09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਹਲਕਾ ਧੂਰੀ ਦੀ ਆਬਜ਼ਰਵਰ ਬੀਬੀ ਵਿਰਕ ਦਾ ਅਕਾਲੀ ਆਗੂਆਂ ਵਲੋ ਵਿਸ਼ੇਸ਼ ਸਨਮਾਨ

ਛਾਜਲੀ, 8 ਅਕਤੂਬਰ (ਅਜਾਇਬ ਸਿੰਘ ਨੀਲੋਵਾਲ)-ਸੁਨਾਮ-ਜਾਖਲ ਕੌਮੀ ਮਾਰਗ ’ਤੇ ਗੋਬਿੰਦਗੜ੍ਹ ਜੇਜੀਆਂ ਨੇੜੇ ਰੇਲਵੇ ਫਾਟਕ ਨੰਬਰ ਸੀ-86 ਨੂੰ 8 ਅਤੇ 9 ਅਕਤੂਬਰ ਨੂੰ ਬੰਦ ਕੀਤੇ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਹੀ ਰੇਲਵੇ ਪੁਲ ਦੀ ਉਸਾਰੀ ਕਾਰਨ ਇਸ ਰਸਤੇ ਦੀ ਆਵਾਜਾਈ ਪ੍ਰਭਾਵਿਤ ਹੈ ਅਤੇ ਹੁਣ ਫਾਟਕ ਬੰਦ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 09-10-2026
ਛਾਜਲੀ, 8 ਅਕਤੂਬਰ (ਅਜਾਇਬ ਸਿੰਘ ਨੀਲੋਵਾਲ)-ਸੁਨਾਮ-ਜਾਖਲ ਕੌਮੀ ਮਾਰਗ ’ਤੇ ਗੋਬਿੰਦਗੜ੍ਹ ਜੇਜੀਆਂ ਨੇੜੇ ਰੇਲਵੇ ਫਾਟਕ ਨੰਬਰ ਸੀ-86 ਨੂੰ 8 ਅਤੇ 9 ਅਕਤੂਬਰ ਨੂੰ ਬੰਦ ਕੀਤੇ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਹੀ ਰੇਲਵੇ ਪੁਲ ਦੀ ਉਸਾਰੀ ਕਾਰਨ ਇਸ ਰਸਤੇ ਦੀ ਆਵਾਜਾਈ ਪ੍ਰਭਾਵਿਤ ਹੈ ਅਤੇ ਹੁਣ ਫਾਟਕ ਬੰਦ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਰੇਲਵੇ ਵਿਭਾਗ ਦੇ ਪੱਤਰ ਅਨੁਸਾਰ ਫਾਟਕ ਨੰਬਰ ਸੀ-86, ਚੇਨੇਜ ਕਿਲੋਮੀਟਰ 104/7-8 ’ਤੇ ਰੇਲਾਂ, ਸਲੀਪਰਾਂ, ਫਿਟਿੰਗਜ਼, ਪੈਕਿੰਗ ਅਤੇ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਹ ਕੰਮ ਰੇਲ ਗੱਡੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਜ਼ਰੂਰੀ ਦੱਸਿਆ ਗਿਆ ਹੈ। ਪੱਤਰ ਵਿੱਚ ਪ੍ਰਸ਼ਾਸਨ ਨੂੰ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਉਣ ਅਤੇ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਗਈ ਹੈ ਪਰ ਸਥਾਨਕ ਲੋਕਾਂ ਅਨੁਸਾਰ ਬਦਲਵੇਂ ਰਸਤੇ ਬਾਰੇ ਪਹਿਲਾਂ ਤੋਂ ਸਪੱਸ਼ਟ ਜਾਣਕਾਰੀ ਨਾ ਮਿਲਣ ਕਾਰਨ ਕਈ ਰਾਹਗੀਰ ਬੰਦ ਫਾਟਕ ਤੋਂ ਵਾਪਸ ਮੁੜਨ ਲਈ ਮਜਬੂਰ ਹੋਏ। ਸਰਪੰਚ ਗੁਰਬਿਆਸ ਸਿੰਘ ਨੇ ਦੱਸਿਆ ਕਿ ਛਾਜਲੀ ਪੰਚਾਇਤ ਨੂੰ ਵੀ ਫਾਟਕ ਬੰਦ ਹੋਣ ਸਬੰਧੀ ਪਹਿਲਾਂ ਜਾਣਕਾਰੀ ਨਹੀਂ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਸਕੱਤਰ ਅਤੇ ਸਮਾਜ ਸੇਵੀ ਮਾਸਟਰ ਰਣਜੀਤ ਸਿੰਘ ਛਾਜਲਾ ਆਪਣੇ ਬੱਚਿਆਂ ਸਮੇਤ ਇਸ ਰਸਤੇ ਤੋਂ ਲੰਘ ਰਹੇ ਸਨ। ਉਨ੍ਹਾਂ ਨੂੰ ਵੀ ਬੰਦ ਫਾਟਕ ਕਾਰਨ ਵਾਪਸ ਮੁੜਨਾ ਪਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਤਰ੍ਹਾਂ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਦੇ ਹਨ। ਐਸ.ਡੀ.ਐਮ. ਸੁਨਾਮ ਸ. ਗਗਨਦੀਪ ਸਿੰਘ ਅਨੁਸਾਰ ਉਨ੍ਹਾਂ ਨੂੰ ਰੇਲਵੇ ਵੱਲੋਂ ਜਾਣਕਾਰੀ ਉਸੇ ਸਵੇਰ ਮਿਲੀ। ਪੱਤਰ ਵਿੱਚ ਪ੍ਰਿੰਟ ਮੀਡੀਆ ਨੂੰ ਕਾਪੀ ਭੇਜਣ ਦਾ ਜ਼ਿਕਰ ਹੈ, ਪਰ ਸਥਾਨਕ ਮੀਡੀਆ ਨੂੰ ਅਗਾਊਂ ਸੂਚਨਾ ਨਾ ਮਿਲਣ ਦੀ ਗੱਲ ਸਾਹਮਣੇ ਆਈ। ਮੌਕੇ ’ਤੇ ਮੌਜੂਦ ਰੇਲਵੇ ਅਧਿਕਾਰੀਆਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਇਨਕਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਧੂਰੀ ਦੇ ਬਾਜ਼ਾਰਾਂ ਵਿੱਚ ਸੁਰੱਖਿਆ ਪ੍ਰਬੰਧ ਹੋਣਗੇ ਹੋਰ ਮਜ਼ਬੂਤ-ਪੁਸ਼ਪਿੰਦਰ ਸ਼ਰਮਾ ਅਗਲੀ ਖ਼ਬਰ ਆਧੁਨਿਕ ਇੰਜੀਨੀਅਰਿੰਗ ਅਤੇ ਨਵੀਆਂ ਖੋਜਾਂ ’ਤੇ ਅਧਾਰਿਤ ਮਾਹਿਰ ਭਾਸ਼ਣ ਲੜੀ ਕਰਵਾਈ
Ad Position 24