ਗੁਰਦੁਆਰਾ ਸਾਹਿਬ ਵਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ
ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ) -ਸੰਗਰੂਰ ਕਬੱਡੀ ਲੀਗ ਜੱਖਲਾਂ ਵਿਚੋਂ ਪਹਿਲੇ ਇਨਾਮ ਜਿੱਤਣ ਉਪਰੰਤ ਆਪਣੇ ਜੱਦੀ ਨਗਰ ਲੌਂਗਵਾਲ ਦੇ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਜੀ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪੁੱਜੇ ਕਬੱਡੀ ਦੇ ਹੋਣਹਾਰ ਖਿਡਾਰੀਆਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ ਹੈ। ਇਲਾਕੇ ਦੇ ਚੋਟੀ ਦੇ ਕਬੱਡੀ ਮੁਕਾਬਲੇ ਸੰਗਰੂਰ ਕਬੱਡੀ ਲੀਗ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਲੌਂਗੋਵਾਲ ਨਾਲ ਸਬੰਧਿਤ ਬੈਸਟ ਜਾਫੀ ਮੋਟਰਸਾਈਕਲ ਜੇਤੂ ਸੁੱਖਾ ਲੌਂਗੋਵਾਲੀਆ, ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੈਸਟ ਰੇਡਰ ਰਹੇ ਮੋਟਰਸਾਈਕਲ ਜੇਤੂ ਸਨੀ ਲੌਂਗੋਵਾਲੀਆ, ਦੂਜਾ ਸਥਾਨ ਬੈਸਟ ਰੇਡਰ ਕਾਕਾ ਲੌਂਗੋਵਾਲੀਆ ਜੇਤੂ ਇਲੈਕਟਰਿਕ ਸਕੂਟਰ, ਤੀਜਾ ਸਥਾਨ ਬੈਸਟ ਜਾਫੀ ਸੁੱਖ ਲੋਂਗੋਵਾਲੀਆ ਜੇਤੂ 21 ਹਜ਼ਾਰ ਰੁਪਏ ਅਤੇ ਹੋਣਹਾਰ ਨੌਜਵਾਨ ਲਖਵੀਰ ਸਿੰਘ ਉਰਫ ਕਾਲਾ ਲੌਂਗੋਵਾਲੀਆ ਨੇ ਸ਼ਾਨਦਾਰ ਕਬੱਡੀ ਦਾ ਪ੍ਰਦਰਸ਼ਨ ਕਰਕੇ ਲੌਂਗੋਵਾਲ ਦਾ ਨਾਮ ਰੌਸ਼ਨ ਕੀਤਾ ਹੈ।
ਗ
ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਜੀ ਵਿਖੇ ਹੋਣਹਾਰ ਕਬੱਡੀ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਮੈਨੇਜਰ ਅਮਰੀਕ ਸਿੰਘ ਅਤੇ ਹੋਰ। ਤਸਵੀਰ-ਵਿਨੋਦ
13-10-2026
ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ) -ਸੰਗਰੂਰ ਕਬੱਡੀ ਲੀਗ ਜੱਖਲਾਂ ਵਿਚੋਂ ਪਹਿਲੇ ਇਨਾਮ ਜਿੱਤਣ ਉਪਰੰਤ ਆਪਣੇ ਜੱਦੀ ਨਗਰ ਲੌਂਗਵਾਲ ਦੇ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਜੀ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪੁੱਜੇ ਕਬੱਡੀ ਦੇ ਹੋਣਹਾਰ ਖਿਡਾਰੀਆਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ ਹੈ। ਇਲਾਕੇ ਦੇ ਚੋਟੀ ਦੇ ਕਬੱਡੀ ਮੁਕਾਬਲੇ ਸੰਗਰੂਰ ਕਬੱਡੀ ਲੀਗ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਲੌਂਗੋਵਾਲ ਨਾਲ ਸਬੰਧਿਤ ਬੈਸਟ ਜਾਫੀ ਮੋਟਰਸਾਈਕਲ ਜੇਤੂ ਸੁੱਖਾ ਲੌਂਗੋਵਾਲੀਆ, ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੈਸਟ ਰੇਡਰ ਰਹੇ ਮੋਟਰਸਾਈਕਲ ਜੇਤੂ ਸਨੀ ਲੌਂਗੋਵਾਲੀਆ, ਦੂਜਾ ਸਥਾਨ ਬੈਸਟ ਰੇਡਰ ਕਾਕਾ ਲੌਂਗੋਵਾਲੀਆ ਜੇਤੂ ਇਲੈਕਟਰਿਕ ਸਕੂਟਰ, ਤੀਜਾ ਸਥਾਨ ਬੈਸਟ ਜਾਫੀ ਸੁੱਖ ਲੋਂਗੋਵਾਲੀਆ ਜੇਤੂ 21 ਹਜ਼ਾਰ ਰੁਪਏ ਅਤੇ ਹੋਣਹਾਰ ਨੌਜਵਾਨ ਲਖਵੀਰ ਸਿੰਘ ਉਰਫ ਕਾਲਾ ਲੌਂਗੋਵਾਲੀਆ ਨੇ ਸ਼ਾਨਦਾਰ ਕਬੱਡੀ ਦਾ ਪ੍ਰਦਰਸ਼ਨ ਕਰਕੇ ਲੌਂਗੋਵਾਲ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਸਾਰੇ ਕਬੱਡੀ ਖਿਡਾਰੀਆਂ ਨੂੰ ਗੁਰਦੁਆਰਾ ਸਾਹਿਬ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ ਹੈ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰੀਕ ਸਿੰਘ ਬਰਨਾਲਾ, ਭਾਈ ਗਗਨਦੀਪ ਸਿੰਘ ਹੈੱਡ ਗ੍ਰੰਥੀ, ਭਾਈ ਨਿਰਮਲ ਸਿੰਘ ਰਿਕਾਰਡ ਕੀਪਰ, ਭਾਈ ਗੁਰਪ੍ਰੀਤ ਸਿੰਘ ਮੰਡੇਰ ਇੰਚਾਰਜ ਖੇਤੀਬਾੜੀ, ਭਾਈ ਬਲੌਰ ਸਿੰਘ ਰਾਗੀ, ਸ. ਰਾਜਵੀਰ ਸਿੰਘ ਅਕਾਊਂਟੈਂਟ, ਸ. ਗੁਰਿੰਦਰ ਸਿੰਘ ਸਟੋਰ ਕੀਪਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।