ਸਿਆਸੀ ਬਦਲਾਖੋਰੀ ਤਹਿਤ ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਂਅ ਹਟਾਉਣਾ ਗ਼ੈਰ-ਜਮਹੂਰੀ- ਦਿਓਲ
ਕਿਹਾ, ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ ਦੀ ਮੰਗ
ਸੰਗਰੂਰ, 3 ਸੰਤਬਰ (ਦਮਨਜੀਤ ਸਿੰਘ) - ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਧੂਰੀ ਰਣਦੀਪ ਸਿੰਘ ਦਿਓਲ ਨੇ ਪੰਜਾਬ ਦੀ ਖਰੜਾ (ਡਰਾਫਟ) ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਂਅ ਹਟਾਏ ਜਾਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਿਰੋਲ ਸਿਆਸੀ ਬਦਲਾਖੋਰੀ ਅਤੇ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਕਰਾਰ ਦਿੱਤਾ ਹੈ।
ਸੰਗਰੂਰ, 3 ਸੰਤਬਰ (ਦਮਨਜੀਤ ਸਿੰਘ) - ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਧੂਰੀ ਰਣਦੀਪ ਸਿੰਘ ਦਿਓਲ ਨੇ ਪੰਜਾਬ ਦੀ ਖਰੜਾ (ਡਰਾਫਟ) ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਂਅ ਹਟਾਏ ਜਾਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਿਰੋਲ ਸਿਆਸੀ ਬਦਲਾਖੋਰੀ ਅਤੇ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਕਰਾਰ ਦਿੱਤਾ ਹੈ। ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਐੱਸ.ਆਈ.ਆਰ. ਹਦਾਇਤਾਂ ਦੇ ਪੈਰਾ 4(ਡੀ) ਤਹਿਤ ਜਨਤਕ ਨੁਮਾਇੰਦਿਆਂ ਅਤੇ ਸੰਸਦ ਮੈਂਬਰਾਂ ਦੇ ਨਾਂ “ਸੁਰੱਖਿਅਤ ਸੂਚੀ” (ਪ੍ਰੋਟੈਕਟਿਡ ਲਿਸਟ) ਵਿੱਚ ਸ਼ਾਮਿਲ ਰੱਖਣ ਦਾ ਸਪੱਸ਼ਟ ਨਿਯਮ ਹੈ। ਇਸ ਦੇ ਬਾਵਜੂਦ ਸੂਬਾ ਸਰਕਾਰ ਦੇ ਸਿਆਸੀ ਦਬਾਅ ਹੇਠ ਅਧਿਕਾਰੀਆਂ ਵਲੋਂ ਚੱਢਾ ਦੇ ਨਾਂਅ ਅੱਗੇ “ਪੱਕੇ ਤੌਰ ‘ਤੇ ਤਬਦੀਲ” (ਪਰਮਾਨੈਂਟਲੀ ਸ਼ਿਫਟਿਡ) ਦਰਜ ਕਰਨਾ ਕੋਈ ਮਹਿਜ਼ ਕਲਰਕੀ ਗ਼ਲਤੀ ਨਹੀਂ, ਸਗੋਂ ਉਨ੍ਹਾਂ ਦੀ ਰਾਜ ਸਭਾ ਮੈਂਬਰਸ਼ਿਪ ਨੂੰ ਰੱਦ ਕਰਵਾਉਣ ਦੀ ਇੱਕ ਡੂੰਘੀ ਸਿਆਸੀ ਸਾਜ਼ਿਸ਼ ਹੈ। ਦਿਓਲ ਨੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਕਿਸੇ ਚੁਣੇ ਹੋਏ ਨੁਮਾਇੰਦੇ ਦਾ ਨਾਂਅ ਗ਼ਲਤ ਢੰਗ ਨਾਲ ਵੋਟਰ ਸੂਚੀ ’ਚੋਂ ਹਟਾਉਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ ।