14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਡੀ.ਸੀ. ਨੂੰ ਕਿਸਾਨੀ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪਿਆ ਸੂਬੇ ਦੀ ਕਿਸਾਨੀ, ਆੜ੍ਹਤੀ ਅਤੇ ਸ਼ੈਲਰ ਸਨਅਤ ਨੂੰ ਬਚਾਉਣ ਦੀ ਲੋੜ - ਪ੍ਰਧਾਨ ਮੰਡੀਆਂ

ਮਾਲੇਰਕੋਟਲਾ, 14 ਅਕਤੂਬਰ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਮੰਡੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਲੀਡਰਸ਼ਿਪ ਨੇ ਕਿਸਾਨੀ ਮੰਗਾਂ ਸਬੰਧੀ ਡੀ. ਸੀ.

Ad Position 21
No active advertisement
ਅਜੀਤ ਡੈਸਕ 15-10-2026
ਮਾਲੇਰਕੋਟਲਾ, 14 ਅਕਤੂਬਰ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਮੰਡੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਲੀਡਰਸ਼ਿਪ ਨੇ ਕਿਸਾਨੀ ਮੰਗਾਂ ਸਬੰਧੀ ਡੀ. ਸੀ. ਮਾਲੇਰਕੋਟਲਾ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ । ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਮੰਡੀਆਂ ਨੇ ਆਖਿਆ ਕਿ ਕਿਸਾਨ ਵਰਗ, ਆੜ੍ਹਤੀ ਅਤੇ ਸ਼ੈਲਰ ਸਨਅਤ ਨੂੰ ਬਚਾਉਣ ਲਈ ਸਰਕਾਰ ਨੂੰ ਉਚੇਚੇ ਯਤਨ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕੁਦਰਤੀ ਮਾਰਾਂ ਕਰਕੇ ਝੋਨੇ ਦਾ ਦਾਣਾ ਬਦਰੰਗ ਹੋ ਜਾਂਦਾ ਹੈ, ਜਿਸ ਲਈ ਮਾਪਦੰਡਾਂ ‘ਚ ਛੋਟ ਦਿੱਤੀ ਜਾਵੇ । ਕਿਸਾਨਾਂ ਨੂੰ ਖਰਾਬ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ । ਝੋਨੇ ਦੀ ਖਰੀਦ ਲਿਮਟ 2 ਸੌ ਲੱਖ ਮੀਟ੍ਰਿਕ ਟਨ ਤੱਕ ਵਧਾਈ ਜਾਵੇ । ਪੰਜਾਬ ਦੇ ਅੰਦਰ ਫ਼ਸਲ ਭੰਡਾਰਨ ਸਮਰੱਥਾ ਵਧਾਉਣ ਲਈ ਯਤਨ ਕੀਤੇ ਜਾਣ । ਪੰਜਾਬ ਦੀ ਸ਼ੈਲਰ ਸਨਅਤ ਨੂੰ ਹਰਿਆਣਾ ਦੀ ਤਰਜ਼ ‘ ਤੇ ਬੋਨਸ ਦਿੱਤਾ ਜਾਵੇ । ਚੇਅਰਮੈਨ ਹਰਦੀਪ ਸਿੰਘ ਖਟੜਾ ਨੇ ਆਖਿਆ ਕਿ ਮੌਜੂਦਾ ਸਮੇਂ ਕਿਸਾਨ ਵਰਗ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਕੇਂਦਰ ਵੱਡਾ ਪੈਕੇਜ ਐਲਾਨ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ । ਇਸ ਮੌਕੇ ਚੇਅਰਮੈਨ ਹਰਦੀਪ ਸਿੰਘ ਖਟੜਾ, ਸੀਨੀਅਰ ਆਗੂ ਕੁਲਜਿੰਦਰ ਸਿੰਘ ਬੁੰਗਾ, ਸਤਨਾਮ ਸਿੰਘ, ਯੂਥ ਆਗੂ ਯੂਨਿਸ ਮਲਕ, ਗੁਰਿੰਦਰ ਸਿੰਘ ਸਣੇ ਸੀਨੀਅਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਗਊਸ਼ਾਲਾ ’ਚ ਗੋਇਲ ਪਰਿਵਾਰ ਨੇ ਦੋ ਕਮਰੇ ਲੋਕ ਅਰਪਣ ਕੀਤੇ ਅਗਲੀ ਖ਼ਬਰ ਰਾਜ ਕੁਮਾਰ ਅਰੋੜਾ ਸਨਮਾਨਿਤ
Ad Position 24