17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਖੁਸ਼ੀ ’ਚ ਵੰਡੇ ਲੱਡੂ ਯੂਥ ਕਾਂਗਰਸ ਨੇ ਕੱਢਿਆ ਮੋਮਬੱਤੀ ਮਾਰਚ

ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)-ਮਹਾਰਾਜਾ ਅਗਰਸੈਨ ਦੀ 5150ਵੀਂ ਜੈਅੰਤੀ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਵਿਚ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਸ਼ਰਧਾ ਅਤੇ ਉਤਸਾ਼ਹ ਨਾਲ ਮਨਾਈ ਗਈ। ਸਮਾਗਮ ਦੌਰਾਨ ਮੋਤੀਆ ਗਰੁੱਪ ਜੀਰਕਪੁਰ ਦੇ ਐਮ.

Ad Position 21
No active advertisement
ਅਜੀਤ ਡੈਸਕ 17-10-2026
ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)-ਮਹਾਰਾਜਾ ਅਗਰਸੈਨ ਦੀ 5150ਵੀਂ ਜੈਅੰਤੀ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਵਿਚ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਸ਼ਰਧਾ ਅਤੇ ਉਤਸਾ਼ਹ ਨਾਲ ਮਨਾਈ ਗਈ। ਸਮਾਗਮ ਦੌਰਾਨ ਮੋਤੀਆ ਗਰੁੱਪ ਜੀਰਕਪੁਰ ਦੇ ਐਮ.ਡੀ. ਸੰਜੇ ਬਾਂਸਲ (ਪਿਆਰਾ ਲਾਲ ਸਾ਼ਮ ਲਾਲ ਦਿੜ੍ਹਬਾ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸੰਜੇ ਬਾਂਸਲ ਨੇ ਅਗਰਸੈਨ ਜੈਅੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਹੁਣ ਅਗਰਵਾਲ ਸਮਾਜ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਗਰਸੈਨ ਜੈਅੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਪੰਜ ਹਜਾਰ ਪਹਿਲਾਂ ਸਮਾਜ ਵਾਦ ਦੀ ਨੀਂਹ ਰੱਖੀ ਤੇ ਇਕ ਇਟ ਤੇ ਇਕ ਰੁਪਿਆ ਦੇਣ ਦੀ ਰੀਤ ਚਲਾ ਕੇ ਸਭ ਨੂੰ ਬਰਾਬਰ ਰੱਖਣ ਲਈ ਪ੍ਰੇਰਿਤ ਕੀਤਾ । ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਕਿਹਾ ਤੇ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਸਮਾਗਮ ਨੂੰ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਸਭਾ ਦੇ ਜ਼ਿਲ੍ਹਾ ਪ੍ਰਧਾਨ ਅਗਰ ਰਤਨ ਸ਼ਾਮ ਲਾਲ ਸਿੰਗਲਾ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਕਾਂਗਰਸ ਦੇ ਸੀਨੀਅਰ ਆਗੂ, ਰਾਜਿੰਦਰ ਦੀਪਾ, ਯਸ਼ਪਾਲ ਮੰਗਲਾ ਤੇ ਅਗਰ ਰਤਨ ਕ੍ਰਿਸ਼ਨ ਗੋਇਲ ਸੰਦੋਹਾ ਨੇ ਵੀ ਸੰਬੋਧਨ ਕੀਤਾ ਅਤੇ ਜੈਯੰਤੀ ਚੇਅਰਮੈਨ ਵੇਦ ਪ੍ਰਕਾਸ਼ ਹੋਡਲਾ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇ ਦਸਵੀਂ ਤੇ ਬਾਰਵੀਂ ਜਮਾਤ ਦੀ ਮੈਰਿਟ ਵਿਚ ਆਏ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ੳਵਿਕਰਮ ਗਰਗ ਵਿੱਕੀ, ਹਰੀਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਰਵੀ ਕਮਲ ਗੋਇਲ, ਯਸ਼ਪਾਲ ਸਿੰਗਲਾ, ਪ੍ਰਭਾਤ ਜਿੰਦਲ, ਜਨਕ ਰਾਜ,ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਬਾਜਵਾ, ਕਾਗਰਸੀ ਆਗੂ ਸ੍ਰੀਮਤੀ ਸੋਨੀਆ ਅਰੋੜਾ, ਸੰਜੇ ਖਡਿਆਲੀਆ, ਰਾਜੀਵ ਮੱਖਣ, ਸੁਰੇਸ਼ ਬਾਂਸਲ, ਮਾਸਟਰ ਰਾਜੀਵ ਬਿੰਦਲ, ਹਕੂਮਤ ਰਾਏ ਜਿੰਦਲ, ਰਾਜਨ ਹੋਡਲਾ, ਸੁਮਿਤ ਬਿੰਲਿਸ਼, ਰਾਜਨ ਸਿੰਗਲਾ, ਅਜੇ ਜਿੰਦਲ ਮਸਤਾਨੀ , ਸਿ਼ਵ ਜਿੰਦਲ, ਕੇਵਲ ਕ੍ਰਿਸ਼ਨ ਮੈਨੇਜਰ, ਰਾਕੇਸ਼ ਗਰਗ, ਸੰਦੀਪ ਜਿੰਦਲ, ਸੁਸੀਲ ਬਾਂਸਲ, ਆਰ ਕੇ ਆਸਰਾ ਗਰੁੱਪ, ਮੱਖਣ ਲਾਲ, ਮਦਨ ਲਾਲ ਕਾਂਸਲ, ਬਲਵਿੰਦਰ ਬਾਂਸਲ, ਡਾ, ਪਵਨ ਜਿੰਦਲ, ਡਾ, ਸੱਤਪਾਲ, ਗਰਗ, ਗੌਰਵ ਜਨਾਲੀਆ, ਜਤਿੰਦਰ ਜੈਨ, ਰਾਜੀਵ ਸਿੰਗਲਾ, ਗਿਆਨ ਚੰਦ, ਰਾਜੀਵ ਬਿੱਟੂ, ਨਰੇਸ਼ ਬੌਰੀਆ, ਬਿੰਦਰਪਾਲ, ਸੁਰੇਸ਼ ਜਿੰਦਲ, ਰਾਮ ਕੁਮਾਰ ਭੁਟਾਲੀਆ, ਲਾਜਪਤ ਰਾਏ ਗਰਗ, ਮੁਨੀਸ਼ ਮੋਨੂੰ ਗਰਗ, ਡਾ, ਵਿਜੈ ਗਰਗ, ਰਾਜੀਵ ਸਿੰਗਲਾ, ਸੰਕਰ ਬਾਂਸਲ, ਮਾਸਟਰ ਛੱਜੂ ਰਾਮ ਜਿੰਦਲ, ਸ੍ਰੀਮਤੀ ਰੇਵਾ ਛਾਹੜੀਆ, ਮੰਜੂ ਗਰਗ, ਸਲੋਨੀ ਗਲਗ, ਮੋਨਿਕਾ ਗੋਇਲ ਅਤੇ ਮੀਨਾ ਰਾਣੀ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਦੇ ਵਿਰੋਧ ਅੱਗੇ ਰੁਕੀ ਬਲਬੀਰ ਸਿੰਘ ਦੀ ਜ਼ਮੀਨ ਤੇ ਮਕਾਨ ਦੀ ਕੁਰਕੀ ਅਗਲੀ ਖ਼ਬਰ ਵਪਾਰ ਮੰਡਲ ਦੇ ਕੌਮੀ ਚੇਅਰਮੈਨ ਸੁਨੀਲ ਜੇ ਸਿੰਘੀ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਮੂਲੀਅਤ
Ad Position 24