09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੈਟਰੋਲ ’ਚ ਈਥਾਨੌਲ ਮਿਲਾਵਟ 8.1 ਫੀਸਦੀ ਤੋਂ ਵਧ ਕੇ 20 ਫੀਸਦੀ ਤੱਕ ਪੁੱਜੀ : ਪ੍ਰੋ. ਅਮਨਜੀਤ ਸਿੰਘ ਖਨੌਰੀ 2014 ’ਚ 1.5 ਫੀਸਦੀ ਤੋਂ ਸ਼ੁਰੂ ਹੋਇਆ ਸਫ਼ਰ 2025-26 ’ਚ 20 ਫੀਸਦੀ ਤੱਕ ਪਹੁੰਚਿਆ

ਖਨੌਰੀ, 9 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੈਟਰੋਲ ’ਚ ਈਥਾਨੌਲ ਦੀ ਮਿਲਾਵਟ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਦਿੱਤੇ ਗਏ 20 ਪੰਨਿਆਂ ਦੇ ਜਵਾਬ ਦੇ ਹਵਾਲੇ ਨਾਲ ਪੰਜਾਬ ਰਾਜ ਸੂਚਨਾ ਅਧਿਕਾਰ ਫਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ-ਪਟਿਆਲਾ ਦੇ ਪ੍ਰਧਾਨ ਪ੍ਰੋ. ਅਮਨਜੀਤ ਸਿੰਘ ਖਨੌਰੀ ਨੇ ਕਿਹਾ ਕਿ ਪੈਟਰੋਲ ’ਚ ਈਥਾਨੌਲ ਮਿਲਾਉਣ ਦੀ ਪ੍ਰਕਿਰਿਆ ਕੋਈ ਅਚਾਨਕ ਲਿਆ ਗਿਆ ਫ਼ੈਸਲਾ ਨਹੀਂ, ਸਗੋਂ ਪਿਛਲੇ ਕਈ ਸਾਲਾਂ ਤੋਂ ਇਸ ’ਚ ਲਗਾਤਾਰ ਵਾਧਾ ਕੀਤਾ ਜਾਂਦਾ ਰਿਹਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਖਨੌਰੀ, 9 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੈਟਰੋਲ ’ਚ ਈਥਾਨੌਲ ਦੀ ਮਿਲਾਵਟ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਦਿੱਤੇ ਗਏ 20 ਪੰਨਿਆਂ ਦੇ ਜਵਾਬ ਦੇ ਹਵਾਲੇ ਨਾਲ ਪੰਜਾਬ ਰਾਜ ਸੂਚਨਾ ਅਧਿਕਾਰ ਫਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ-ਪਟਿਆਲਾ ਦੇ ਪ੍ਰਧਾਨ ਪ੍ਰੋ. ਅਮਨਜੀਤ ਸਿੰਘ ਖਨੌਰੀ ਨੇ ਕਿਹਾ ਕਿ ਪੈਟਰੋਲ ’ਚ ਈਥਾਨੌਲ ਮਿਲਾਉਣ ਦੀ ਪ੍ਰਕਿਰਿਆ ਕੋਈ ਅਚਾਨਕ ਲਿਆ ਗਿਆ ਫ਼ੈਸਲਾ ਨਹੀਂ, ਸਗੋਂ ਪਿਛਲੇ ਕਈ ਸਾਲਾਂ ਤੋਂ ਇਸ ’ਚ ਲਗਾਤਾਰ ਵਾਧਾ ਕੀਤਾ ਜਾਂਦਾ ਰਿਹਾ ਹੈ । ਪ੍ਰੋ. ਖਨੌਰੀ ਅਨੁਸਾਰ ਸਰਕਾਰ ਵਲੋਂ ਦਿੱਤੇ ਅੰਕੜਿਆਂ ਮੁਤਾਬਕ ਪੈਟਰੋਲ ਵਿਚ ਈਥਾਨੌਲ ਦੀ ਮਿਲਾਵਟ ਸਾਲ 2014 ਵਿਚ ਲਗਭਗ 1.5 ਫ਼ੀਸਦੀ ਤੋਂ ਸ਼ੁਰੂ ਹੋਈ ਸੀ, ਜੋ ਸਾਲ 2021-22 ਵਿਚ ਔਸਤਨ 8.1 ਫ਼ੀਸਦੀ ਤੱਕ ਪਹੁੰਚ ਗਈ। ਇਸ ਤੋਂ ਬਾਅਦ ਵੀ ਈਥਾਨੌਲ ਬਲੈਂਡਿੰਗ ਦਾ ਪੱਧਰ ਲਗਾਤਾਰ ਵਧਦਾ ਗਿਆ ਅਤੇ 2022-23 ਵਿਚ ਇਹ ਲਗਭਗ 12 ਫ਼ੀਸਦੀ, 2023-24 ਵਿਚ 14.6 ਫ਼ੀਸਦੀ, 2024-25 ਵਿਚ 19.2 ਫ਼ੀਸਦੀ ਅਤੇ 2025-26 ਵਿਚ 20 ਫ਼ੀਸਦੀ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਈਥਾਨੌਲ ਮਿਲਾਵਟ ਵਿਚ 8 ਫ਼ੀਸਦੀ ਤੋਂ 20 ਫ਼ੀਸਦੀ ਤੱਕ ਦਾ ਵਾਧਾ ਆਪਣੇ ਆਪ ਵਿਚ ਇੱਕ ਵੱਡਾ ਤਕਨੀਕੀ ਅਤੇ ਆਰਥਿਕ ਬਦਲਾਅ ਹੈ। ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿਰਫ਼ ਇਹ ਕਹਿ ਕੇ ਮਾਮਲਾ ਖ਼ਤਮ ਨਾ ਕਰੇ ਕਿ ਈ20 ਪੈਟਰੋਲ ਵਾਹਨਾਂ ਲਈ ਸੁਰੱਖਿਅਤ ਹੈ, ਬਲਕਿ ਇਸ ਦੇ ਵਾਹਨ ਮਾਲਕਾਂ ’ਤੇ ਪੈਣ ਵਾਲੇ ਅਸਲ ਆਰਥਿਕ ਪ੍ਰਭਾਵਾਂ ਬਾਰੇ ਵੀ ਪੂਰੀ ਜਾਣਕਾਰੀ ਜਨਤਕ ਕਰੇ । ਪ੍ਰੋ. ਖਨੌਰੀ ਨੇ ਕਿਹਾ ਕਿ ਖ਼ਾਸ ਤੌਰ ’ਤੇ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਈਥਾਨੌਲ ਦੀ ਵਧੀ ਹੋਈ ਮਿਲਾਵਟ ਕਾਰਨ ਵਾਹਨਾਂ ਦੀ ਮਾਈਲੇਜ ਵਿਚ ਕਿੰਨਾ ਫ਼ਰਕ ਪਿਆ, ਇੰਜਣ ਦੀ ਲੰਬੇ ਸਮੇਂ ਦੀ ਕਾਰਗੁਜ਼ਾਰੀ ’ਤੇ ਕੀ ਅਸਰ ਪੈਂਦਾ ਹੈ, ਵਾਹਨਾਂ ਦੇ ਰੱਖ-ਰਖਾਅ ਅਤੇ ਮੁਰੰਮਤ ਦੇ ਖਰਚਿਆਂ ਵਿਚ ਕੋਈ ਵਾਧਾ ਹੋਇਆ ਹੈ ਜਾਂ ਨਹੀਂ ਅਤੇ ਆਖ਼ਰਕਾਰ ਇੱਕ ਆਮ ਵਾਹਨ ਮਾਲਕ ਨੂੰ ਇਸ ਦੀ ਕਿੰਨੀ ਵਾਧੂ ਲਾਗਤ ਆਪਣੀ ਜੇਬ ਵਿਚੋਂ ਝੱਲਣੀ ਪੈ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਬੰਧਨ ਛਾਤਰ ਅਵਿਨੰਦਨ ਪ੍ਰੋਗਰਾਮ ਦਾ ਆਯੋਜਨ ਅਗਲੀ ਖ਼ਬਰ ਸਰਕਾਰੀ ਸਕੂਲ ਸ਼ੇਰਪੁਰ ਦੀ ਗਰਾਊਂਡ ਗੰਦੇ ਪਾਣੀ ਦੀ ਮਾਰ ਹੇਠ ਨੌਜਵਾਨਾਂ ਤੇ ਖਿਡਾਰੀਆਂ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨੀ...
Ad Position 24