10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੋਹਨਜੀਤ ਸਿੰਘ ਦੀ ਕੁੱਟਮਾਰ ਤੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ’ਚ ਭਾਜਪਾ ਵਲੋਂ ਰੋਸ ਮਾਰਚ

ਅਮਰਗੜ੍ਹ , 9 ਸਤੰਬਰ ( ਜਤਿੰਦਰ ਮੰਨਵੀ , ਪਵਿੱਤਰ ਸਿੰਘ )- ਮੋਹਨਜੀਤ ਸਿੰਘ ਦੀ ਕੁੱਟਮਾਰ ਅਤੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਭਾਜਪਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਮਰਗੜ੍ਹ ਦੇ ਬਾਜ਼ਾਰ ’ ਚ ਰੋਸ ਮਾਰਚ ਕੱਢਿਆ ਗਿਆ । ਇਹ ਰੋਸ ਮਾਰਚ ਭਾਜਪਾ ਦੇ ਹਲਕਾ ਇੰਚਾਰਜ ਹੀਰਾ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ , ਜਿਸ ਦੌਰਾਨ ਆਗੂਆਂ ਅਤੇ ਵਰਕਰਾਂ ਨੇ ਇਨਸਾਫ਼ ਦੀ ਮੰਗ ਕੀਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਅਮਰਗੜ੍ਹ , 9 ਸਤੰਬਰ ( ਜਤਿੰਦਰ ਮੰਨਵੀ , ਪਵਿੱਤਰ ਸਿੰਘ )- ਮੋਹਨਜੀਤ ਸਿੰਘ ਦੀ ਕੁੱਟਮਾਰ ਅਤੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਭਾਜਪਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਮਰਗੜ੍ਹ ਦੇ ਬਾਜ਼ਾਰ ’ ਚ ਰੋਸ ਮਾਰਚ ਕੱਢਿਆ ਗਿਆ । ਇਹ ਰੋਸ ਮਾਰਚ ਭਾਜਪਾ ਦੇ ਹਲਕਾ ਇੰਚਾਰਜ ਹੀਰਾ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ , ਜਿਸ ਦੌਰਾਨ ਆਗੂਆਂ ਅਤੇ ਵਰਕਰਾਂ ਨੇ ਇਨਸਾਫ਼ ਦੀ ਮੰਗ ਕੀਤੀ । ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਵਿਸ਼ੇਸ਼ ਤੌਰ ’ ਤੇ ਪਹੁੰਚੇ । ਉਨ੍ਹਾਂ ਅਮਰਗੜ੍ਹ ਬਾਜ਼ਾਰ ’ ਚ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਲੋਕਾਂ ਨੂੰ ਇਨਸਾਫ਼ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਭਾਜਪਾ ਦੇ ਹਲਕਾ ਇੰਚਾਰਜ ਹੀਰਾ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਨਸ਼ਿਆਂ ਕਾਰਨ ਆਏ ਦਿਨ ਮਾਵਾਂ ਦੇ ਪੁੱਤ ਆਪਣੀਆਂ ਜਾਨਾਂ ਗੁਆ ਰਹੇ ਹਨ । ਉਨ੍ਹਾਂ ਸਰਕਾਰ ਤੋਂ ਨਸ਼ਿਆਂ ’ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ । ਰੋਸ ਮਾਰਚ ਵਿਚ ਪਲਵਿੰਦਰ ਸਿੰਘ ਹਲਕਾ ਪ੍ਰਭਾਰੀ ਤੇ ਸਟੇਟ ਐਗਜ਼ੈਕਟਿਵ ਮੈਂਬਰ , ਕਰਨਵੀਰ ਸਿੰਘ ਬਾਗੜੀਆ , ਜੱਗੀ ਸਿੰਘ , ਐਡਵੋਕੇਟ ਮਨਪ੍ਰੀਤ ਬੱਗਾ ਯੂਥ ਜ਼ਿਲ੍ਹਾ ਪ੍ਰਧਾਨ , ਨੀਰਜ ਦੁੱਗਲ , ਗੁਲਸ਼ਨ ਕੁਮਾਰ ਜ਼ਿਲ੍ਹਾ ਪ੍ਰਧਾਨ ਐੱਸ . ਸੀ . ਮੋਰਚਾ , ਹੰਸ ਮਾਲੇਰਕੋਟਲਾ , ਅਮਰਗੜ੍ਹ ਸ਼ਹਿਰੀ ਸਰਕਲ ਪ੍ਰਧਾਨ ਪਵਨ ਕੁਮਾਰ , ਅਮਰਗੜ੍ਹ ਦਿਹਾਤੀ ਸਰਕਲ ਪ੍ਰਧਾਨ ਜਨਦੀਪ ਇੰਦਰ ਸਿੰਘ , ਯੁਵਾ ਮੋਰਚਾ ਸਰਕਲ ਪ੍ਰਧਾਨ ਹਰਿੰਦਰ ਸਿੰਘ ਭੁੱਲਰ ਅਤੇ ਨਵਨੀਤ ਸ਼ਰਮਾ ਸਮੇਤ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਫਰੀਦਕੋਟ ਧਰਨੇ ’ਚ ਜਾ ਰਹੇ ਕਿਸਾਨ ਆਗੂ ਰਣ ਸਿੰਘ ਚੱਠਾ ਨੂੰ ਸੈਂਕੜੇ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ ਸੰਘਰਸ਼ ਨੂੰ ਡੰਡੇ... ਅਗਲੀ ਖ਼ਬਰ ਦ ਗ੍ਰੈਡ ਪ੍ਰੀ ਸਕੂਲ ’ਚ ਬੱਚਿਆਂ ਲਈ ਗਿਆਨਵਰਧਕ ਮਿਲਣੀ
Ad Position 24