09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੀਵਰੇਜ ਬੋਰਡ ਅਤੇ ਪਾਵਰਕਾਮ ਐਂਡ ਟਰਾਂਸਕੋ ਦੇ ਆਊਟਸੋਰਸ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਪਰਿਵਾਰਾਂ ਸਮੇਤ ਦਿੱਤਾ ਧਰਨਾ

ਦਿੜ੍ਹਬਾ ਮੰਡੀ, 8 ਅਕਤੂਬਰ (ਹਰਬੰਸ ਸਿੰਘ ਛਾਜਲੀ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇਮਪਲਾਈਜ਼ ਕੰਟਰੈਕਟ ਵਰਕਰਜ ਲੇਬਰ ਯੂਨੀਅਨ ਰਜਿ. ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 09-10-2026
ਦਿੜ੍ਹਬਾ ਮੰਡੀ, 8 ਅਕਤੂਬਰ (ਹਰਬੰਸ ਸਿੰਘ ਛਾਜਲੀ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇਮਪਲਾਈਜ਼ ਕੰਟਰੈਕਟ ਵਰਕਰਜ ਲੇਬਰ ਯੂਨੀਅਨ ਰਜਿ. ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਦਿੱਤਾ ਗਿਆ। ਧਰਨੇ ਵਿੱਚ ਪਰਿਵਾਰ ਅਤੇ ਛੋਟੇ ਛੋਟੇ ਬੱਚਿਆਂ ਨੇ ਆਕਾਸ਼ ਗੁਜਾਊ ਨਾਹਰੇ ਲਗਾਉਂਦਿਆਂ ਮੰਗ ਕੀਤੀ ਕਿ ਸਮੂਹ ਆਊਟਸੋਰਸਿਸ ਕਾਮਿਆ ਨੂੰ ਸਿੱਧਾ ਵਿਭਾਗ ਸ਼ਾਮਿਲ ਕੀਤਾ ਜਾਵੇ। ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ। ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕੀਤੀ ਜਾਵੇ। ਠੇਕੇਦਾਰ, ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ। ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਪਾਵਰਕਾਮ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੰਦੀਪ ਕੁਮਾਰ ਖੱਤਰੀ, ਗਗਨਦੀਪ ਸਿੰਘ ਕਣਕਵਾਲ, ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਵਿੱਚ ਸੀਵਰੇਜ ਬੋਰਡ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਬੋਰਡ ਵਿੱਚ 2300 ਦੇ ਕਰੀਬ ਵੱਖ ਕੈਟਾਗਰੀਆ ਪੰਪ ਆਪਰੇਟਰ, ਸੀਵਰਮੈਨ, ਬੇਲਦਾਰ, ਫਿਟਰ, ਮਾਲੀ-ਕਮ ਚੌਂਕੀਦਾਰ, ਬਿਲ ਕਲਰਕ, ਬਿਲ ਡਿਸਟਰੀਬਿਊਟਰ ਅਤੇ ਪਾਵਰਕਾਮ ਦੇ ਐਨ.ਸੀ.ਸੀ., ਸੀ.ਆਰ.ਸੀ., ਪੈਸਕੋ ਅਤੇ ਸਟੋਰਾਂ ਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਤੇ ਕੀਤਾ ਜਾਵੇ। ਸੀਵਰੇਜ ਬੋਰਡ ਅਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸਮੇਂ ਰਾਹੀਂ ਮੀਟਿੰਗਾਂ ਕਰ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਦੋਵੇਂ ਹੀ ਜਥੇਬੰਦੀਆਂ ਵੱਲੋਂ ਇਕੱਠੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਦਾਣਾ ਮੰਡੀ ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਕੱਠ ਕਰਨ ਉਪਰੰਤ ਵਿੱਤ ਮੰਤਰੀ ਦੇ ਦਫਤਰ ਵੱਲ ਕੂਚ ਕੀਤਾ ਅਤੇ ਮੰਗ ਪੱਤਰ ਚ ਦਰਜ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਜਦੋਂ ਤੱਕ ਸੀਵਰੇਜ ਬੋਰਡ ਦੇ ਅਤੇ ਪਾਵਰਕਾਮ ਚ ਰਹਿੰਦੀਆਂ ਕੈਟਾਗਰੀਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਤਦ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਠੇਕੇ ਤੇ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਦੀ ਵੱਡੇ ਪੱਧਰ ’ਤੇ ਆਰਥਿਕ ਲੁੱਟ ਜਾਰੀ ਹੈ। ਇਸ ਮੌਕੇ ਕਰਮਜੀਤ ਸਿੰਘ ਮਲੋਟ, ਯਾਦਵਿੰਦਰ ਸਿੰਘ ਭਾਈ ਕੀ ਪਿਸ਼ੌਰ, ਬਲਦੇਵ ਸਿੰਘ ਮੰਡੇਰ, ਪਰਦੀਪ ਸਿੰਘ ਛਾਹੜ, ਜਸਵਿੰਦਰ ਸਿੰਘ ਕੁਲਾਰ, ਸੰਜੀਵ ਕੁਮਾਰ, ਸੁਖਪਾਲ ਸਿੰਘ ਖੰਡੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਗੈਰ-ਵਿੱਦਿਅਕ ਕੰਮਾਂ, ਖੇਡਾਂ ਤੇ ਮਿਡ-ਡੇ-ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ ਅਗਲੀ ਖ਼ਬਰ ਭਵਾਨੀਗੜ੍ਹ ਦੇ ਆਸਰਾ ਕਾਲਜ ਵਿਖੇ ਐੱਮ ਐਚ ਵੰਨ ਦੇ ਮਕਬੂਲ ਸ਼ੋਅ ‘ ਕੰਟੀਨੀ ਮੰਢੀਰ’ ਦੇ ਰਵਨੀਤ ਸਿੰਘ ਨੇ ਲਗਾਈਆਂ ਰੌਣਕਾਂ
Ad Position 24