15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਮੁੱਖ ਮੰਤਰੀ ਮਾਨ ਦੀ ਅਗਵਾਈ ’ਚ ਸੂਬਾ ਵਿਕਾਸ ਦੀ ਨਵੀਂ ਪੁਲਾਂਘ ਪੁੱਟ ਰਿਹਾ- ਗੋਇਲ

ਲ਼ਹਿਰਾਗਾਗਾ, 15 ਅਕਤੂਬਰ (ਪ੍ਰਵੀਨ ਖੋਖਰ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ’ਚ ਵੱਖ-ਵੱਖ ਖੇਤਰਾਂ ’ਚ ਵਿਕਾਸ ਦੀ ਪੁਲਾਂਘ ਪੁੱਟ ਕੇ ਸੂਬੇ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ‘ਅਜੀਤ’ ਦੇ ਇਸ ਪ੍ਰਤੀਨਿਧੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।

Ad Position 21
No active advertisement
ਅਜੀਤ ਡੈਸਕ 16-10-2026
ਲ਼ਹਿਰਾਗਾਗਾ, 15 ਅਕਤੂਬਰ (ਪ੍ਰਵੀਨ ਖੋਖਰ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ’ਚ ਵੱਖ-ਵੱਖ ਖੇਤਰਾਂ ’ਚ ਵਿਕਾਸ ਦੀ ਪੁਲਾਂਘ ਪੁੱਟ ਕੇ ਸੂਬੇ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ‘ਅਜੀਤ’ ਦੇ ਇਸ ਪ੍ਰਤੀਨਿਧੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਆਖਿਆ ਕਿ ਜਿਸ ਸਮੇਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ’ਚ ਆਈ ਸੀ, ੳਸ ਸਮੇਂ ਰਾਜ ਦੀ ਆਰਥਿਕਤਾ ਬਿਲਕੁਲ ਡਾਂਵਾਡੋਲ ਸੀ, ਜਿਸ ਨੂੰ ਪਟੜ੍ਹੀ ’ਤੇ ਲਿਆਉਣ ਲਈ ਮੁੱਖ ਮੰਤਰੀ ਮਾਨ ਦੀ ਸਰਕਾਰ ਅਤੇ ਸਮੁੱਚੇ ਮੰਤਰੀ ਮੰਡਲ, ਵਿਧਾਇਕਾਂ ਨੇ ਪੰਜਾਬ ਦੇ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਦਿਨ-ਰਾਤ ਮਿਹਨਤ ਕੀਤੀ । ਉਨ੍ਹਾਂ ਇਹ ਵੀ ਆਖਿਆ ਕਿ ਸ. ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਾਜ ਸੱਤਾ ਦੀ ਵਾਂਗਡੋਰ ਸੰਭਾਲਦਿਆਂ ਅਨੇਕਾਂ ਲੋਕ ਪੱਖੀ ਸਕੀਮਾਂ/ਸਹੂਲਤਾਂ ਹੋਂਦ ’ਚ ਲਿਆਦੀਆਂ, ਜਿਨ੍ਹਾਂ ਦਾ ਪੰਜਾਬ ਦੇ ਲੋਕ ਲਾਭ ਉਠਾ ਰਹੇ ਹਨ । ਉਨ੍ਹਾਂ ਇਨ੍ਹਾਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮੁਫ਼ਤ ਬਿਜਲੀ ਯੋਜਨਾ, ਆਮ ਆਦਮੀ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਫਰਿਸ਼ਤੇ ਯੋਜਨਾ, ਮਾਵਾਂ-ਧੀਆਂ ਸਤਿਕਾਰ ਯੋਜਨਾ, ਸੀ.ਐੱਮ. ਦੀ ਯੋਗਸ਼ਾਲਾ, ਸਕੂਲ ਆਫ਼ ਐਮੀਨੈਂਸ, ਖੇਤੀਬਾੜੀ ਅਤੇ ਸਿੰਚਾਈ, ਨਹਿਰੀ ਪਾਣੀ, ਫਸਲਾਂ ਦਾ ਮੁਅਵਜ਼ਾ, ਸਰਕਾਰੀ ਨੌਕਰੀਆਂ, ਸੜਕ ਸੁਰੱਖਿਆ ਫੋਰਸ, ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਸਮੇਤ ਹੋਰ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ’ਚ ਪੰਜਾਬ ਬੰਦ ਦਾ ਰਿਹਾ ਭਰਵਾਂ ਪ੍ਰਭਾਵ ਦੁਕਾਨਾਂ, ਵਿੱਦਿਅਕ ਅਦਾਰੇ, ਬੈਂਕ ਰਹੇ ਬੰਦ-... ਅਗਲੀ ਖ਼ਬਰ ਸਲਾਈਟ ਵਿਖੇ ਹੈਪੀ ਕਲੱਬ ਵਲੋਂ ਟੈਕਫੈਸਟ-26’ ਦੇ ਸਹਿਯੋਗ ਨਾਲ ਨਵਰਾਤਰੀ ਨਾਈਟ ਕਰਵਾਈ
Ad Position 24