ਨਿਰਵਿਘਨ ਬਿਜਲੀ ਸਪਲਾਈ ਲਈ ਮੰਗ- ਪੱਤਰ ਦਿੱਤਾ
ਲੌਂਗੋਵਾਲ, 3 ਸਤੰਬਰ (ਵਿਨੋਦ, ਖੰਨਾ) - ਖੇਤੀਬਾੜੀ ਲਈ ਨਾਕਸ ਬਿਜਲੀ ਸਪਲਾਈ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਇਕਾਈ ਲੌਂਗੋਵਾਲ ਦਾ ਵਫ਼ਦ ਬਿਜਲੀ ਵਿਭਾਗ ਲੌਂਗੋਵਾਲ ਦੇ ਅਧਿਕਾਰੀਆਂ ਨੂੰ ਮਿਲਿਆ। ਇਕਾਈ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵੈਸੇ ਤਾਂ ਪੰਜਾਬ ਭਰ ਵਿੱਚ ਬਿਜਲੀ ਦੀ ਕਿੱਲਤ ਚੱਲ ਰਹੀ ਹੈ ਪਰ ਲੌਂਗੋਵਾਲ ਵਿੱਚ ਮਹਿਜ਼ 4 ਤੋਂ ਪੰਜ ਘੰਟੇ ਹੀ ਖੇਤਾਂ ਵਾਲੀ ਬੱਤੀ ਆ ਰਹੀ ਹੈ।
ਲੌਂਗੋਵਾਲ, 3 ਸਤੰਬਰ (ਵਿਨੋਦ, ਖੰਨਾ) - ਖੇਤੀਬਾੜੀ ਲਈ ਨਾਕਸ ਬਿਜਲੀ ਸਪਲਾਈ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਇਕਾਈ ਲੌਂਗੋਵਾਲ ਦਾ ਵਫ਼ਦ ਬਿਜਲੀ ਵਿਭਾਗ ਲੌਂਗੋਵਾਲ ਦੇ ਅਧਿਕਾਰੀਆਂ ਨੂੰ ਮਿਲਿਆ। ਇਕਾਈ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵੈਸੇ ਤਾਂ ਪੰਜਾਬ ਭਰ ਵਿੱਚ ਬਿਜਲੀ ਦੀ ਕਿੱਲਤ ਚੱਲ ਰਹੀ ਹੈ ਪਰ ਲੌਂਗੋਵਾਲ ਵਿੱਚ ਮਹਿਜ਼ 4 ਤੋਂ ਪੰਜ ਘੰਟੇ ਹੀ ਖੇਤਾਂ ਵਾਲੀ ਬੱਤੀ ਆ ਰਹੀ ਹੈ। ਜਦੋਂ ਕਿ ਝੋਨੇ ਦੀ ਫ਼ਸਲ ਨਿਸਾਰੇ ਵੱਲ ਵਧ ਰਹੀ ਹੋਣ ਕਰਕੇ ਇਹਨਾਂ ਦਿਨਾਂ ਚ ਪਾਣੀ ਦੀ ਲੋੜ ਆਮ ਦਿਨਾਂ ਨਾਲੋਂ ਵੱਧ ਹੂੰਦੀ ਹੈ । ਉਹਨਾਂ ਕਿਹਾ ਕਿ ਸਰਕਾਰ ਭਾਵੇਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰ ਰਹੀ ਹੈ। ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਵੱਡੇ ਵੱਡੇ ਅਣ ਐਲਾਨੇ ਕੱਟ ਹਰ ਰੋਜ਼ ਲੱਗ ਰਹੇ ਹਨ। ਬੱਚੇ, ਬਜ਼ੁਰਗ ਅਤੇ ਰੋਗੀ ਬੇਹੱਦ ਤੰਗ ਹਨ ਬਿਜਲੀ ਦੀ ਮੰਗ ਪੂਰੀ ਨਹੀ ਹੋ ਰਹੀ। ਉਹਨਾਂ ਐਸ.ਡੀ.ਓ. ਲੌਂਗੋਵਾਲ ਨੂੰ ਮੰਗ ਪੱਤਰ ਦੇਣ ਉਪਰੰਤ ਕਿਹਾ ਕਿ ਜੇਕਰ ਸਪਲਾਈ ਦਾ ਹਾਲ ਇਹੋ ਰਿਹਾ ਆਉਂਦੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਨੱਛਤਰ ਸਿੰਘ, ਜੱਗਾ ਸਿੰਘ, ਸੁਖਦੇਵ ਸਿੰਘ, ਬਿੰਦਰ ਸਿੰਘ, ਜੋਗਾ ਸਿੰਘ ਹਾਜ਼ਰ ਸਨ।