09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਨਸ਼ੇ ਨਾਲ ਹੋ ਰਹੀਆਂ ਨੌਜਵਾਨਾ ਦੀਆਂ ਮੌਤਾ ’ਤੇ ਗੋਲਡੀ ਨੇ ਕੀਤੀ ਚਿੰਤਾ ਜਾਹਿਰ

ਲੌਂਗੋਵਾਲ, 8 ਅਕਤੂਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਪ੍ਰੋ. (ਡਾ.)

Ad Position 21
No active advertisement
ਸਲਾਇਟ ਵਿਖੇ ਪ੍ਰੋ. ਡਾ. ਸੁਰਿੰਦਰ ਸਿੰਘ ਡੀਨ ਰਿਸਰਚ ਐਂਡ ਕੰਸਲਟੈਂਸੀ ਦਾ ਸਨਮਾਨ ਕਰਦੇ ਹੋਏ ਪ੍ਰੋ. ਸ਼ੰਕਰ ਸਿੰਘ ਅਤੇ ਹੋਰ। ਤਸਵੀਰ - ਵਿਨੋਦ 09-10-2026
ਲੌਂਗੋਵਾਲ, 8 ਅਕਤੂਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਪ੍ਰੋ. (ਡਾ.) ਸੁਰਿੰਦਰ ਸਿੰਘ ਡੀਨ ਰਿਸਰਚ ਐਂਡ ਕੰਸਲਟੈਂਸੀ ਨੂੰ ਰਾਸ਼ਟਰੀ ਸਿੰਪੋਜ਼ੀਅਮ “ਇੰਟੈਲੀਜੈਂਟ ਮੈਨੂਫੈਕਚਰਿੰਗ, ਐਡਿਟਿਵ ਟੈਕਨਾਲੋਜੀਜ਼ ਐਂਡ ਸਸਟੇਨੇਬਲ ਇੰਜੀਨੀਅਰਿੰਗ ” ਦੀ ਪ੍ਰੋਸੀਡਿੰਗਜ਼ ਪੁਸਤਕ ਵਿੱਚ ਉਨ੍ਹਾਂ ਦੇ ਵਡਮੁੱਲੇ ਸੰਪਾਦਕੀ ਯੋਗਦਾਨ ਅਤੇ ਵਿਭਾਗ ਵਿੱਚ ਖੋਜ ਤੇ ਪ੍ਰਕਾਸ਼ਨ ਗਤੀਵਿਧੀਆਂ ਨੂੰ ਨਿਰੰਤਰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ। ਪ੍ਰੋਸੀਡਿੰਗਜ਼ ਪੁਸਤਕ ਦੇ ਸੰਪਾਦਕਾਂ ਵਿੱਚ ਸ਼ਾਮਲ ਪ੍ਰੋ. ਸੁਰਿੰਦਰ ਸਿੰਘ ਨੇ ਇਸ ਦੇ ਸੰਪਾਦਨ ਅਤੇ ਪ੍ਰਕਾਸ਼ਨ ਵਿੱਚ ਮਹੱਤਵਪੂਰਨ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਨੂੰ ਮਿਆਰੀ ਖੋਜ ਅਤੇ ਅਕਾਦਮਿਕ ਲੇਖਨ ਲਈ ਲਗਾਤਾਰ ਪ੍ਰੇਰਿਤ ਕੀਤਾ। ਇਸ ਮੌਕੇ ਵਿਭਾਗ ਨੇ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਖੋਜ ਅਤੇ ਪ੍ਰਕਾਸ਼ਨ ਗਤੀਵਿਧੀਆਂ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰੋ. (ਡਾ.) ਸ਼ੰਕਰ ਸਿੰਘ ਪ੍ਰੋਫੈਸਰ ਅਤੇ ਮੁਖੀ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਪ੍ਰੋ. ਸੁਰਿੰਦਰ ਸਿੰਘ ਨੂੰ ਰਵਾਇਤੀ ਸ਼ਾਲ ਅਤੇ ਆਈ.ਐਮ.ਏ ਟੀ.ਐਸ.ਈ -2026 ਦੀ ਪ੍ਰੋਸੀਡਿੰਗਜ਼ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਡਾ. ਰਾਕੇਸ਼ ਕੁਮਾਰ ਐਸੋਸੀਏਟ ਪ੍ਰੋਫੈਸਰ, ਅਤੇ ਪ੍ਰੋ. (ਡਾ.) ਇੰਦਰਾਜ ਸਿੰਘ, ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੀ ਹਾਜ਼ਰ ਸਨ। ਵਿਭਾਗ ਨੇ ਸੰਸਥਾ ਵਿੱਚ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਡਾਇਰੈਕਟਰ ਸਲਾਇਟ ਪ੍ਰੋ. ਡਾ.ਮਣੀ ਕਾਂਤ ਪਾਸਵਾਨ ਦੀ ਨਿਰੰਤਰ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ।­
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ . ਰਹਿਮਾਨ ਨੇ ਦਾਣਾ ਮੰਡੀਆਂ ਦਾ ਕੀਤਾ ਦੌਰਾ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇਗੀ - ਚੇ... ਅਗਲੀ ਖ਼ਬਰ ਝੋਨੇ ਦੀ ਆਖਰੀ ਸਿੰਚਾਈ ਲਈ ਪੂਰੀ ਬਿਜਲੀ ਦੇਣ ਦੀ ਮੰਗ
Ad Position 24