ਸਲਾਈਟ ਵਿਖੇ ਨੈਸ਼ਨਲ ਫੂਡ ਕਾਨਫਰੰਸ-2026 ਸ਼ੁਰੂ
ਲੌਂਗੋਵਾਲ, 16 ਅਕਤੂਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਵਿਖੇ ਭਾਰਤ ਦੇ ਖੁਰਾਕ ਵਿਗਿਆਨੀਆਂ ਅਤੇ ਤਕਨਾਲੋਜੀ ਮਾਹਿਰਾਂ ਦੀ ਐਸੋਸੀਏਸ਼ਨ (ਏ. ਐਫ.
ਸ
ਸਲਾਈਟ ਵਿਖੇ ਨੈਸ਼ਨਲ ਫੂਡ ਕਾਨਫਰੰਸ-2026 ਸ਼ੁਰੂ
17-10-2026
ਲੌਂਗੋਵਾਲ, 16 ਅਕਤੂਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਵਿਖੇ ਭਾਰਤ ਦੇ ਖੁਰਾਕ ਵਿਗਿਆਨੀਆਂ ਅਤੇ ਤਕਨਾਲੋਜੀ ਮਾਹਿਰਾਂ ਦੀ ਐਸੋਸੀਏਸ਼ਨ (ਏ.ਐਫ.ਐਸ.ਟੀ.) ਦੇ ਸਹਿਯੋਗ ਨਾਲ ਦੋ ਰੋਜ਼ਾ ਨੈਸ਼ਨਲ ਫੂਡ ਕਾਨਫਰੰਸ-2026 ਦਾ ਉਦਘਾਟਨ ਕੀਤਾ ਗਿਆ। ‘‘ਅੱਜ ਨਵੀਨਤਾ, ਕੱਲ੍ਹ ਪੌਸ਼ਟਿਕਤਾ’ ਵਿਸ਼ੇ ਅਧੀਨ ਹੋ ਰਹੀ ਇਸ ਕਾਨਫਰੰਸ ਦਾ ਆਯੋਜਨ ਫੂਡ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਏ.ਐਫ.ਐਸ.ਟੀ.(ਆਈ) ਲੌਂਗੋਵਾਲ ਚੈਪਟਰ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਸਮਾਗਮ ਵਿਚ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ, ਹਿਮਾਲੀਅਨ ਜੈਵ-ਸੰਪਦਾ ਤਕਨਾਲੋਜੀ ਸੰਸਥਾਨ ਸੀ.ਐਸ.ਆਈ.ਆਰ.-ਆਈ.ਐਚ.ਬੀ.ਟੀ.) ਪਾਲਮਪੁਰ ਦੇ ਡਾਇਰੈਕਟਰ ਡਾ. ਸੁਦੇਸ਼ ਕੁਮਾਰ ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਇੰਡੋਕੋਰ ਰਿਸੋਰਸਿਜ਼ ਐਂਡ ਮਿਨਰਲਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਇੰਜ. ਰਵਿੰਦਰਜੀਤ ਸਿੰਘ ਕਾਲੜਾ ਵਿਸ਼ੇਸ਼ ਮਹਿਮਾਨ ਸਨ। ਪ੍ਰਧਾਨਗੀ ਸਲਾਈਟ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਕੀਤੀ। ਇਸ ਦੌਰਾਨ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ, ਹਿਮਾਲੀਅਨ ਜੈਵ-ਸੰਪਦਾ ਤਕਨਾਲੋਜੀ ਸੰਸਥਾਨ ਅਤੇ ਸਲਾਈਟ ਦਰਮਿਆਨ ਖੋਜ, ਤਕਨੀਕੀ ਗਿਆਨ ਦੇ ਆਦਾਨ-ਪ੍ਰਦਾਨ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਸਮਝੌਤਾ ਸਹੀਬੰਦ ਕੀਤਾ ਗਿਆ।ਇਸ ਤੋਂ ਇਲਾਵਾ ਕਾਨਫਰੰਸ ਦੀ ਐਬਸਟ੍ਰੈਕਟ ਬੁੱਕ ਅਤੇ ਵਿਭਾਗ ਦਾ ਨਿਊਜ਼ਲੈਟਰ ‘ਸਲਾਈਟ ਫੂਡ ਟੈਕ ਕ੍ਰੋਨੀਕਲ’ ਵੀ ਜਾਰੀ ਕੀਤਾ ਗਿਆ। ਕਾਨਫਰੰਸ ਵਿੱਚ ਦੇਸ਼ ਭਰ ਦੇ 47 ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵੱਲੋਂ 137 ਖੋਜ ਪੱਤਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ 41 ਮੌਖਿਕ ਅਤੇ 96 ਪੋਸਟਰ ਪੇਸ਼ਕਾਰੀਆਂ ਸ਼ਾਮਿਲ ਹਨ। ਇਸ ਦੋ ਰੋਜ਼ਾ ਸਮਾਗਮ ਦੌਰਾਨ ਭੋਜਨ ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਖੋਜ, ਨਵੀਨਤਾ ਅਤੇ ਉਦਯੋਗ-ਅਕਾਦਮਿਕ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।