09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚੰਨੀ ਆਧਾਰਿਤ ਸੰਸਦੀ ਸਥਾਈ ਕਮੇਟੀ ਖੇਤੀਬਾੜੀ, ਮਜ਼ਦੂਰਾਂ ਅਤੇ ਖੇਤੀ ਉਦਯੋਗ ਲਈ ਰਾਸ਼ਟਰੀ ਪੱਧਰ ’ਤੇ ਆਵਾਜ਼ ਬਣੀ - ਸੁਮਿਤ ਮਾਨ

ਅਹਿਮਦਗੜ੍ਹ, 9 ਸਤੰਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਜਲੰਧਰ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਦੇਸ਼ ਦੀ ਸਭ ਤੋਂ ਮਹੱਤਵਪੂਰਨ ਸੰਸਦੀ ਸਥਾਈ ਕਮੇਟੀ - ਖੇਤੀਬਾੜੀ, ਪਸ਼ੂ ਪਾਲਣ ਅਤੇ ਭੋਜਨ ਪ੍ਰੋਸੈਸਿੰਗ ਦੇ ਚੇਅਰਪਰਸਨ ਵਜੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਉਨ੍ਹਾਂ ਨੂੰ 9 ਸਤੰਬਰ 2026 ਨੂੰ ਮੁੜ ਤੋਂ ਦੂਜੀ ਵਾਰ ਲਗਾਤਾਰ ਸੰਸਦ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ 2025 ’ਚ ਵੀ ਚੰਨੀ ਨੂੰ ਉਨ੍ਹਾਂ ਚੰਗੀ ਕਾਰਗੁਜ਼ਾਰੀ ਸਦਕਾ ਕਮੇਟੀ ਵਲੋਂ ਨਾ ਸਿਰਫ਼ ਸੰਸਦ ’ਚ ਰਿਪੋਰਟਾਂ ਪੇਸ਼ ਕੀਤੀਆਂ, ਸਗੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖੇਤੀ ਨਾਲ ਜੁੜੀ ਉਦਯੋਗਿਕ ਲੜੀ ਲਈ ਠੋਸ ਸਿਫ਼ਾਰਸ਼ਾਂ ਵੀ ਲਿਖੀਆਂ ਗਈਆਂ, ਜਿਸ ਸਦਕਾ ਉਨ੍ਹਾਂ ਦੇ ਵਡਮੁੱਲੇ ਕਾਰਜਾਂ ਦੇ ਰਿਕਾਰਡ ਦੇ ਆਧਾਰ ’ਤੇ ਸੰਸਦ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।

Ad Position 21
repet_subhas-goyals [Copy P29]
ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਸਿੰਘ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਤਸਵੀਰ ਰਣਧੀਰ ਸਿੰਘ ਮਹੋਲੀ 10-09-2026
ਅਹਿਮਦਗੜ੍ਹ, 9 ਸਤੰਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਜਲੰਧਰ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਦੇਸ਼ ਦੀ ਸਭ ਤੋਂ ਮਹੱਤਵਪੂਰਨ ਸੰਸਦੀ ਸਥਾਈ ਕਮੇਟੀ - ਖੇਤੀਬਾੜੀ, ਪਸ਼ੂ ਪਾਲਣ ਅਤੇ ਭੋਜਨ ਪ੍ਰੋਸੈਸਿੰਗ ਦੇ ਚੇਅਰਪਰਸਨ ਵਜੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਉਨ੍ਹਾਂ ਨੂੰ 9 ਸਤੰਬਰ 2026 ਨੂੰ ਮੁੜ ਤੋਂ ਦੂਜੀ ਵਾਰ ਲਗਾਤਾਰ ਸੰਸਦ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ 2025 ’ਚ ਵੀ ਚੰਨੀ ਨੂੰ ਉਨ੍ਹਾਂ ਚੰਗੀ ਕਾਰਗੁਜ਼ਾਰੀ ਸਦਕਾ ਕਮੇਟੀ ਵਲੋਂ ਨਾ ਸਿਰਫ਼ ਸੰਸਦ ’ਚ ਰਿਪੋਰਟਾਂ ਪੇਸ਼ ਕੀਤੀਆਂ, ਸਗੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖੇਤੀ ਨਾਲ ਜੁੜੀ ਉਦਯੋਗਿਕ ਲੜੀ ਲਈ ਠੋਸ ਸਿਫ਼ਾਰਸ਼ਾਂ ਵੀ ਲਿਖੀਆਂ ਗਈਆਂ, ਜਿਸ ਸਦਕਾ ਉਨ੍ਹਾਂ ਦੇ ਵਡਮੁੱਲੇ ਕਾਰਜਾਂ ਦੇ ਰਿਕਾਰਡ ਦੇ ਆਧਾਰ ’ਤੇ ਸੰਸਦ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸੰਸਦੀ ਕਾਰਗੁਜ਼ਾਰੀ ਅਤੇ ਖੇਤੀ ਕਮੇਟੀ ਦੀਆਂ ਰਿਪੋਰਟਾਂ ਦੋਵਾਂ ਲਈ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਸੰਸਦ ਮੈਂਬਰ ਬਨਣਗੇ । ਹੁਣ ਇਕ ਵਾਰ ਫੇਰ 2026 ਵਿੱਚ ਇਸੇ ਕਮੇਟੀ ਦੀ ਕਾਰਗੁਜ਼ਾਰੀ ਨੂੰ ਸੰਸਦ ਰਤਨ ਵਰਗੇ ਫੋਰਮ ’ਤੇ ਉੱਚਾ ਦਰਜਾ ਦਿੱਤਾ ਗਿਆ ਹੈ । ਇਸ ਸੰਸਦੀ ਸਥਾਈ ਕਮੇਟੀ ਦੇ ਪ੍ਰਮੁੱਖ ਸਲਾਹਕਾਰ ਤੌਰ ’ਤੇ ਕੰਮ ਕਰਦੇ ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ ਨੇ ਦੱਸਿਆ ਕਿ ਖੇਤੀਬਾੜੀ, ਪਸ਼ੂ ਪਾਲਣ ਅਤੇ ਭੋਜਨ ਪ੍ਰੋਸੈਸਿੰਗ ਦੇ 6 ਵਿਭਾਗਾਂ ’ਚ ਕੁੱਲ 31 ਸਾਂਸਦ ਜਿਨ੍ਹਾਂ ’ਚ 21 ਲੋਕ ਸਭਾ ਦੇ ਅਤੇ 10 ਰਾਜ ਸਭਾ ਮੈਬਰ ਹਨ । ਜੋ ਕੇਂਦਰ ਸਰਕਾਰ ਦੇ ਉਨ੍ਹਾਂ ਮੰਤਰਾਲਿਆਂ ਅਤੇ ਵਿਭਾਗਾਂ ਦੀ ਨਿਗਰਾਨੀ ਕਰਦੀ ਹੈ ਜੋ ਸਿੱਧੇ ਤੌਰ ’ਤੇ ਅੰਨਦਾਤਾ ਅਤੇ ਪੇਂਡੂ ਆਰਥਿਕਤਾ ਨਾਲ ਜੁੜੇ ਹਨ । ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕਮੇਟੀ ਨੇ ਐਮ.ਐਸ.ਪੀ. ਨੂੰ ਕਿਸਾਨਾਂ ਦਾ ਕਾਨੂੰਨੀ ਹੱਕ, ਖੇਤੀ ਬਜਟ ਵਧਾਉਣ, ਫਸਲ ਬੀਮਾ ਨੂੰ ਛੋਟੇ ਕਿਸਾਨਾਂ ਲਈ ਆਸਾਨ ਬਣਾਉਣ, ਖੇਤ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ, ਪੈਨਸ਼ਨ, ਬੀਮਾ, ਮੈਟਰਨਿਟੀ ਲਾਭ ਦੇਣ ਅਤੇ ਵਿਭਾਗ ਦੇ ਦਾਇਰੇ ਵਿੱਚ ਖੇਤ ਮਜ਼ਦੂਰਾਂ ਨੂੰ ਵੀ ਸ਼ਾਮਿਲ ਕਰਨ ਵਰਗੀਆਂ ਸਿਫ਼ਾਰਸ਼ਾਂ ਕੀਤੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਬੰਧਨ ਛਾਤਰ ਅਵਿਨੰਦਨ ਪ੍ਰੋਗਰਾਮ ਦਾ ਆਯੋਜਨ
Ad Position 24