01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਢਿੱਲੀਆਂ ਬਿਜਲੀ ਦੀਆਂ ਤਾਰਾਂ ਕਾਰਨ ਵੱਡੇ ਵਾਹਨਾਂ ਦੇ ਲੰਘਣ ਸਮੇਂ ਹਾਦਸਾ ਵਾਪਰਨ ਦਾ ਡਰ

ਅਹਿਮਦਗੜ੍ਹ, 1 ਸਤੰਬਰ (ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਸ਼ਹਿਰ ਵਿੱਚ ਕਈ ਜਗ੍ਹਾ ਸੜਕਾਂ ’ਤੇ ਬਿਜਲੀ ਦੀਆਂ ਤਾਰਾਂ ਬੇਹੱਦ ਨੀਵੀਆਂ ਹੋਣ ਕਾਰਨ ਕਿਸੇ ਵੱਡੇ ਹਾਦਸੇ ਦਾ ਖਦਸ਼ਾ ਬਣਿਆ ਰਹਿਦਾ ਹੈ । ਨਗਰ ਕੌਂਸਲ ਦਫ਼ਤਰ ਦੇ ਨੇੜੇ ਸੜਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆ ਤਾਰਾਂ ਲੰਘਣ ਵਾਲੇ ਵੱਡੇ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਦੇ ਉੱਪਰੋਂ ਬਹੁਤ ਥੋੜ੍ਹੀ ਉਚਾਈ ’ਤੇ ਹੀ ਹੁੰਦੀਆਂ ਹਨ ਜਿਸ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਹਿਮਦਗੜ੍ਹ, 1 ਸਤੰਬਰ (ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਸ਼ਹਿਰ ਵਿੱਚ ਕਈ ਜਗ੍ਹਾ ਸੜਕਾਂ ’ਤੇ ਬਿਜਲੀ ਦੀਆਂ ਤਾਰਾਂ ਬੇਹੱਦ ਨੀਵੀਆਂ ਹੋਣ ਕਾਰਨ ਕਿਸੇ ਵੱਡੇ ਹਾਦਸੇ ਦਾ ਖਦਸ਼ਾ ਬਣਿਆ ਰਹਿਦਾ ਹੈ । ਨਗਰ ਕੌਂਸਲ ਦਫ਼ਤਰ ਦੇ ਨੇੜੇ ਸੜਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆ ਤਾਰਾਂ ਲੰਘਣ ਵਾਲੇ ਵੱਡੇ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਦੇ ਉੱਪਰੋਂ ਬਹੁਤ ਥੋੜ੍ਹੀ ਉਚਾਈ ’ਤੇ ਹੀ ਹੁੰਦੀਆਂ ਹਨ ਜਿਸ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ । ਸੀਨੀਅਰ ਅਕਾਲੀ ਆਗੂ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਜਗਵੰਤ ਸਿੰਘ ਜੱਗੀ ਨੇ ਇਸ ਗੰਭੀਰ ਸਮੱਸਿਆ ਵੱਲ ਸੰਬੰਧਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਧਿਆਨ ਦਿਵਾਉਂਦਿਆਂ ਮੰਗ ਕੀਤੀ ਹੈ ਕਿ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਉੱਚਾ ਕਰਕੇ ਸੁਰੱਖਿਅਤ ਢੰਗ ਨਾਲ ਠੀਕ ਕੀਤਾ ਜਾਵੇ । ਉਹਨਾਂ ਕਿਹਾ ਕਿ ਜਦੋਂ ਵੀ ਕੋਈ ਟਰੱਕ ਜਾਂ ਹੋਰ ਉੱਚਾ ਵਾਹਨ ਇਸ ਸੜਕ ਤੋਂ ਲੰਘਦਾ ਹੈ ਤਾਂ ਨੀਵੀਆਂ ਤਾਰਾਂ ਵਾਹਨ ਨਾਲ ਟਕਰਾਉਣ ਜਾਂ ਫਸ ਕੇ ਖਿੱਚੇ ਜਾਣ ਦੀ ਸਥਿਤੀ ਬਣ ਜਾਂਦੀ ਹੈ ਅਤੇ ਬਿਜਲੀ ਦੇ ਕਰੰਟ ਲੱਗਣ ਕਾਰਨ ਜਾਨੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ । ਉਨ੍ਹਾਂ ਰੋਸ ਜ਼ਾਹਿਰ ਕਰਦੇ ਕਿਹਾ ਕਿ ਇਹ ਸਮੱਸਿਆ ਪਹਿਲਾਂ ਵੀ ਸਰਕਾਰੀ ਅਧਿਕਾਰੀਆਂ ਦੇ ਧਿਆਨ ’ਚ ਲਿਆ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਹੋਇਆ ਕੀਤਾ ਗਿਆ । ਮੁਹੱਲਾ ਵਾਸੀਆਂ ਅਤੇ ਸਮੂਹ ਦੁਕਾਨਦਾਰਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਤੁਰੰਤ ਤਾਰਾਂ ਨੂੰ ਉੱਚੀਆਂ ਚੁੱਕ ਕੇ ਰਾਹਗੀਰਾਂ ਨੂੰ ਸੁਰੱਖਿਅਤ ਕੀਤਾ ਜਾਵੇ । ਜ਼ਿਕਰਯੋਗ ਕਿ ਸ਼ਹਿਰ ਦੇ ਬਹੁਤੇ ਖੰਭਿਆਂ ਉੱਪਰ ਲੱਗੇ ਹੋਏ ਅਕਸਰ ਖੁੱਲ੍ਹੇ ਰਹਿੰਦੇ ਮੀਟਰ ਬਾਕਸ ਅਤੇ ਉਨਾਂ ਨਾਲ ਲਮਕਦੀਆਂ ਤਾਰਾਂ ਵੀ ਰਾਹਗੀਰਾਂ ਲਈ ਇਕ ਵੱਡਾ ਖਤਰਾ ਬਣੀਆਂ ਹੋਈਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਵੀ ਮਾਤ ਪਾਉਂਦੀਆਂ ਸਿਵਲ ਹਸਪਤਾਲ ਸੰਗਰੂਰ ਦੀ ਸੇਵਾਵਾਂ ਨਸ਼ੀਲੀਆਂ ਗੋਲੀਆਂ ਸਮ... ਅਗਲੀ ਖ਼ਬਰ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਹੋਇਆ ਸ਼ੁਰੂ
Ad Position 24