ਬੱਲੀ ਵਾਲੀ ਰਾਮਲੀਲ੍ਹਾ ਦੀਆਂ ਤਿਆਰੀਆਂ ਮੁਕੰਮਲ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਸੱਦਾ ਪੱਤਰ
ਸੁਨਾਮ ਊਧਮ ਸਿੰਘ ਵਾਲਾ , 7 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਸ਼ਹਿਰ ਦੇ ਸਭ ਤੋਂ ਪ੍ਰਾਚੀਨ ਸ਼੍ਰੀ ਸਨਾਤਨ ਧਰਮ ਰਾਮਲੀਲ੍ਹਾ ਅਤੇ ਡਰਾਮੇਟਿਕ ਕਲੱਬ ਵਲੋਂ ਕਰਵਾਈ ਜਾਣ ਵਾਲੀ ਰਾਮਲੀਲ੍ਹਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਲੱਬ ਦੀ ਰਵਾਇਤ ਅਨੁਸਾਰ ਇਸ ਸਾਲ ਵੀ ਪਹਿਲੀ ਨਵਰਾਤਰੀ ਤੋਂ ਹੀ ਰਾਮਲੀਲ੍ਹਾ ਦੀ ਸ਼ੁਰੂਆਤ ਕੀਤੀ ਜਾਵੇਗੀ।
ਸੁਨਾਮ ਊਧਮ ਸਿੰਘ ਵਾਲਾ , 7 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਸ਼ਹਿਰ ਦੇ ਸਭ ਤੋਂ ਪ੍ਰਾਚੀਨ ਸ਼੍ਰੀ ਸਨਾਤਨ ਧਰਮ ਰਾਮਲੀਲ੍ਹਾ ਅਤੇ ਡਰਾਮੇਟਿਕ ਕਲੱਬ ਵਲੋਂ ਕਰਵਾਈ ਜਾਣ ਵਾਲੀ ਰਾਮਲੀਲ੍ਹਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਲੱਬ ਦੀ ਰਵਾਇਤ ਅਨੁਸਾਰ ਇਸ ਸਾਲ ਵੀ ਪਹਿਲੀ ਨਵਰਾਤਰੀ ਤੋਂ ਹੀ ਰਾਮਲੀਲ੍ਹਾ ਦੀ ਸ਼ੁਰੂਆਤ ਕੀਤੀ ਜਾਵੇਗੀ। ਰਾਮਲੀਲਾ ਕਲੱਬ ਦੇ ਪ੍ਰਧਾਨ ਸਵਾਮੀ ਦੇਵ ਸਿੰਘ ਅਤੇ ਪ੍ਰਧਾਨ ਮਨਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਮਲੀਲ੍ਹਾ ’ਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਸੌਂਪਿਆ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਕਾਕਾ ਨੇ ਕਿਹਾ ਕਿ ਰਾਮਲੀਲ੍ਹਾ ਨੂੰ ਸਫਲ ਬਣਾਉਣ ਲਈ ਕਲੱਬ ਦੇ ਸਮੂਹ ਕਲਾਕਾਰ ਅਤੇ ਮੈਂਬਰ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਦੇ ਮੰਚਨ ਦੌਰਾਨ ਸਟੇਜ ਦੀ ਸਜਾਵਟ, ਧਾਰਮਿਕ ਭਾਵਨਾਵਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਰਾਮਲੀਲਾ ਕਲੱਬ ਦੇ ਅਧਿਕਾਰੀ,ਮੈਬਰ ਤੇ ਕਲਾਕਾਰ ਅਤੇ ਸਮੂਹ ਮੈਂਬਰ ਹਾਜ਼ਰ ਸਨ।