23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ‘ਵਾਹਨਾਂ ’ਤੇ ਧੜੱਲੇ’ ਨਾਲ ਵੱਜ ਰਹੇ ਨੇ ਪ੍ਰੈਸ਼ਰ ਹਾਰਨ, ਰਾਹਗੀਰ ਬੇਹੱਦ ਪ੍ਰੇਸ਼ਾਨ

ਮਾਲੇਰਕੋਟਲਾ, 22 ਅਕਤੂਬਰ ( ਮਨਜਿੰਦਰ ਸਿੰਘ ਸਰੌਦ)- ਪਿਛਲੇ ਲੰਬੇ ਸਮੇਂ ਤੋਂ ਜਿਲ੍ਹਾ ਮਲੇਰਕੋਟਲਾ ਦੇ ਅੰਦਰ ਪ੍ਰੈਸ਼ਰ ਹਾਰਨਾਂ ਦੀ ਬਦੌਲਤ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸੰਬੰਧਿਤ ਵਿਭਾਗ ਦਾ ਧਿਆਨ ਇਸ ਪਾਸੇ ਵੱਲ ਕਿਉਂ ਨਹੀਂ ਜਾ ਰਿਹਾ । ਜ਼ਿਲ੍ਹੇ ਅੰਦਰ ਪ੍ਰੈਸ਼ਰ ਹਾਰਨ ਲੱਗੇ ਵਾਹਨ ਸ਼ਰ੍ਹੇਆਮ ਘੁੰਮ ਰਹੇ ਹਨ ।

Ad Position 21
No active advertisement
ਅਜੀਤ ਡੈਸਕ 23-10-2026
ਮਾਲੇਰਕੋਟਲਾ, 22 ਅਕਤੂਬਰ ( ਮਨਜਿੰਦਰ ਸਿੰਘ ਸਰੌਦ)- ਪਿਛਲੇ ਲੰਬੇ ਸਮੇਂ ਤੋਂ ਜਿਲ੍ਹਾ ਮਲੇਰਕੋਟਲਾ ਦੇ ਅੰਦਰ ਪ੍ਰੈਸ਼ਰ ਹਾਰਨਾਂ ਦੀ ਬਦੌਲਤ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸੰਬੰਧਿਤ ਵਿਭਾਗ ਦਾ ਧਿਆਨ ਇਸ ਪਾਸੇ ਵੱਲ ਕਿਉਂ ਨਹੀਂ ਜਾ ਰਿਹਾ । ਜ਼ਿਲ੍ਹੇ ਅੰਦਰ ਪ੍ਰੈਸ਼ਰ ਹਾਰਨ ਲੱਗੇ ਵਾਹਨ ਸ਼ਰ੍ਹੇਆਮ ਘੁੰਮ ਰਹੇ ਹਨ । ਇਨ੍ਹਾਂ ਪ੍ਰੈਸ਼ਰ ਹਾਰਨ ਲੱਗੇ ਵਾਹਨਾਂ ਦੀ ਭਰਮਾਰ ਦੇ ਚਲਦਿਆਂ ਹਰ ਵੇਲੇ ਮੁੱਖ ਮਾਰਗਾਂ ‘ਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ । ਬੀਤੇ ਦਿਨੀਂ ਇੱਕ ਵਾਰ ਫਿਰ ਸਥਾਨਕ ਖੰਨਾ-ਮਲੇਰਕੋਟਲਾ ਮੁੱਖ ਮਾਰਗ ‘ਤੇ ਇੱਕ ਨਿੱਜੀ ਬੱਸ ਜਿਸ ‘ਤੇ ਪ੍ਰੈਸਰ ਹਾਰਨ ਲੱਗਿਆ ਹੋਇਆ ਸੀ ਜਦ ਇੱਕ ਸਕੂਟੀ ਸਵਾਰ ਨੂੰ ਪਾਸ ਕਰਨ ਲੱਗੀ ਤਾਂ ਬੇਹੱਦ ਉੱਚੀ ਆਵਾਜ਼ ’ਚ ਵੱਜੇ ਹਾਰਨ ਦੇ ਕਾਰਨ ਉਕਤ ਸਵਾਰ ਘਬਰਾ ਕੇ ਸੜਕ ਦੇ ਕਿਨਾਰੇ ਤੋਂ ਤਿਲਕਦਾ ਹੋਇਆ ਪਾਸੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ । ਹੈਰਾਨੀਜਨਕ ਤੱਥ ਇਹ ਹੈ ਕਿ ਸੰਬੰਧਤ ਵਿਭਾਗ ਵਲੋਂ ਹਰ ਰੋਜ਼ ਜਿਹੜੇ ਵਾਹਨ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ‘ਤੇ ਕਾਰਵਾਈ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਪ੍ਰੈਸਰ ਹਾਰਨ ਵਾਲੇ ਮਾਮਲੇ ‘ਤੇ ਪਤਾ ਨਹੀਂ ਕਿਉਂ ਕੋਈ ਖ਼ਾਸ ਕਾਰਗੁਜ਼ਾਰੀ ਸਾਹਮਣੇ ਨਹੀਂ ਆ ਰਹੀ । ਕਈ ਵਾਰ ਤਾਂ ਮੁੱਖ ਮਾਰਗਾਂ ‘ਤੇ ਪ੍ਰੈਸ਼ਰ ਹਾਰਨਾਂ ਦੀ ਬਦੌਲਤ ਇਨਸਾਨੀ ਜ਼ਿੰਦਗੀਆਂ ਭੰਗ ਦੇ ਭਾਣੇ ਮੌਤ ਦੇ ਮੂੰਹ ਵਿੱਚ ਜਾ ਪੈਂਦੀਆਂ ਹਨ । ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ‘ਤੇ ਕਾਰਵਾਈ ਕਰਕੇ ਇਸ ਵਰਤਾਰੇ ਨੂੰ ਤੁਰੰਤ ਰੋਕਿਆ ਜਾਵੇ । ਪ੍ਰੈਸ਼ਰ ਹਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੜਕ ਕਿਨਾਰੇ ਜਾ ਰਹੇ ਬਜ਼ੁਰਗਾਂ ਨੂੰ ਕਰਦੇ ਹਨ, ਅਚਾਨਕ ਬਜਾਇਆ ਗਿਆ ਹਾਰਨ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਮਿੰਟਾਂ ਵਿੱਚ ਹਸਪਤਾਲ ਦੇ ਰਾਹ ਤੋਰ ਦਿੰਦਾ ਹੈ । ਤੇਜ਼ ਰਫਤਾਰ ਸਕੂਲੀ ਬਸਾਂ ਤੇ ਵੀ ਕੰਟਰੋਲ ਕਰਨ ਦੀ ਜ਼ਰੂਰਤ, ਕਿਉਂਕਿ ਇਹ ਮਾਮਲਾ ਮਾਸੂਮ ਮਨੂੱਖੀ ਜ਼ਿੰਦਗੀਆਂ ਦੇ ਨਾਲ ਜੁੜਿਆ ਹੈ । ਭਾਵੇਂ ਕਿ ਸੰਬੰਧਿਤ ਵਿਭਾਗ ਵਲੋਂ ਸ਼ਹਿਰ ਅੰਦਰ ਸਕੂਲੀ ਵਾਹਨਾਂ ਦੀ ਜਾਂਚ ਦਾ ਰੌਲਾ ਤਾਂ ਬਹੁਤ ਪਾਇਆ ਜਾ ਰਿਹਾ ਹੈ ਪਰ ਆਹ ਪ੍ਰੈਸ਼ਰ ਹਾਰਨ ਵਾਲੇ ਬਾਕੀ ਵਾਹਨਾਂ ‘ਤੇ ਵੀ ਧਿਆਨ ਦਿੱਤਾ ਜਾਵੇ । ਵੇਖਣਾ ਹੋਵੇਗਾ ਕਿ ਹੁਣ ਜ਼ਿਲ੍ਹਾ ਮਲੇਰਕੋਟਲਾ ਦਾ ਸਬੰਧਤ ਵਿਭਾਗ ਪ੍ਰੈਸਰ ਹਾਰਨ ਲੱਗੇ ਵਾਹਨਾਂ ‘ਤੇ ਕਾਰਵਾਈ ਕਰਦਾ ਹੈ ਜਾਂ ਫਿਰ ‘ਲੀਪਾ-ਪੋਚੀ’ ਦਾ ਵਰਤਾਰਾ ਹੀ ਜਾਰੀ ਰਹੇਗਾ, ਇਹ ਤਾਂ ਸਮਾਂ ਹੀ ਦੱਸੇਗਾ ।
Ad Position 22
No active advertisement
ਪਿਛਲੀ ਖ਼ਬਰ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਦਾ ਸੱਤ ਰੋਜ਼ਾ ਵਿੱਦਿਅਕ ਟੂਰ ਰਾਜਸਥਾਨ ਲਈ ਰਵਾਨਾ ਅਗਲੀ ਖ਼ਬਰ ਸਾਨੂੰ ਭਗਵਾਨ ਰਾਮ ਵਲੋਂ ਦੱਸੇ ਹੋਏ ਰਸਤੇ ’ਤੇ ਚੱਲਣਾ ਚਾਹੀਦਾ ਹੈ- ਧਾਲੀਵਾਲ
Ad Position 24