ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਨੂੰ ਸੁਤੰਤਰਤਾ ਸੰਗਰਾਮੀ ਦੀ ਪੁਸਤਕਾਂ ਭੇਟ ਕਰ ਕੇ ਕੀਤਾ ਸਨਮਾਨਿਤ
ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ) - ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸ੍ਰੀ ਅਸ਼ੋਕ ਭਾਨ ਨੂੰ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਕਾਮਰੇਡ ਭਾਨ ਜਗਦੀਪ ਚੰਦਰ ਦੇ ਸਪੁੱਤਰ ਵਿਜੈ ਕੁਮਾਰ ਅਤੇ ਛੋਟੇ ਸਪੁੱਤਰ ਨਾਵਲਕਾਰ, ਕਹਾਣੀਕਾਰ ਬਲਰਾਜ ਬਾਜੀ ਵਲੋਂ ਸਨਮਾਨਿਤ ਕੀਤਾ ਗਿਆ। ਕਾਮਰੇਡ ਜਗਦੀਸ਼ ਚੰਦਰ ਦੀ ਸਵੈਜੀਵਨੀ ਉੱਤੇ ਆਧਾਰਿਤ ਹਿੰਦੁਸਤਾਨ ਦੀ ਜੰਗੇ ਅਜ਼ਾਦੀ ਵਿਚ ਅਜ਼ਾਦ ਪਾਰਟੀ ਪੰਜਾਬ ਦੇ ਗੁਮਨਾਮ ਦੇਸ਼ ਭਗਤਾਂ ਦੇ ਸੰਘਰਸ਼ ਦੀ ਦਾਸਤਾਨ ਪੁਸਤਕ ਪੰਜਾਬੀ ਅਤੇ ਹਿੰਦੀ ਅਨੁਵਾਦ ਦੀਆਂ ਪੁਸਤਕਾਂ ਜਸਟਿਸ ਸ੍ਰੀ ਅਸ਼ੋਕ ਭਾਨ ਨੂੰ ਭੇਂਟ ਕੀਤੀਆਂ ਗਈਆਂ।
ਅਜੀਤ ਡੈਸਕ
01-09-2026