18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮੂਨਕ ਬੱਸ ਸਟੈਂਡ ਨੇੜੇ ਕਰਿਆਨਾ ਸਟੋਰ ’ਚੋਂ 70 ਹਜ਼ਾਰ ਦੀ ਨਕਦੀ ਤੇ ਨੋਟਾਂ ਦੇ ਹਾਰ ਚੋਰੀ

ਮੂਨਕ. 18 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਮੂਨਕ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।

Ad Position 21
No active advertisement
ਮੂਨਕ ਦੇ ਭੀਮ ਸੈਨ ਮੋਦੀ ਕਰਿਆਨਾ ਸਟੋਰ ਵਿੱਚ ਚੋਰੀ ਦੀ ਘਟਨਾ ਤੋਂ ਬਾਅਦ ਜਾਂਚ ਕਰਦੇ ਹੋਏ ਫੋਰੈਂਸਿਕ ਟੀਮ ਦੇ ਅਧਿਕਾਰੀ ਅਤੇ ਫਿੰਗਰਪ੍ਰਿੰਟ ਲੈਂਦੇ ਹੋਏ, ਖਿੱਲਰਿਆ ਸਾਮਾਨ। ਤਸਵੀਰਾਂ-ਪ੍ਰਵੀਨ ਮਦਾਨ 19-10-2026
ਮੂਨਕ. 18 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਮੂਨਕ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੀ ਰਾਤ ਚੋਰਾਂ ਨੇ ਭੀਮ ਸੈਨ ਮੋਦੀ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ’ਚੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਅਤੇ ਨੋਟਾਂ ਦੇ ਹਾਰ ਚੋਰੀ ਕਰ ਲਏ। ਚੋਰ ਵਾਟਰ ਵਰਕਸ ਵਾਲੇ ਪਾਸਿਓਂ ਇੱਕ ਦਰੱਖਤ ਦਾ ਸਹਾਰਾ ਲੈ ਕੇ ਛੱਤ ’ਤੇ ਪਹੁੰਚੇ ਅਤੇ ਉੱਪਰਲੇ ਕਮਰੇ ਦੇ ਦਰਵਾਜ਼ੇ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੋਏ। ਘਟਨਾ ਦਾ ਪਤਾ ਲੱਗਣ ’ਤੇ ਦੁਕਾਨਦਾਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨ ਦੇ ਮਾਲਕ ਭੀਮ ਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਉਹ ਸਵੇਰੇ ਦੁਕਾਨ ’ਤੇ ਪਹੁੰਚੇ ਤਾਂ ਬਾਹਰੋਂ ਸ਼ਟਰ ਦੇ ਤਾਲੇ ਬੰਦ ਸਨ, ਪਰ ਦੁਕਾਨ ਖੋਲ੍ਹਣ ’ਤੇ ਅੰਦਰ ਸਾਮਾਨ ਖਿੱਲਰਿਆ ਪਿਆ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ। ਜਾਂਚ ਕਰਨ ’ਤੇ ਪਤਾ ਲੱਗਾ ਕਿ ਦੁਕਾਨ ਵਿੱਚ ਚੋਰੀ ਹੋ ਚੁੱਕੀ ਸੀ। ਉੱਪਰ ਜਾ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਚੋਰ ਦੁਕਾਨ ਵਿੱਚੋਂ ਨਕਦੀ ਅਤੇ ਨੋਟਾਂ ਦੇ ਹਾਰ ਚੋਰੀ ਕਰਕੇ ਲੈ ਗਏ ਸਨ। ਚੋਰੀ ਦੀ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਸੰਗਰੂਰ ਤੋਂ ਫੋਰੈਂਸਿਕ ਟੀਮ ਬੁਲਾਈ ਗਈ। ਹੋਲਦਾਰ ਹੀਰਾ ਸਿੰਘ ਦੀ ਅਗਵਾਈ ਵਿੱਚ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਫਿੰਗਰਪ੍ਰਿੰਟ ਲੈ ਕੇ ਅਗਲੀ ਜਾਂਚ ਲਈ ਆਪਣੇ ਕੋਲ ਰੱਖ ਲਏ। ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ’ਤੇ ਜਲਦ ਠੱਲ੍ਹ ਨਾ ਪਾਈ ਗਈ ਤਾਂ ਉਹ ਪ੍ਰਸ਼ਾਸਨ ਨੂੰ ਕਿਸੇ ਵੀ ਕਿਸਮ ਦਾ ਸਹਿਯੋਗ ਨਹੀਂ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਖੇਡਾਂ ਦੇ ਖੇਤਰ ’ਚ ਮੋਹਰੀ ਸੂਬਾ ਬਣਾਉਣਾ ਮਾਨ ਸਰਕਾਰ ਦਾ ਮੁੱਖ ਟੀਚਾ-ਅਮਨ ਅਰੋੜਾ ਸੁਨਾਮ ਵਿਖੇ ਰਾਜ ਪੱਧਰੀ... ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਦੀ ਹੋਈ ਮੀਟਿੰਗ
Ad Position 24