08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕੇ.ਸੀ.ਟੀ. ਕਾਲਜ ਦੇ ਵੱਖ-ਵੱਖ ਕੋਰਸਾਂ ਦੇ ਵਿੱਦਿਅਕ ਨਤੀਜੇ ’ਚੋਂ ਲੜਕੀਆਂ ਨੇ ਮਾਰੀ ਬਾਜ਼ੀ

ਚੀਮਾ ਮੰਡੀ, 7 ਅਕਤੂਬਰ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਕੋਰਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ ‘ਚੋ ਕਾਲਜ ਵਿਦਿਆਰਥਣਾ ਨੇ ਬਾਜੀ ਮਾਰਦਿਆਂ ਬਹੁਤ ਹੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ । ਬੀ.

Ad Position 21
No active advertisement
ਕੇ.ਸੀ.ਟੀ. ਕਾਲਜ ਫਤਹਿਗੜ੍ਹ ਦੇ ਵੱਖ-ਵੱਖ ਕੋਰਸਾਂ ਦੇ ਨਤੀਜੇ ’ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ। ਤਸਵੀਰਾਂ : ਗੁਰਜੀਤ ਸਿੰਘ ਚਹਿਲ 08-10-2026
ਚੀਮਾ ਮੰਡੀ, 7 ਅਕਤੂਬਰ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਕੋਰਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ ‘ਚੋ ਕਾਲਜ ਵਿਦਿਆਰਥਣਾ ਨੇ ਬਾਜੀ ਮਾਰਦਿਆਂ ਬਹੁਤ ਹੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ । ਬੀ.ਏ ਕੰਪਿਉਟਰ ਸਾਇੰਸ ਦੇ ਸਮੈਸਟਰ ਦੂਜੇ ‘ਚੋ ਕੁਲਦੀਪ ਕੌਰ ਨੇ ਪਹਿਲਾ ਸਥਾਨ ਅਤੇ ਸਮੈਸਟਰ ਚੌਥੇ ‘ਚੋ ਰਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬੀ.ਟੈੱਕ ਦੇ ਮਕੈਨਿਕਲ ਦੇ ਸਮੈਸਟਰ ਦੂਜੇ ‘ਚੋ ਪ੍ਰਨੀਤ ਕੌਰ ਨੇ ਪਹਿਲਾ , ਸਮੈਸਟਰ ਚੌਥੇ ‘ਚੋ ਪਵਨਪ੍ਰੀਤ ਸਿੰਘ ਨੇ ਪਹਿਲਾ ਅਤੇ ਸਮੈਸਟਰ ਛੇਂਵੇ ਵਿੱਚ ਪੁਨੀਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਬੀ. ਟੈੱਕ ਇਲੈਕਟ੍ਰਿਕਲ ਦੇ ਸਮੈਸਟਰ ਦੂਜੇ ‘ਚੋ ਅਨਿਕੇਤ ਨੇ ਪਹਿਲਾ , ਸਮੈਸਟਰ ਚੌਥੇ ‘ਚੋ ਸੋਮਵੀਰ ਨੇ ਪਹਿਲਾ,ਅਤੇ ਸਮੈਸਟਰ ਛੇਂਵੇ ‘ਚੋ ਗੁਰਸੇਵਕ ਸਿੰਘ ਨੇ ਸਥਾਨ ਹਾਸਲ ਕੀਤਾ ਹੈ । ਬੀ.ਟੈੱਕ ਸਿਵਿਲ ਦੇ ਸਮੈਸਟਰ ਦੂਜੇ ‘ਚੋ ਜੈਅੰਤ ਮਲਹੋਤਰਾ ਨੇ ਪਹਿਲਾ, ਸਮੈਸਟਰ ਚੌਥੇ ‘ਚੋ ਸਾਹਿਲ ਸਿੰਗਲਾ ਨੇ ਪਹਿਲਾ, ਸਮੈਸਟਰ ਛੇਂਵੇ ‘ਚੋ ਪਾਇਲ ਰਾਣੀ ਨੇ ਪਹਿਲਾ ਅਤੇ ਸਮੈਸਟਰ ਅੱਠਵੇਂ ‘ਚੋ ਅਸ਼ੋਕ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀ.ਟੈੱਕ ਕੰਪਿਊਟਰ ਸਾਇੰਸ ਦੇ ਸਮੈਸਟਰ ਦੂਜੇ ‘ਚੋ ਪ੍ਰਭਪ੍ਰੀਤ ਸਿੰਘ ਨੇ ਪਹਿਲਾ , ਸਮੈਸਟਰ ਚੌਥੇ ‘ਚੋ ਨੂਰ ਸਿੰਘ ਨੇ ਪਹਿਲਾ ਅਤੇ ਸਮੈਸਟਰ ਛੇਂਵੇ ‘ਚੋ ਨਿਸ਼ੁ ਦੇਵੀ ਨੇ ਪਹਿਲਾ ਸਥਾਨ ਹਾਸਲ ਕੀਤਾ। ਐਮ.ਐਸ.ਸੀ. (ਆਈ.ਟੀ.) ਦੇ ਸਮੈਸਟਰ ਦੂਜੇ ‘ਚੋ ਪ੍ਰਿੰਸ ਵਰਮਾ ਨੇ ਪਹਿਲਾ ਸਥਾਨ ਅਤੇ ਬੀ.ਐਸ.ਸੀ. (ਆਈ.ਟੀ.) ਦੇ ਸਮੈਸਟਰ ਦੂਜੇ ‘ਚੋ ਲਵਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਬੀ ਕਾਮ ਦੇ ਸਮੈਸਟਰ ਦੂਜੇ ‘ਚੋ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀ.ਸੀ.ਏ. ਦੇ ਸਮੈਸਟਰ ਦੂਜੇ ‘ਚੋ ਪਵਨੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਦੇ ਨਤੀਜੇ ਵੀ ਕਾਫੀ ਸ਼ਾਨਦਾਰ ਰਹੇ । ਕਾਲਜ ਚੇਅਰਮੈਨ ਮੌਟੀ ਗਰਗ ਅਤੇ ਕਾਲਜ ਦੇ ਜਨਰਲ ਸਕੱਤਰ ਰਾਮ ਗੋਪਾਲ ਗਰਗ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਸਾਬਤ ਹੋਣਗੇ ਅਤੇ ਭਵਿੱਖ ‘ਚ ਵੀ ਕਾਲਜ ਚੰਗੇ ਨਤੀਜੇ ਦੇਣ ਲਈ ਵਚਨਬੱਧ ਹੈ । ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵੜੈਚ, ਸਰਪ੍ਰਸਤ ਸਤਵੰਤ ਸਿੰਘ ਵੜੈਚ ਖੰਡੇਬਾਦ, ਕਾਲਜ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੱਟੜ ਇਮਾਨਦਾਰੀ ਦਾ ਮਖੌਟਾ ਪਹਿਨਣ ਵਾਲੇ ਭ੍ਰਿਸ਼ਟਾਚਾਰ ‘ ਚ ਲੱਥਪੱਥ - ਡੇਅਰੀਵਾਲਾ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜੀਆਂ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ
Ad Position 24