ ਰੋਸ ਐਕਸ਼ਨ ਨੂੰ ਸੂਬੇ ਅੰਦਰ ਲਾਮਿਸ਼ਾਲ ਹੁੰਗਾਰਾ ਭਰ ਕੇ ਸੰਘਰਸ਼ੀ ਪ੍ਰਚੰਡਤਾ ਨੂੰ ਤਿੱਖਾ, ਤੇਜ਼ ਤੇ ਦ੍ਰਿੜ੍ਹ ਕੀਤਾ ਹੈ।
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਜ਼ਿਲ੍ਹੇ ਦੇ ਸੈਂਕੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਗੱਲਬਾਤ ਤੋਂ ਭਗੌੜੇ ਹੋਏ ਮੁੱਖ ਮੰਤਰੀ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ। ਪਹਿਲਾਂ ਇਕੱਠੇ ਹੋਏ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਆਗੂ ਰਾਜ ਕੁਮਾਰ ਅਰੋੜਾ, ਕ੍ਰਿਸ਼ਨ ਸਿੰਘ ਦੁੱਗਾਂ, ਅਵਿਨਾਸ਼ ਸ਼ਰਮਾ, ਫ਼ਕੀਰ ਸਿੰਘ ਟਿੱਬਾ, ਦਾਤਾ ਸਿੰਘ, ਮਾਲਵਿੰਦਰ ਸਿੰਘ ਸੰਧੂ, ਸੁਖਵਿੰਦਰ ਗਿਰ, ਗੁਰਪ੍ਰੀਤ ਮੰਗਵਾਲ, ਵਰਿੰਦਰਜੀਤ ਬਜਾਜ, ਨਿਰਭੈ ਸਿੰਘ, ਦੇਵੀ ਦਿਆਲ, ਜੋਤਿੰਦਰ ਜੋਤੀ, ਹਰਕੀਰਤ ਸਿੰਘ, ਪਰਮਿੰਦਰ ਲੌਂਗੋਵਾਲ, ਨਿਰਮਲਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ 27 ਅਗਸਤ ਦੇ ਰੋਸ ਐਕਸ਼ਨ ਨੂੰ ਸੂਬੇ ਅੰਦਰ ਲਾਮਿਸ਼ਾਲ ਹੁੰਗਾਰਾ ਭਰ ਕੇ ਸੰਘਰਸ਼ੀ ਪ੍ਰਚੰਡਤਾ ਨੂੰ ਤਿੱਖਾ, ਤੇਜ਼ ਤੇ ਦ੍ਰਿੜ੍ਹ ਕੀਤਾ ਹੈ। ਦਹਾਕਿਆਂ ਬਾਅਦ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਜ਼ਿਲ੍ਹਾ, ਤਹਿਸੀਲ ਤੇ ਬਲਾਕ ਕੇਂਦਰਾਂ ਤੇ ਰੋਹ ਭਰਪੂਰ ਮੁਜ਼ਾਹਰੇ ਕਰਕੇ ਸੁੱਤੀ ਸਰਕਾਰ ਨੂੰ ਜਗਾਉਣ’ਚ ਸਫਲ ਹੋਏ ਹਨ। ਅਖ਼ਬਾਰੀ ਰਿਪੋਰਟਾਂ ਅਨੁਸਾਰ ਸੂਬੇ ਦੇ ਸਾਢੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਬੰਦ ਕਰਕੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੀ 30 ਅਗਸਤ ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦੀ ਗਈ ਹੈ। ਇਸ ਮੌਕੇ ਕਸਤੂਰੀ ਲਾਲ, ਜਸਪਾਲ ਸਿੰਘ, ਗੁਰਸੇਵਕ ਕਲੇਰ, ਬਲਵੀਰ ਚੰਦ ਲੌਂਗੋਵਾਲ, ਜੁਝਾਰ ਸਿੰਘ, ਰਵਿੰਦਰ ਗੱਡੂ, ਕਰਨੈਲ ਸੇਖੋਂ , ਸੁਰਿੰਦਰ ਸੋਢੀ, ਹਰੀਸ ਕੁਮਾਰ, ਬੂਟਾ ਖਾਨ, ਸੌਰਵ ਜੋਸ਼ੀ, ਵੀਰ ਸਿੰਘ, ਬਲਵਿੰਦਰ ਸਤੌਜ, ਬੱਗਾ ਸਿੰਘ, ਬਲਜੀਤ ਸਿੰਘ, ਦੀਨਾ ਨਾਥ, ਗੁਰਦੀਪ ਸਿੰਘ, ਕਮਲਜੀਤ, ਰਾਜਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਵੀਰ ਨਮੋਲ, ਅਮਨਦੀਪ ਸਿੰਘ ਕਲੇਰ, ਜਸਵਿੰਦਰ ਪਾਲ ਸਮਰਾ, ਗੁਰਵਿੰਦਰ ਜਲਾਨ, ਜਗਜੀਤ ਲੱਡਾ, ਦਰਵਾਰਾ ਸਿੰਘ, ਪਰਮਜੀਤ ਸਿੰਘ, ਪਰਦੀਪ ਬਾਗੜੀ, ਜਗਤਾਰ ਸਿੰਘ, ਸੇਵਾ ਸਿੰਘ, ਬਲਵੀਰ ਬਡਰੁੱਖਾਂ, ਲਖਵੀਰ ਸੋਹੀ, ਸਤੀਸ ਕੁਮਾਰ, ਬਲਕਾਰ ਸਿੰਘ, ਅਮਨਦੀਪ ਕੌਰ, ਸਿਫਾਲੀ ਗਿਰੀ, ਅਮਨਦੀਪ ਭੁੱਲਰਹੇੜੀ ਅਤੇ ਹੋਰ ਮੌਜੂਦ ਸਨ।