ਨਗਰ ਕੌਂਸਲ ਦੀ ਪ੍ਰਧਾਨ ਅਮਨਜੋਤ ਕੌਰ ਬਾਜਵਾ ਦਾ ਸਨਮਾਨ
ਨਵੇਂ ਐੱਸ.ਐੱਮ.ਓ. ਕੰਵਲਜੀਤ ਸਿੰਘ ਦਾ ਨਿੱਘਾ ਸਵਾਗਤ
ਕੌਹਰੀਆਂ, 1 ਸਤੰਬਰ (ਸੁਨੀਲ ਕੁਮਾਰ ਗਰਗ) - ਪੀ. ਐੱਚ.
ਕੌਹਰੀਆਂ, 1 ਸਤੰਬਰ (ਸੁਨੀਲ ਕੁਮਾਰ ਗਰਗ) - ਪੀ.ਐੱਚ.ਸੀ ਕੌਹਰੀਆਂ ਵਿਖੇ ਨਵੇਂ ਤਾਇਨਾਤ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ ਕੰਵਲਜੀਤ ਸਿੰਘ ਦਾ ਪੈਰਾਂ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਵੱਲੋਂ ਨਿੱਘਾ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਜ਼ਿਲਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ ਦੀ ਅਗਵਾਈ ਹੇਠ 21 ਮੈਂਬਰੀ ਵਫਦ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਕੰਵਲਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਇਮਾਨਦਾਰੀ ਨਾਲ ਡਿਊਟੀ ਨਿਭਾਉਦੇ ਹੋਏ ਸਾਰੇ ਟਾਰਗੇਟ ਪੂਰੇ ਰੱਖਣ ਅਤੇ ਮੁਲਾਜ਼ਮਾਂ ਦੀ ਕੋਈ ਵੀ ਜਾਇਜ਼ ਮੰਗ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇਗੀ।ਬਲਾਕ ਦੇ ਸਮੂਹ ਮੁਲਾਜ਼ਮਾਂ ਨੂੰ ਨਾਲ ਚੱਲਣਗੇ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਮੂਹ ਸਟਾਫ਼ ਨੂੰ ਨਾਲ ਲੈ ਕੇ ਸ਼ਾਨਦਾਰ ਕਾਰਜ ਕੀਤੇ ਜਾਣਗੇ । ਇਸ ਮੌਕੇ ਦਲਜੀਤ ਢਿਲੋ ਕੁਲਵਿੰਦਰ ਸਿੱਧੂ, ਭਾਈ ਵੀਰ ਸਿੰਘ, ਕੁਲਦੀਪ ਕੌਹਰੀਆਂ, ਦਰਸ਼ਨ ਸਿੰਘ, ਬੇਅੰਤ ਕੌਰ, ਗੀਤਾ ਰਾਣੀ, ਹਰਪ੍ਰੀਤ ਕੌਰ, ਜਸਵੀਰ ਕੌਰ, ਏਕਤਾ ਰਾਣੀ, ਵੀਰਪਾਲ ਕੌਰ, ਮਹਿੰਦਰ ਕੌਰ ਸੁਰਿੰਦਰ ਸਿੰਘ, ਕਮਲ ਕੁਮਾਰ, ਅਮ੍ਰਿਤਪਾਲ ਕੌਰ, ਮਨਜੀਤ ਕੌਰ ਕੌਹਰੀਆਂ ਸਮੇਤ ਹੋਰ ਆਗੂ ਹਾਜ਼ਰ ਸਨ।