15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਮਾਜ ਸੇਵੀਆਂ ਨੇ ਟੀ ਬੀ ਦੇ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਦਿੱਤੀਆਂ

ਸ਼ੇਰਪੁਰ, 15 ਸਤੰਬਰ (ਮੇਘ ਰਾਜ ਜੋਸ਼ੀ) - ਸਮਾਜ ਸੇਵੀ ਅਤੇ ਸਿਹਤ ਕਰਮਚਾਰੀ ਰਾਜੇਸ਼ ਰਿਖੀ ਪੰਜਗਰਾਈਆਂ ਦੀ ਪ੍ਰੇਰਨਾ ਸਦਕਾ ਭਾਰਤ ਵਿਕਾਸ ਪ੍ਰੀਸ਼ਦ ਮਾਲੇਰਕੋਟਲਾ ਦੇ ਪ੍ਰੋਜੈਕਟ ਇੰਚਾਰਜ ਹੰਸ ਰਾਜ ਡੁਡੇਜਾ ਅਤੇ ਸੁਖਪਾਲ ਗਰਗ ਪੰਜਗਰਾਈਆਂ ਦੇ ਵਿਸ਼ੇਸ਼ ਉੱਦਮ ਸਦਕਾ ਸਮੂਹ ਮੈਂਬਰਾਂ ਵਲੋਂ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਟੀ. ਬੀ ਨਾਲ ਪੀੜਤ ਲੋੜਵੰਦ ਮਰੀਜ਼ਾਂ ਲਈ ਦਾਨ ਕੀਤੀਆਂ ਗਈਆਂ ਖੁਰਾਕ ਕਿੱਟਾਂ ਅੱਜ ਲੋੜਵੰਦ ਮਰੀਜ਼ਾਂ ਨੂੰ ਸੌਂਪੀਆਂ ਗਈਆਂ।

Ad Position 21
repet_subhas-goyals [Copy P29]
ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਟੀਵੀ ਕਿੱਟਾਂ ਦਿੰਦੇ ਹੋਏ ਸਮਾਜ ਸੇਵੀ ਅਤੇ ਸਿਹਤ ਕਰਮਚਾਰੀ। ਤਸਵੀਰ- ਮੇਘ ਰਾਜ ਜੋਸ਼ੀ 16-09-2026
ਸ਼ੇਰਪੁਰ, 15 ਸਤੰਬਰ (ਮੇਘ ਰਾਜ ਜੋਸ਼ੀ) - ਸਮਾਜ ਸੇਵੀ ਅਤੇ ਸਿਹਤ ਕਰਮਚਾਰੀ ਰਾਜੇਸ਼ ਰਿਖੀ ਪੰਜਗਰਾਈਆਂ ਦੀ ਪ੍ਰੇਰਨਾ ਸਦਕਾ ਭਾਰਤ ਵਿਕਾਸ ਪ੍ਰੀਸ਼ਦ ਮਾਲੇਰਕੋਟਲਾ ਦੇ ਪ੍ਰੋਜੈਕਟ ਇੰਚਾਰਜ ਹੰਸ ਰਾਜ ਡੁਡੇਜਾ ਅਤੇ ਸੁਖਪਾਲ ਗਰਗ ਪੰਜਗਰਾਈਆਂ ਦੇ ਵਿਸ਼ੇਸ਼ ਉੱਦਮ ਸਦਕਾ ਸਮੂਹ ਮੈਂਬਰਾਂ ਵਲੋਂ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਟੀ. ਬੀ ਨਾਲ ਪੀੜਤ ਲੋੜਵੰਦ ਮਰੀਜ਼ਾਂ ਲਈ ਦਾਨ ਕੀਤੀਆਂ ਗਈਆਂ ਖੁਰਾਕ ਕਿੱਟਾਂ ਅੱਜ ਲੋੜਵੰਦ ਮਰੀਜ਼ਾਂ ਨੂੰ ਸੌਂਪੀਆਂ ਗਈਆਂ। ਬਲਾਕ ਬੀ.ਈ.ਈ. ਹਰਪ੍ਰੀਤ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਕਿੱਟਾਂ ਲੋੜਵੰਦ ਮਰੀਜ਼ਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਮ.ਓ. ਡਾ. ਜੀ.ਐਸ. ਭਿੰਡਰ ਨੇ ਕਿਹਾ ਕਿ ਟੀ. ਬੀ ਦੇ ਮਰੀਜ਼ ਨੂੰ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਮਦਦ ਲਈ ਦਾਨੀ ਸੱਜਣਾਂ ਵਲੋਂ ਇਹ ਸੇਵਾ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਰਾਜੇਸ਼ ਰਿਖੀ ਨੇ ਦੱਸਿਆ ਕਿ ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਅਗਵਾਈ ਹੇਠ ਟੀ ਬੀ ਮਰੀਜ਼ਾਂ ਲਈਂ ਇਹ ਸੇਵਾ ਮਾਨਵਤਾ ਦੀ ਭਲਾਈ ਦੇ ਤੌਰ ’ਤੇ ਕੀਤੀ ਜਾ ਰਹੀ ਹੈ, ਜੋ ਅੱਗੇ ਵੀ ਜਾਰੀ ਰਹੇਗੀ । ਇਸ ਮੌਕੇ ਐਲ ਟੀ. ਰਜ਼ੀਆ ਬੇਗਮ,ਪੀ. ਓ ਵਰਸਦੀਪ ਅੱਤਰੀ, ਗੁਰਵੀਰ ਸਿੰਘ ਭੂਦਨ, ਐਲ. ਟੀ ਅਮਰੀਕ ਸਿੰਘ ਕੁਠਾਲਾ, ਰੁਪਿੰਦਰ ਕੌਰ ਅਤੇ ਆਸ਼ਾ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਜਥੇਦਾਰ ਸੰਗਾਲਾ ਤੇ ਪ੍ਰਧਾਨ ਸੇਖੋਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਦਿੜ੍ਹਬਾ ਦਾ ਖੇਡ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਾਲਾ ਸਟੇਡੀਅਮ ਐਮ.ਡੀ.ਬੀ. ਗਰੁੱਪ ਵਲੋਂ ਖਿਡਾਰੀ...
Ad Position 24