ਬਿਜਲੀ ਚੋਰੀ ਕਰਨ ਦੇ 11 ਸਾਲ ਪੁਰਾਣੇ ਮਾਮਲੇ ਵਿਚੋਂ ਬਰੀ
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਜੱਜ ਸਪੈਸ਼ਲ ਕੋਰਟ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵੱਲੋਂ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਬਿਜਲੀ ਚੋਰੀ ਦੇ ਇੱਕ 11 ਸਾਲ ਪੁਰਾਣੇ ਮਾਮਲੇ ਵਿਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੀ .
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਜੱਜ ਸਪੈਸ਼ਲ ਕੋਰਟ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵੱਲੋਂ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਬਿਜਲੀ ਚੋਰੀ ਦੇ ਇੱਕ 11 ਸਾਲ ਪੁਰਾਣੇ ਮਾਮਲੇ ਵਿਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੀ . ਐੱਸ.ਪੀ.ਸੀ.ਐਲ. ਦੇ ਥਾਣਾ ਪਟਿਆਲਾ ਵਿਖੇ 25 ਅਗਸਤ 2015 ਨੂੰ ਦਰਜ ਮਾਮਲੇ ਮੁਤਾਬਕ ਐੱਸ.ਡੀ.ਓ. ਦਿੜ੍ਹਬਾ (ਦਿਹਾਤੀ) ਨੇ ਡਾਕ ਰਾਹੀਂ ਇੱਕ ਪੱਤਰ ਭੇਜਿਆ ਸੀ ਜਿਸ ਮੁਤਾਬਿਕ 13 ਅਗਸਤ 2015 ਨੂੰ ਐਸ.ਡੀ.ਓ. ਦਿਹਾਤੀ ਦਿੜ੍ਹਬਾ ਵੱਲੋਂ ਸਮੇਤ ਸਟਾਫ਼ ਪਿੰਡ ਜਨਾਲ ਵਿਖੇ ਰੇਡ ਕੀਤੀ ਤਾਂ ਪਾਇਆ ਗਿਆ ਕਿ ਇੱਕ ਟਰਾਂਸਫ਼ਾਰਮਰ ਤੋਂ ਤਾਰਾਂ ਪਾ ਕੇ ਸੁਰਜੀਤ ਸਿੰਘ ਵੱਲੋਂ ਜਾਅਲੀ ਕਨੈੱਕਸ਼ਨ ਨਾਲ ਖੇਤ ਵਿਖੇ ਟਿਊਬਵੈੱਲ ਤੇ ਬਿਜਲੀ। ਮੋਟਰ ਚਲਾਈ ਜਾ ਰਹੀ ਹੈ ਇਸ ਤੇ ਸੁਰਜੀਤ ਸਿੰਘ ਵਾਸੀ ਜਨਾਲ ਖ਼ਿਲਾਫ਼ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ। ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਸੁਰਜੀਤ ਸਿੰਘ ਨੂੰ ਬਿਜਲੀ ਚੋਰੀ ਦੇ ਮਾਮਲੇ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।