09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵਿਆਹੁਤਾ ਵਲੋਂ ਖੁਦਕਸ਼ੀ, ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)-ਨੇੜਲੇ ਪਿੰਡ ਝਾੜੋਂ ਦੀ ਇਕ ਗਰਭਵਤੀ ਨੌਜਵਾਨ ਵਿਆਹੁਤਾ ਵਲੋਂ ਆਪਣੇ ਘਰ ਵਿਚ ਹੀ ਗਲ ਫਾਹਾ ਲੈਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੀ ਖਬਰ ਹੈ। ਸਥਾਨਕ ਸਿਵਲ ਹਸਪਤਾਲ ਇਖੇ ਮ੍ਰਿਤਕਾ ਦੇ ਪੋਸਟਮਾਰਟਮ ਸਮੇ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਚੀਮਾ ਦੇ ਐਸ.

Ad Position 21
No active advertisement
ਅਜੀਤ ਡੈਸਕ 09-10-2026
ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)-ਨੇੜਲੇ ਪਿੰਡ ਝਾੜੋਂ ਦੀ ਇਕ ਗਰਭਵਤੀ ਨੌਜਵਾਨ ਵਿਆਹੁਤਾ ਵਲੋਂ ਆਪਣੇ ਘਰ ਵਿਚ ਹੀ ਗਲ ਫਾਹਾ ਲੈਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੀ ਖਬਰ ਹੈ। ਸਥਾਨਕ ਸਿਵਲ ਹਸਪਤਾਲ ਇਖੇ ਮ੍ਰਿਤਕਾ ਦੇ ਪੋਸਟਮਾਰਟਮ ਸਮੇ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਚੀਮਾ ਦੇ ਐਸ.ਐਚ.ਓ. ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਬਾਜਾਖਨਾ ਨੇੜਲੇ ਪਿੰਡ ਰੋਮਾਣਾ ਦੀ ਜਸ਼ਨਪ੍ਰੀਤ ਕੌਰ (20) ਦਾ ਕਰੀਬ ਡੇਢ ਕੁ ਸਾਲ ਪਹਿਲਾਂ ਪਿੰਡ ਝਾੜੋਂ ਦੇ ਲਵਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਸਮੇ ਮ੍ਰਿਤਕਾ ਜਸ਼ਨਪ੍ਰੀਤ ਕੌਰ ਕੁਝ ਮਹੀਨਿਆਂ ਦੀ ਗਰਭਵਤੀ ਵੀ ਸੀ। ਐਸ.ਐਚ.ਓ. ਰਾਜ ਕੁਮਾਰ ਨੇ ਦੱਸਿਆ ਕਿ ਜਸ਼ਨਪ੍ਰੀਤ ਕੌਰ ਨੂੰ ਉਸ ਦਾ ਪਤੀ ਲਵਪ੍ਰੀਤ ਸਿੰਘ ਅਕਸਰ ਹੀ ਤੰਗ ਪ੍ਰੇਸ਼ਾਨ ਕਰਦਾ ਸੀ।ਜਿਸ ਕਾਰਨ ਉਸ ਨੇ ਆਪਣੇ ਘਰ ਵਿਚ ਹੀ ਛੱਤ ਵਾਲੇ ਪੱਖੇ ਨਾਲ ਗਲ ਫਾਹਾ ਲੈਕੇ ਖੁਦਕਸ਼ੀ ਕਰ ਲਈ।ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮ੍ਰਿਤਕਾ ਦੇ ਭਰਾ ਨਵਦੀਪ ਸਿੰਘ ਦੇ ਬਿਆਨਾਂ ਤੇ ਮ੍ਰਿਤਕਾ ਜਸ਼ਨਪ੍ਰੀਤ ਕੌਰ ਦੇ ਪਤੀ ਲਵਪ੍ਰੀਤ ਸਿੰਘ ਅਤੇ ਸੱਸ ਵੀਰਪਾਲ ਕੌਰ ਵਾਸੀਆਨ ਪਿੰਡ ਝਾੜੋਂ ਖਿਲਾਫ ਬੀ.ਐਨ.ਐਸ.ਐਸ. ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਾਹਨ ਵਲੋਂ ਫੇਟ ਮਾਰ ਦੇਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ, ਹਾਲਤ ਨਾਜ਼ੁਕ ਅਗਲੀ ਖ਼ਬਰ ਮੁਫ਼ਤ ਮੈਡੀਕਲ ਚੈੱਕਅਪ ਲਗਵਾਇਆ
Ad Position 24