30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਾਬਾ ਦੀਪ ਸਿੰਘ ਸਕੂਲ ਜਖੇਪਲ ਦੇ ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ

ਜਖੇਪਲ, 29 ਅਗਸਤ (ਮੇਜਰ ਸਿੰਘ ਸਿੱਧੂ) - ਸੰਗਰੂਰ ਵਿਖੇ ਕਰਵਾਏ ਗਏ 70ਵੇਂ ਸਕੂਲ ਆਫ ਐਮੀਨੈਂਸ ਜ਼ਿਲ੍ਹਾ ਪੱਧਰੀ (ਨੈਸ਼ਨਲ ਕਬੱਡੀ) ਖੇਡ ਮੁਕਾਬਲਿਆਂ ਵਿੱਚ, ਅੰਡਰ-17 ਸਾਲ(ਲੜਕੇ) ਚੀਮਾ (ਜੋਨ) ਨੇ ਪਿਛਲੇ ਚਾਰ ਸਾਲਾਂ ਬਾਅਦ ਵੱਖ-ਵੱਖ ਜੋਨਾਂ ਤੋਂ ਆਈਆਂ ਟੀਮਾਂ ਨੂੰ ਪਛਾੜ ਕੇ ਸੋਨੇ ਦਾ ਤਗਮਾ ਹਾਸਲ ਕਰ ਲਿਆ ਹੈ । ਇਸ ਟੀਮ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਚਾਰ ਖਿਡਾਰੀਆਂ ਤੁਸ਼ਾਰ ਗਿੱਲ,ਖੁਸ਼ਵਿੰਦਰ ਜੱਸ਼ਲ,ਮਨਿੰਦਰ ਸਿੰਘ ਅਤੇ ਏਕਮਜੀਤ ਸਿੰਘ ਨੇ ਚੀਮਾ ਜੋਨ ਵੱਲੋਂ ਖੇਡਦੇ ਚੰਗਾ ਪ੍ਰਦਰਸ਼ਨ ਕਰਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Ad Position 21
No active advertisement
ਅਜੀਤ ਡੈਸਕ 30-08-2026
ਜਖੇਪਲ, 29 ਅਗਸਤ (ਮੇਜਰ ਸਿੰਘ ਸਿੱਧੂ) - ਸੰਗਰੂਰ ਵਿਖੇ ਕਰਵਾਏ ਗਏ 70ਵੇਂ ਸਕੂਲ ਆਫ ਐਮੀਨੈਂਸ ਜ਼ਿਲ੍ਹਾ ਪੱਧਰੀ (ਨੈਸ਼ਨਲ ਕਬੱਡੀ) ਖੇਡ ਮੁਕਾਬਲਿਆਂ ਵਿੱਚ, ਅੰਡਰ-17 ਸਾਲ(ਲੜਕੇ) ਚੀਮਾ (ਜੋਨ) ਨੇ ਪਿਛਲੇ ਚਾਰ ਸਾਲਾਂ ਬਾਅਦ ਵੱਖ-ਵੱਖ ਜੋਨਾਂ ਤੋਂ ਆਈਆਂ ਟੀਮਾਂ ਨੂੰ ਪਛਾੜ ਕੇ ਸੋਨੇ ਦਾ ਤਗਮਾ ਹਾਸਲ ਕਰ ਲਿਆ ਹੈ । ਇਸ ਟੀਮ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਚਾਰ ਖਿਡਾਰੀਆਂ ਤੁਸ਼ਾਰ ਗਿੱਲ,ਖੁਸ਼ਵਿੰਦਰ ਜੱਸ਼ਲ,ਮਨਿੰਦਰ ਸਿੰਘ ਅਤੇ ਏਕਮਜੀਤ ਸਿੰਘ ਨੇ ਚੀਮਾ ਜੋਨ ਵੱਲੋਂ ਖੇਡਦੇ ਚੰਗਾ ਪ੍ਰਦਰਸ਼ਨ ਕਰਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਕੂਲ ਪ੍ਰਿੰਸੀਪਲ ਮਮਤਾ ਗੱਖੜ ਅਤੇ ਮੈਨੇਜਿੰਗ ਡਾਇਰੈਕਟਰ ਹਰੀਸ਼ ਗੱਖੜ ਨੇ ਦੱਸਿਆ ਕਿ ਕਬੱਡੀ ਤੋਂ ਇਲਾਵਾ ਸਕੂਲ ਦੇ ਖਿਡਾਰੀਆਂ ਨੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਅੰਡਰ-19 ਸਾਲ 63 ਕਿਲੋ ਭਾਰ ਵਰਗ ਵਿੱਚ ਖਿਡਾਰੀ ਕਰਨਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ 105 ਕਿਲੋ ਭਾਰ ਵਰਗ ਵਿੱਚ ਪ੍ਰਿੰਸਦੀਪ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਹਾਸਲ ਕੀਤਾ। ਇਹਨਾਂ ਦੋਵੇਂ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਚਲਦਿਆਂ ਉਨ੍ਹਾਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਵੀ ਹੋਈ ਹੈ। ਉਹਨਾਂ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ।ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਹੋਣਹਾਰ ਖਿਡਾਰੀਆਂ ਅਤੇ ਡੀ.ਪੀ.ਈ. ਗਗਨਦੀਪ ਸਿੰਘ ਦੀ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧਣ ਲਈ ਮੌਕੇ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਕੂਲ ਦੇ ਇਹ ਹੋਣਹਾਰ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਰਾੜਾ ਸਾਹਿਬ ਵਿਖੇ ਦਸਤਾਰ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਵਿੱਦਿਆ ਰਤਨ ਗਰੁੱਪ ਆਫ਼ ਕਾਲਜ ਵਿਖੇ ਕੀਤੀ ਵਿਸ਼ੇਸ਼ ਹਾਜ਼ਰੀ
Ad Position 24