02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਾਂਗਰਸੀ ਆਗੂ ਭਾਜਪਾ ਦਫ਼ਤਰ ’ਚ ਹੋਏ ਦਾਖਲ

ਸੰਗਰੂਰ, 1 ਸਤੰਬਰ (ਅਮਨਦੀਪ ਸਿੰਘ ਬਿੱਟਾ)– ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਉਲੀਕਿਆ ਪ੍ਰੋਗਰਾਮ ਅੱਜ ਉਸ ਵੇਲੇ ਤਣਾਅ ਵਾਲਾ ਰੁਖ ਅਖ਼ਤਿਆਰ ਕਰ ਗਿਆ ਜਦ ਤੈਸ਼ ’ਚ ਆਏ ਦਰਜਨ ਤੋਂ ਵਧੇਰੇ ਕਾਂਗਰਸ ਆਗੂ, ਵਰਕਰ ਭਾਜਪਾ ਦੇ ਦਫ਼ਤਰ ’ਚ ਦਾਖਲ ਹੋਣ ’ਚ ਸਫਲ ਹੋ ਗਏ । ਕਾਂਗਰਸ ਆਗੂ ਰਾਹੁਲਇੰਦਰ ਸਿੰਘ ਭੱਠਲ ਅਤੇ ਰਜਿੰਦਰ ਦੀਪਾ ਸੁਨਾਮ ਦੀ ਰਹਿਨੁਮਾਈ ਹੇਠ ਕਾਂਗਰਸ ਵਰਕਰ ਜਦ ਭਾਜਪਾ ਦੇ ਦਫ਼ਤਰ ਵਿੱਚ ਦਾਖਲ ਹੋਣ ਅੰਦਰ ਸਫਲ ਹੋ ਗਏ ਤਾਂ ਡਿਊਟੀ ਉੱਤੇ ਤਾਇਨਾਤ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੰਗਰੂਰ, 1 ਸਤੰਬਰ (ਅਮਨਦੀਪ ਸਿੰਘ ਬਿੱਟਾ)– ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਉਲੀਕਿਆ ਪ੍ਰੋਗਰਾਮ ਅੱਜ ਉਸ ਵੇਲੇ ਤਣਾਅ ਵਾਲਾ ਰੁਖ ਅਖ਼ਤਿਆਰ ਕਰ ਗਿਆ ਜਦ ਤੈਸ਼ ’ਚ ਆਏ ਦਰਜਨ ਤੋਂ ਵਧੇਰੇ ਕਾਂਗਰਸ ਆਗੂ, ਵਰਕਰ ਭਾਜਪਾ ਦੇ ਦਫ਼ਤਰ ’ਚ ਦਾਖਲ ਹੋਣ ’ਚ ਸਫਲ ਹੋ ਗਏ । ਕਾਂਗਰਸ ਆਗੂ ਰਾਹੁਲਇੰਦਰ ਸਿੰਘ ਭੱਠਲ ਅਤੇ ਰਜਿੰਦਰ ਦੀਪਾ ਸੁਨਾਮ ਦੀ ਰਹਿਨੁਮਾਈ ਹੇਠ ਕਾਂਗਰਸ ਵਰਕਰ ਜਦ ਭਾਜਪਾ ਦੇ ਦਫ਼ਤਰ ਵਿੱਚ ਦਾਖਲ ਹੋਣ ਅੰਦਰ ਸਫਲ ਹੋ ਗਏ ਤਾਂ ਡਿਊਟੀ ਉੱਤੇ ਤਾਇਨਾਤ ਐਸ.ਐੱਚ.ਓ. ਸਿਟੀ– 1 ਇੰਸਪੈਕਟਰ ਸੁਖਦੀਪ ਸਿੰਘ ਨੇ ਬੜੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢਿਆ । ਪਹਿਲਾ ਕਾਂਗਰਸ ਵਰਕਰ, ਆਗੂ ਕਿਲ੍ਹਾ ਮਾਰਕੀਟ ਦੀ ਪਾਰਕਿੰਗ ਹੇਠ ਵੱਡੀ ਗਿਣਤੀ ’ਚ ਇਕੱਤਰ ਹੋਏ ਅਤੇ ਸੰਗਰੂਰ ਦੇ ਪਟਿਆਲਾ ਗੇਟ, ਸੁਨਾਮੀ ਗੇਟ ਮਾਰਕੀਟ ਵਿਚੋਂ ਨਾਅਰੇਬਾਜ਼ੀ ਕਰਦੇ ਹੋਏ ਇਹ ਵਰਕਰ ਭਾਜਪਾ ਦੇ ਦਫ਼ਤਰ ਪੁੱਜੇ । ਪੁਲਿਸ ਨੇ ਬੈਰੀਕੇਡ ਲਗਾਉਂਦਿਆਂ ਕਾਂਗਰਸੀਆਂ ਨੂੰ ਰੋਕਣ ਦਾ ਯਤਨ ਕੀਤਾ ਪਰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੁਲਿਸ ਫੋਰਸ ਉਨ੍ਹਾਂ ਨੂੰ ਰੋਕਣ ਵਿੱਚ ਅਸਫਲ ਰਹੀ ਅਤੇ ਉਹ ਭਾਜਪਾ ਦਫ਼ਤਰ ਦਾ ਗੇਟ ਖ਼ੋਲ੍ਹ ਕੇ ਅੰਦਰ ਦਾਖਲ ਹੋ ਗਏ । ਜਗਦੇਵ ਸਿੰਘ ਗਾਗਾ ਨੇ ਪ੍ਰਦਰਸ਼ਨ ਦੇ ਕਾਰਨਾਂ ਸਬੰਧੀ ਚਰਚਾਂ ਕਰਦਿਆਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਹਲਦਵਾਨੀ ਰੈਲੀ ਵਾਲੀ ਥਾਂ ’ਤੇ ਕਥਿਤ ਤੌਰ ’ਤੇ ਭਾਜਪਾ, ਆਰ.ਐਸ.ਐਸ. ਵਰਕਰਾਂ ਵਲੋਂ ਕੀਤੀ ਗਈ ਸ਼ੁਧੀਕਰਨ ਦੀ ਰਸਮ ਦੇ ਵਿਰੋਧ ’ਚ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਰੁੱਧ ਉੱਤਰਾਖੰਡ ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਦੇ ਵਿਰੋਧ ’ਚ ਭਾਜਪਾ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ । ਇਸ ਮੌਕੇ ਕਾਂਗਰਸ ਵਰਕਰਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਵੀ ਫੂਕਦਿਆਂ ਗਿਆ । ਰਜਿੰਦਰ ਦੀਪਾ ਅਤੇ ਰਾਹੁਲਇੰਦਰ ਸਿੰਘ ਭੱਠਲ ਨੇ ਕਿਹਾ ਕਿ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰੀ ਸਨਮਾਨ ਅਤੇ ਨਿਆਂ ਦਾ ਅਧਿਕਾਰ ਦਿੰਦਾ ਹੈ, ਇਸ ਲਈ ਕਿਸੇ ਵੀ ਵਿਅਕਤੀ ਨਾਲ ਜਾਤੀ ਜਾਂ ਸਮਾਜਕ ਪਛਾਣ ਦੇ ਆਧਾਰ ਉੱਤੇ ਵਿਤਕਰਾ ਕਰਨਾ ਸੰਵਿਧਾਨਕ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ । ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਭਿੰਡਰ, ਬਲਾਕ ਪ੍ਰਧਾਨ ਰੌਕੀ ਬਾਂਸਲ, ਮਿੱਠੂ ਲੱਡਾ, ਪਰਮਾਨੰਦ ਕਾਂਸਲ, ਮੇਘ ਸਰਪੰਚ, ਅਮ੍ਰਿਤ ਬਰਾੜ ਕਾਂਝਲਾ, ਕਾਕਾ ਤੂਰ, ਅਵਿਸ਼ੇਕ ਰਾਵਤ, ਮਨਵੀਰ ਸਿੰਘ, ਗੁਰਸੇਵਕ ਬੋਪਰਾਏ, ਜਸਵੀਰ ਕੌਰ ਮੂਨਕ, ਕਰਮਜੀਤ ਸਿੰਘ, ਰਣ ਸਿੰਘ ਮਹਿਲਾ, ਸੁਖਚੈਨ ਸਿੰਘ ਰਾਮਪੁਰਾ, ਹਰਦੀਪ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਭੀਮ ਸਿੰਘ ਧੂਰੀ, ਮਲਕੀਤ ਸਿੰਘ ਗੋਰਾਇਆ, ਸਤਪਾਲ ਕੁਲਾਰਾਂ, ਜਸਵੰਤ ਭੰਮ, ਮਨਪ੍ਰੀਤ ਮਨੀ ਸੁਨਾਮ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿੱਲੋਮੀਟਰ ‘ਬਰਾਬਰੀ ਲਈ ਦੌੜ’ ਵਿੱਚ ਵਿਧਾਇਕਾ ਭਰਾਜ ਨੇ ਕੀਤੀ... ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ’ਤੇ 130 ਖਿਡਾਰੀ ਸਨਮਾਨਿਤ
Ad Position 24