15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੰਗਰੂਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ 6 ਘੰਟਿਆਂ ’ਚ ਸੁਲਝਾਈ, ਇਕ ਗ੍ਰਿਫ਼ਤਾਰ

ਸੰਗਰੂਰ, 15 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)– ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰੂਕੋਟੜਾ ਵਿਖੇ 13 ਸਤੰਬਰ ਨੂੰ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਸੰਗਰੂਰ ਪੁਲਿਸ ਨੇ 6 ਘੰਟਿਆਂ ਦੇ ਅੰਦਰ ਅੰਦਰ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਸੰਗਰੂਰ, 15 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)– ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰੂਕੋਟੜਾ ਵਿਖੇ 13 ਸਤੰਬਰ ਨੂੰ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਸੰਗਰੂਰ ਪੁਲਿਸ ਨੇ 6 ਘੰਟਿਆਂ ਦੇ ਅੰਦਰ ਅੰਦਰ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । ਐਸ.ਪੀ (ਐੱਚ) ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਸਤੰਬਰ ਨੂੰ ਪਿੰਡ ਜਖੇਪਲ ਚਾਉਬਾਸ ਦੇ ਸਰਪੰਚ ਵਲੋਂ ਇਤਲਾਹ ਮਿਲੀ ਸੀ ਕਿ ਅਮਰੂਕੋਟੜਾ ਤੋਂ ਜਖੇਪਲ ਵੱਲ ਜਾਂਦੀ ਸੜਕ ਡਰੇਨ ਪਟੜੀ ’ਤੇ ਇਕ ਲਾਵਾਰਿਸ ਵਿਅਕਤੀ ਦੀ ਲਾਸ਼ ਖੂਨ ਦਾ ਲੱਥਪਥ ਹੋਈ ਪਈ ਹੈ ਜਿਸ ਨੂੰ ਤੇਜ਼ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕੀਤਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿਚ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਆਰੰਭੀ ਕੀਤੀ । ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਚੀਮਾ ਦੇ ਮੁਖੀ ਯੋਗੇਸ਼ ਗਰਗ ਦੀਆਂ ਟੀਮਾਂ ਵਲੋਂ ਹਿਊਮਨ ਅਤ ਟੈਕਨੀਕਲ ਇੰਨਟੈਲੀਜੈਂਸ ਦੀ ਮਦਦ ਨਾਲ 6 ਘੰਟਿਆਂ ਦੇ ਅੰਦਰ ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁਰਪ੍ਰੀਤ ਸਿੰਘ ਮਨੀ ਵਾਸੀ ਹੰਬਲਵਾਸ ਜਖੇਪਲ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਕਤਲ ਮੌਕੇ ਵਰਤਿਆ ਗਿਆ ਖੰਜਰ ਵੀ ਬ੍ਰਾਮਦ ਕਰਵਾਇਆ ਗਿਆ। ਐਸ.ਪੀ ਰੰਧਾਵਾ ਨੇ ਦੱਸਿਆ ਕਿ ਮੁਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਤਲ ਕੀਤੇ ਗਏ ਲਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਨੀ ਵਿਚਾਲੇ ਕਰੀਬ 6 ਮਹੀਨੇ ਪਹਿਲਾਂ ਆਪਸੀ ਝਗੜਾ ਹੋਇਆ ਸੀ, ਜਿਸ ਸਬੰਧੀ ਗੁਰਪ੍ਰੀਤ ਵਲੋਂ ਲਖਵਿੰਦਰ ’ਤੇ ਥਾਣਾ ਧਰਮਗੜ੍ਹ ਵਿਚ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਸੀ ਅਤੇ ਹੁਣ ਮੁੜ 11 ਸਤੰਬਰ ਨੂੰ ਦੋਵਾਂ ਵਿਚਾਲੇ ਝਗੜਾ ਹੋਇਆ ਜਿਸ ਦੇ ਚਲਦਿਆਂ ਗੁਰਪ੍ਰੀਤ ਵਲੋਂ 13 ਸਤੰਬਰ ਨੂੰ ਲਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸ ਮੌਕੇ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਚੀਮਾ ਦੇ ਮੁਖੀ ਯੋਗੇਸ਼ ਗਰਗ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗ਼ੈਰ ਵਿੱਦਿਅਕ ਕੰਮ ਬੰਦ ਕਰਨ ਸੰਬੰਧੀ ਦਿੱਤਾ ਮੰਗ-ਪੱਤਰ ਅਗਲੀ ਖ਼ਬਰ * ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ- ਸਿਵੇਸ਼ ਕੁਮਾਰ ਰਾਮ
Ad Position 24