09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਹੀਦ ਊਧਮ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ‘ਚ ਮਾਰੀਆਂ ਮੱਲਾਂ

ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਕਾਲਜ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਵਿੱਚ ਆਪਣੀਆਂ ਜਿੱਤਾਂ ਦਰਜ ਕੀਤੀਆਂ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਕਾਲਜ ਦੀ ਟੇਨਿਸ ਬਾਲ ਕ੍ਰਿਕਟ ਟੀਮ ਲੜਕੀਆਂ ਵਲੋਂ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਜੇਤੂ ਖਿਡਾਰੀ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਨਾਲ। ਤਸਵੀਰ-ਭੁੱਲਰ 09-10-2026
ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਕਾਲਜ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਵਿੱਚ ਆਪਣੀਆਂ ਜਿੱਤਾਂ ਦਰਜ ਕੀਤੀਆਂ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਕਾਲਜ ਦੀ ਟੇਨਿਸ ਬਾਲ ਕ੍ਰਿਕਟ ਟੀਮ ਲੜਕੀਆਂ ਵਲੋਂ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਵਿੱਚ ਗੂਰਹਰਮਨ ਸਿੰਘ ਨੇ 200 ਮੀਟਰ ਦੌੜ ’ਚੋਂ ਤੀਜਾ ਸਥਾਨ ਅਤੇ 400 ਮੀਟਰ ਦੌੜ ਵਿੱਚੋਂ ਦੂਜਾ ਸਥਾਨ, ਗਰਵ ਅਰੋੜਾ ਨੇ 100 ਮੀਟਰ ਦੌੜ ਚੋਂ ਤੀਜਾ ਸਥਾਨ, ਗੁਰਵਿੰਦਰ ਸਿੰਘ ਨੇ 400 ਮੀਟਰ ਦੌੜ ਚੋਂ ਪਹਿਲਾ ਸਥਾਨ ਅਤੇ 200 ਮੀਟਰ ਦੌੜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ, ਪ੍ਰਦੀਪ ਸਿੰਘ ਨੇ 800 ਮੀਟਰ ਦੌੜ ਵਿੱਚੋਂ ਦੂਜਾ ਸਥਾਨ ਲਿਆ, ਟੇਬਲ ਟੇਨਿਸ ਵਿੱਚ ਸਤਨਾਮ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਦੂਜਾ ਸਥਾਨ ਅਤੇ ਜੂਡੋ ’ਚ ਨਮਰਤਾ ਰਾਣੀ ਨੇ 52 ਕਿੱਲੋ ਭਾਰ ਵਰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਬਾਕਸਿੰਗ ’ਚੋਂ ਗੋਤਮ ਨੇ 60 ਕਿਲੋ ਭਾਰ ਵਰਗ ਵਿੱਚ ਤੀਜਾ ਸਥਾਨ, ਸਤਵੀਰ ਸਿੰਘ ਨੇ 90 ਕਿਲੋ ਭਾਗ ਵਰਗ ਚੋਂ ਪਹਿਲਾ ਸਥਾਨ, ਮਨਮੀਤ ਸਿੰਘ ਨੇ 75 ਕਿਲੋ ਭਾਗ ਵਰਗ ਚੋਂ ਦੂਜਾ ਸਥਾਨ, ਅਤੇ ਅਨਿਲ ਕੁਮਾਰ ਨੇ 60 ਕਿਲੋ ਭਾਰ ਵਰਗ ਚੋਂ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਅਚਲਾ, ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਦਲਜੀਤ ਸਿੰਘ, ਅਤੇ ਪ੍ਰੋ. ਚਮਕੌਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਸੇਹਕੇ ਵਿਖੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਡੀ.ਸੀ ਵਿਰਾਜ ਐਸ. ਤਿੜਕੇ ਵਲੋਂ ਅਮਰਗੜ੍ਹ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਜਾਇਜ਼ਾ
Ad Position 24