17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੁੱਲਟ ਪੱਤੀ ਲੌਂਗੋਵਾਲ ਦੀ ਗੰਦਗੀ ਵਾਲੀ ਥਾਂ ਬਣੇਗਾ ਸੁੰਦਰ ਪਾਰਕ ਪੱਤੀ ਵਾਸੀਆਂ ਦੀ ਪਹਿਲਕਦਮੀ ਨਾਲ ਨਿਰਮਾਣ ਕਾਰਜ ਸ਼ੁਰੂ

ਲੌਂਗੋਵਾਲ, 16 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਦੀ ਦੁੱਲਟ ਪੱਤੀ ਵਿਖੇ ਸਾਲਾਂ ਤੋਂ ਗੰਦਗੀ ਅਤੇ ਨਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆਈ ਅਹਿਮ ਥਾਂ ਹੁਣ ਨਕਸ਼ਾ ਬਦਲਣ ਜਾ ਰਿਹਾ ਹੈ। ਇਸ ਥਾਂ ਨੂੰ ਸੁੰਦਰ ਪਾਰਕ ਵਿਚ ਤਬਦੀਲ ਕਰਨ ਦਾ ਕੰਮ ਆਰੰਭ ਹੋ ਗਿਆ ਹੈ।

Ad Position 21
No active advertisement
ਗੱਲਬਾਤ ਕਰਦੇ ਹੋਏ ਖੇਡ ਅਫ਼ਸਰ ਮਾਲੇਰਕੋਟਲਾ । ਤਸਵੀਰ- ਸਰੌਦ 17-10-2026
ਲੌਂਗੋਵਾਲ, 16 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਦੀ ਦੁੱਲਟ ਪੱਤੀ ਵਿਖੇ ਸਾਲਾਂ ਤੋਂ ਗੰਦਗੀ ਅਤੇ ਨਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆਈ ਅਹਿਮ ਥਾਂ ਹੁਣ ਨਕਸ਼ਾ ਬਦਲਣ ਜਾ ਰਿਹਾ ਹੈ। ਇਸ ਥਾਂ ਨੂੰ ਸੁੰਦਰ ਪਾਰਕ ਵਿਚ ਤਬਦੀਲ ਕਰਨ ਦਾ ਕੰਮ ਆਰੰਭ ਹੋ ਗਿਆ ਹੈ। ਇਸ ਕਾਰਜ ਨੂੰ ਸ਼ੁਰੂ ਕਰਵਾਉਣ ਵਿਚ ਇਸ ਵਾਰਡ ਦੇ ਕੌਂਸਲਰ ਸਰਬਜੀਤ ਕੌਰ, ਉਹਨਾਂ ਦੇ ਪਤੀ ਜਸਵਿੰਦਰ ਸਿੰਘ ਨੱਪੀ, ਕੌਂਸਲਰ ਬੁੱਧ ਸਿੰਘ ਧਾਲੀਵਾਲ ਅਤੇ ਦੁੱਲਟ ਪੱਤੀ ਦੇ ਨਿਵਾਸੀਆਂ ਦਾ ਅਹਿਮ ਯੋਗਦਾਨ ਰਿਹਾ ਹੈ।ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਨੱਪੀ ਅਤੇ ਕੌਂਸਲਰ ਬੁੱਧ ਸਿੰਘ ਨੇ ਦੱਸਿਆ ਕਿ ਇਹ ਨਗਰ ਦੀ ਸਾਂਝੀ ਸ਼ਾਮਲਾਤ ਥਾਂ ਹੈ ਇਸ ਥਾਂ ਦੇ ਜ਼ਿਆਦਾਤਰ ਹਿੱਸੇ ‘ਤੇ ਲੋਕਾਂ ਨੇ ਰੂੜੀਆਂ ਲਾਈਆਂ ਹੋਈਆਂ ਸਨ ਅਤੇ ਕੁੱਝ ਹਿੱਸੇ ਵਿਚ ਇਕ ਪਰਿਵਾਰ ਵਰ੍ਹਿਆਂ ਤੋਂ ਨਜਾਇਜ਼ ਕਬਜ਼ਾ ਕਰ ਕੇ ਰਹਿ ਰਿਹਾ ਸੀ। ਇਸ ਥਾਂ ਦੇ ਨੇੜੇ ਗੁਰਦੁਆਰਾ ਸਾਹਿਬ, ਸਾਹਮਣੇ ਚੌਰਾਹਾ ਅਤੇ ਪਟਵਾਰਖ਼ਾਨਾ ਹੋਣ ਕਾਰਨ ਇਹ ਥਾਂ ਦੁੱਲਟ ਪੱਤੀ ਇਲਾਕੇ ਦੇ ਮੱਥੇ ‘ਤੇ ਗ੍ਰਹਿਣ ਵਾਂਗ ਸੀ। ਇਹ ਥਾਂ ਲੌਂਗੋਵਾਲ ਦਾ ਅਹਿਮ ਅਤੇ ਮੌਕੇ ਦਾ ਸਥਾਨ ਮੰਨਿਆ ਜਾਂਦਾ ਹੈ। ਇੱਥੇ ਹਰ ਸਮੇਂ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਪਟਵਾਰਖ਼ਾਨੇ ਆਉਣ ਵਾਲਿਆਂ ਦੀ ਆਵਾਜਾਈ ਰਹਿੰਦੀ ਹੈ, ਪ੍ਰੰਤੂ ਇਹ ਸਥਾਨ ਹਰ ਸਮੇਂ ਗੰਦਗੀ ਦੇ ਆਲਮ ਨਾਲ ਭਰਿਆ ਰਹਿੰਦਾ ਸੀ। ਪੱਤੀ ਦੇ ਪਤਵੰਤਿਆਂ ਨੇ ਇਸ ਥਾਂ ‘ਤੇ ਘਰ ਬਣਾ ਕੇ ਬੈਠੇ ਮਾਤਾ ਕਰਨੈਲ ਕੌਰ ਦੇ ਪਰਿਵਾਰ ਨੂੰ ਬੇਨਤੀ ਕੀਤੀ ਤਾਂ ਉਹਨਾਂ ਵੀ ਪਤਵੰਤਿਆਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਥਾਂ ਨੂੰ ਤੁਰੰਤ ਵਿਹਲਾ ਕਰ ਦਿੱਤਾ। ਇਸ ਥਾਂ ਨੂੰ ਸੁੰਦਰ ਅਤੇ ਰਮਣੀਕ ਸਥਾਨ ਵਿਚ ਤਬਦੀਲ ਕਰਨ ਲਈ ਕੌਂਸਲਰਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਰਛਪਾਲ ਕੌਰ ਢਿੱਲੋਂ ਨਾਲ ਵਿਉਂਤਬੰਦੀ ਕੀਤੀ ਗਈ ਅਤੇ ਕੈਬਨਿਟ ਮੰਤਰੀ ਵੱਲੋਂ 50 ਲੱਖ ਰੁਪਏ ਦੇ ਕਰੀਬ ਗਰਾਂਟ ਦਾ ਇੰਤਜ਼ਾਮ ਕਰ ਦਿੱਤਾ ਗਿਆ ਅਤੇ ਸੁੰਦਰ ਪਾਰਕ ਬਣਨਾ ਆਰੰਭ ਹੋ ਗਿਆ ਹੈ। ਦੁੱਲਟ ਪੱਤੀ ਨਿਵਾਸੀਆਂ ਨੇ ਇਸ ਕਾਰਜ ਲਈ ਪੱਤੀ ਦੇ ਕੌਂਸਲਰਾਂ, ਨਗਰ ਕੌਂਸਲ ਪ੍ਰਧਾਨ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮਾਤਾ ਕਰਨੈਲ ਕੌਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਾਬਕਾ ਕੌਂਸਲਰ ਜਗਜੀਤ ਸਿੰਘ ਕਾਲਾ, ਅਦਾਕਾਰ ਜੱਸੀ ਲੌਂਗੋਵਾਲੀਆ, ਸਮੂਹ ਨੰਬਰਦਾਰ, ਦੁੱਲਟ ਪੱਤੀ ਦੇ ਨੌਜਵਾਨ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਮਲ ਧਾਲੀਵਾਲ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿੰਦਾ ਅਗਲੀ ਖ਼ਬਰ ਪਰਾਲੀ ਦੀ ਸੰਭਾਲ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ ਲਾਇਆ
Ad Position 24