09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਾਲੇਰਕੋਟਲਾ ਵਿਖੇ ਪੀ.ਐੱਸ.ਯੂ. ਨੇ ਸਰਕਾਰੀ ਕਾਲਜ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ

ਮਾਲੇਰਕੋਟਲਾ, 9 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਸਟੂਡੈਂਟਸ ਯੂਨੀਅਨ ਸੀਨੀਅਰ ਵਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇਕ ਅਹਿਮ ਸਮਾਗਮ ਕਰਵਾਇਆ ਗਿਆ । ਸਰਕਾਰੀ ਕਾਲਜ ਮਲੇਰਕੋਟਲਾ ਦੀ ਸਥਾਪਨਾ 1 ਜੁਲਾਈ 1926 ਨੂੰ ਹੋਈ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮਾਲੇਰਕੋਟਲਾ, 9 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਸਟੂਡੈਂਟਸ ਯੂਨੀਅਨ ਸੀਨੀਅਰ ਵਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇਕ ਅਹਿਮ ਸਮਾਗਮ ਕਰਵਾਇਆ ਗਿਆ । ਸਰਕਾਰੀ ਕਾਲਜ ਮਲੇਰਕੋਟਲਾ ਦੀ ਸਥਾਪਨਾ 1 ਜੁਲਾਈ 1926 ਨੂੰ ਹੋਈ ਸੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀ ਆਗੂ ਮਾਫ਼ੀਆ ਰੋਹੀੜਾ ਵਲੋਂ ਸਭ ਨੂੰ ਜੀ ਆਇਆਂ ਨੂੰ ਕਹਿ ਕੇ ਕੀਤੀ। ਮੁੱਖ ਬੁਲਾਰੇ ਦੇ ਤੌਰ ‘ਤੇ ਪਹੁੰਚੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਤੇ ਅਰਵਿੰਦਰ ਆਜ਼ਾਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਵਿਦਿਆਰਥੀਆਂ, ਨੌਜਵਾਨਾਂ ਅੰਦਰ ਤਰ੍ਹਾਂ-ਤਰ੍ਹਾਂ ਦੇ ਟਰੈਂਡ ਭਾਰੂ ਹਨ ਤਾਂ ਉਸ ਸਮੇਂ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਵਿਦਿਆਰਥੀਆਂ ਦੀ ਮੈਂਬਰਸ਼ਿਪ ਕਰਕੇ ਵਿਦਿਆਰਥੀ ਜਥੇਬੰਦੀ ਨੂੰ ਮਜ਼ਬੂਤ ਕੀਤਾ ਗਿਆ ਹੈ । ਉਸ ਦੇ ਨਾਲ ਹੀ ਕਾਲਜ ਦਾ 100 ਸਾਲਾ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਨਾ ਤਾਂ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਵਲੋਂ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਲਜ ਦਾ ਇਹ ਅਹਿਮ ਦਿਨ ਮਨਾਉਣ ਤੇ ਕਾਲਜ ਦੇ ਸੁਧਾਰ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ । ਅਸਲ ਵਿੱਚ ਇਹ ਸਰਕਾਰ ਦੀ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੀ ਨੀਤੀ ਹੈ । ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਲਗਾਤਾਰ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ । ਆਗੂਆਂ ਨੇ ਆਖਿਆ ਕਿ ਬੀਜੇਪੀ ਦੇ ਫਾਸ਼ੀਵਾਦ ਖਿਲਾਫ਼ 26 ਸਤੰਬਰ ਨੂੰ ਪੰਜਾਬ ’ਚ ਹੋ ਰਹੀ ਵੰਗਾਰ ਰੈਲੀ ’ਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਇਸ ਉਪਰੰਤ ਕਾਲਜ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਸੁਮਨਪ੍ਰੀਤ ਕੌਰ ਫਲੌਂਡ ਨੂੰ ਪ੍ਰਧਾਨ, ਕਮਲ ਚੁਹਾਣਾ ਸਕੱਤਰ, ਮਹਿਕ ਰੋਸ਼ੀਆਣਾ ਸਹਾਇਕ ਸਕੱਤਰ, ਉਸਮਾਨ ਫਾਰੂਕੀ ਖਜਾਨਚੀ, ਮਾਫੀਆ ਰੋਹੀੜਾ ਸਹਾਇਕ ਖਜਾਨਚੀ, ਮਹਿਕ ਫਲੋਡ ਸੋਸ਼ਲ ਮੀਡੀਆ ਇੰਚਾਰਜ, ਗਗਨਦੀਪ ਕੌਰ, ਅਮਨਪ੍ਰੀਤ ਕੌਰ, ਗੁਰਵੀਰ ਕੌਰ, ਰਾਜਦੀਪ ਸਿੰਘ, ਸਿਮਰਨ ਨੱਥੂ ਮਾਜਰਾ, ਮਿਸਬਾ, ਮਹਿਰੂਨਿਸਾਂ ਮਲੇਰਕੋਟਲਾ, ਜਸ਼ਨਦੀਪ ਕੌਰ ਨੱਥੂਮਾਜਰਾ, ਕਿਰਨਜੋਤ ਕੌਰ ਸੋਮਲਖੇੜੀ ਨੂੰ ਮੈਂਬਰ ਚੁਣਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਰਾਜ ਪੁਰਸਕਾਰ ਸੂਚੀ ’ਤੇ ਉੱਠੇ ਸਵਾਲ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
Ad Position 24