ਡੀ.ਏ.ਵੀ. ਸਕੂਲ ਸੁਨਾਮ ’ਚ ਗੁਰੂ ਦਿਵਸ ਮਨਾਇਆ
ਸੁਨਾਮ ਊਧਮ ਸਿੰਘ ਵਾਲਾ, 9 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਡੀ. ਏ.
ਸੁਨਾਮ ਊਧਮ ਸਿੰਘ ਵਾਲਾ, 9 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਡੀ.ਏ.ਵੀ. ਪਬਲਿਕ ਸਕੂਲ, ਸੁਨਾਮ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਇੰਜੀਨੀਅਰ ਪੀ.ਐਸ. ਧਾਲੀਵਾਲ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ । ਇਸ ਸਮਾਗਮ ’ਚ ਡਾ. ਐਸ਼ਵਰਿਆ ਸ਼ਰਮਾ ਪਤਨੀ ਡਾ. ਏ.ਪੀ. ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਐਡਵੋਕੇਟ ਖੁਸ਼ਦੀਪ ਸਿੰਘ ਪੁੱਤਰ ਸੀਨੀਅਰ ਵਕੀਲ ਰਾਜਿੰਦਰ ਕਾਲਾ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ । ਸਮਾਰੋਹ ’ਚ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਨਿਰੁੱਧ ਵਸ਼ਿਸ਼ਟ, ਕਮੇਟੀ ਸਲਾਹਕਾਰ ਅਤੇ ਮੈਨੇਜਰ ਡਾ. ਡੌਲੀ ਰਾਏ, ਰਿਤੂ ਵਸ਼ਿਸ਼ਟ, ਮੈਡੀਕਲ ਅਫਸਰ ਡਾ. ਰਾਧਾ ਵਸ਼ਿਸ਼ਟ, ਸਿਮਰਨ ਧਾਲੀਵਾਲ ਅਤੇ ਮਨਦੀਪ ਧਾਲੀਵਾਲ ਵਲੋਂ ਡਾ. ਰਾਧਾਕ੍ਰਿਸ਼ਨਨ ਸਰਵਪੱਲੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਚੜ੍ਹਾਈਆਂ ਗਈਆਂ ਅਤੇ ਦੀਪ ਜਗਾਏ ਗਏ। ਇਸ ਮੌਕੇ ‘ਤੇ ਸਕੂਲ ਦੇ ਸਾਰੇ ਅਧਿਆਪਕਾਂ ਨੇ ਗਿੱਧਾ, ਭੰਗੜਾ, ਅਤੇ ਗੁਜਰਾਤੀ ਨਾਚ, ਡਾਂਡੀਆ ਸਮੇਤ ਕਈ ਤਰ੍ਹਾਂ ਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਸਾਰੇ ਅਧਿਆਪਕਾਂ ਨੇ ਕੁਰਸੀ ਦੌੜ, ਗੁਬਾਰਾ ਸੁੱਟਣਾ, ਪਿਰਾਮਿਡ ਗੇਮਾਂ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਖੇਡੀਆਂ । ਇਸ ਮੌਕੇ ਸੰਬੋਧਨ ਕਰਦਿਆ ਡਾਇਰੈਕਟਰ ਪੀ.ਐਸ ਧਾਲੀਵਾਲ ਨੇ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ, ਇਹ ਹਰ ਵਿਦਿਆਰਥੀ ਦਾ ਫਰਜ਼ ਹੈ ਕਿ ਉਹ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੇ । ਸਕੂਲ ਦੇ ਪ੍ਰਿੰਸੀਪਲ ਵਿਜੇ ਪ੍ਰਕਾਸ਼ ਗੁਪਤਾ ਅਤੇ ਵਾਈਸ ਪ੍ਰਿੰਸੀਪਲ ਅੰਤੂ ਗਰਗ ਨੇ ਵੀ ਸਾਰੇ ਅਧਿਆਪਕਾਂ ਦੇ ਨਾਲ ਸਮਾਰੋਹ ’ਚ ਉਤਸ਼ਾਹ ਨਾਲ ਹਿੱਸਾ ਲਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰਾਂ ਡਾ. ਪੁਰਸ਼ੋਤਮ ਵਸ਼ਿਸ਼ਟ, ਸਤਿੰਦਰ ਸਿੰਘ ਧਾਲੀਵਾਲ ਅਤੇ ਡਾ. ਅੰਬਰੀਸ਼ ਰਾਏ ਨੇ ਵੀ ਗੁਰੂ ਦਿਵਸ ‘ਤੇ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਸਨਮਾਨਿਤ ਕੀਤਾ।