24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਵਿੱਚ ਕਈ ਏਜੰਡਿਆਂ ਨੂੰ ਸਰਬਸੰਮਤੀ ਨਾਲ਼ ਮਿਲ਼ੀ ਪ੍ਰਵਾਨਗੀ

ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਭੁਪਿੰਦਰ ਸਿੰਘ ਨਹਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਆਪ ਪਾਰਟੀ ਦੇ ਕੌਂਸਲਰਾਂ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰਾਂ ਵਿਚਕਾਰ ਗਰਮਾ-ਗਰਮ ਬਹਿਸ ਵੀ ਹੋਈ।

Ad Position 21
No active advertisement
ਢੀਂਗਰਾ, ਬੀਬੀ ਸੈਣੀ, ਭਿੰਡਰ, ਬੀਬੀ ਢਿੱਲੋਂ, ਕਥੂਰੀਆ ਨੇ ਸਫਾਈ ਵਿਵਸਥਾ ਵਰਗੇ ਮੁੱਦਿਆਂ ਉੱਤੇ ਪ੍ਰਧਾਨ ਨਹਿਲ ਨੂੰ ਘੇਰਿਆ 24-10-2026
ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਭੁਪਿੰਦਰ ਸਿੰਘ ਨਹਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਆਪ ਪਾਰਟੀ ਦੇ ਕੌਂਸਲਰਾਂ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰਾਂ ਵਿਚਕਾਰ ਗਰਮਾ-ਗਰਮ ਬਹਿਸ ਵੀ ਹੋਈ। ਕਾਂਗਰਸ ਕੌਂਸਲਰਾਂ ਵਿੱਚ ਨੱਥੂ ਲਾਲਾ ਢੀਂਗਰਾ, ਸੁਰਿੰਦਰ ਸਿੰਘ ਭਿੰਡਰ, ਬੀਬੀ ਬਲਵੀਰ ਕੌਰ ਸੈਣੀ, ਜਯੋਤੀ ਗਾਬਾ, ਮਨੀ ਕਥੂਰੀਆ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਜ਼ੋਰਦਾਰ ਬਹਿਸ ਵਿੱਚ ਪਾਸ ਕਰਵਾਇਆ। ਅਕਾਲੀ ਦਲ (ਪੁਨਰਸੁਰਜੀਤ) ਦੇ ਵਿਜੈ ਲੰਕੇਸ, ਬੀਬੀ ਜਸਵੀਰ ਕੌਰ ਢਿੱਲੋਂ ਵੀ ਕਈ ਮੁੱਦਿਆਂ ਉੱਤੇ ਸੱਤਾਧਾਰੀ ਧਿਰ ਨਾਲ਼ ਬਹਿਸ ਵਿੱਚ ਸ਼ਾਮਿਲ ਹੋਏ। ਕਾਂਗਰਸ ਕੌਂਸਲਰ ਜਯੋਤੀ ਗਾਬਾ ਅਤੇ ਸੁਰਿੰਦਰ ਸਿੰਘ ਭਿੰਡਰ ਨੇ ਪਿਛਲੀ ਮੀਟਿੰਗ ਦੌਰਾਨ ਪ੍ਰਸੀਡਿੰਗ ਵਿੱਚ ਕਈ ਏਜੰਸੀਆਂ ਨੂੰ ਸ਼ਾਮਲ ਨਾ ਕੀਤੇ ਜਾਣ ਉੱਤੇ ਸਖਤ ਇਤਰਾਜ਼ ਪ੍ਰਗਟਾਇਆ। ਸੁੰਦਰ ਬਸਤੀ ਰੇਲਵੇ ਫਾਟਕ ਨਾਲ਼ ਸਥਿਤ ਜ਼ਮੀਨ ਆਰਮੀ ਨੂੰ ਦੇਸ਼ ਸੰਬੰਧੀ ਪੇਸ ਏਜੰਡੇ ਉੱਪਰ ਅਗਲੀ ਮੀਟਿੰਗ ਵਿੱਚ ਵਿਚਾਰ ਕਰਨ ਦਾ ਫੈਸਲਾ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਕੌਂਸਲਰ ਨੱਥੂ ਲਾਲਾ ਢੀਂਗਰਾ ਨੇ ਦੱਸਿਆ ਕਿ ਮੁਹੱਲਾ ਸੁਧਾਰ ਸਫਾਈ ਸੇਵਕ ਜਿਨ੍ਹਾਂ ਦੀ ਗਿਣਤੀ 27 ਦੱਸੀ ਜਾਂਦੀ ਹੈ ਨੂੰ ਰੈਗੂਲਰ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ 13 ਸਫਾਈ ਸੇਵਕਾਂ ਨੂੰ ਪੰਜਾਬ ਸਰਕਾਰ ਦੀ ਨਵੀਂ ਸਕੀਮ ਅਨੁਸਾਰ ਕੰਨਟਰੈਕਟ ਉੱਤੇ ਕਰਨ ਦੇ ਨਾਲ਼-ਨਾਲ਼ 10 ਫਾਇਰ ਮੈਨ, ਡਰਾਇਵਰ ਦੀ ਵੀ ਸੇਵਾਵਾਂ ਕੰਨਟਰੈਕਟ ਉੱਤੇ ਕਰਨ ਦਾ ਏਜੰਡਾ ਵਿਚਾਰਿਆ ਗਿਆ। ਵੱਖ-ਵੱਖ ਏਜੰਡਿਆਂ ਵਿੱਚ ਕਲਰਕ ਕਮ ਕੰਪਿਊਟਰ ਅਪਰੇਟਰਾਂ, ਕਲਾਸ ਫੋਰ. ਨੂੰ ਵੀ ਐਕਟ ਅਨੁਸਾਰ ਕੰਨਟਰੈਕਟ ਉੱਤੇ ਕਰਨ ਲਈ ਵਿਚਾਰ ਕੀਤਾ ਗਿਆ। 16 ਸੀਵਰਮੈਨ ਦੀ ਸੇਵਾਵਾਂ ਵੀ ਐਕਟ ਅਨੁਸਾਰ ਕੰਨਟਰੈਕਟ ਉੱਪਰ ਕਰਨ ਸੰਬੰਧੀ ਏਜੰਡਾ ਵਿਚਾਰਿਆ ਗਿਆ। ਇਸ ਤੋਂ ਇਲਾਵਾ ਵਾਰਡ ਨੰਬਰ 12 ਜਸ ਦੀ ਪ੍ਰਤੀਨਿਧਤਾ ਨੱਥੂ ਲਾਲਾ ਢੀਂਗਰਾ ਕਰਦੇ ਹਨ ਵਿੱਚ 60 ਲੱਖ 74 ਹਜ਼ਾਰ ਦੇ ਕੰਮ ਪਾਸ ਕਰਵਾਉਣ ਵਿੱਚ ਉਹ ਸਫ਼ਲ ਰਹੇ। ਇਨ੍ਹਾਂ ਕੰਮਾਂ ਵਿੱਚ ਮਾਤਾ ਰਾਣੀ ਗਲ਼ੀ ਤੋਂ ਕਸਤੂਰੀ ਚਾਹ ਵਾਲ਼ੇ ਦੀ ਦੁਕਾਨ ਚਰਨਜੀਤ ਸਿੰਘ ਦੇ ਘਰ ਤੋਂ ਦਿੱਲੀ ਮੰਦਰ ਤੱਕ ਗਲ਼ੀ ਦੇ ਇੰਟਰਲਾਕ ਟਾਇਲਾਂ ਆਦਿ ਲਗਵਾਉਣ ਲਈ ਏਜੰਡਾ ਪਾਸ ਕੀਤਾ ਗਿਆ। ਬੀਬੀ ਬਲਵੀਰ ਕੌਰ ਸੈਣੀ ਨੇ ਸੀਵਰਮੈਨਾਂ ਨੂੰ ਸਨਮਾਨ ਦੀ ਘਾਟ, ਟਸਰੀਟ ਲਾਇਟਾਂ ਦੀ ਘਾਟ ਦਾ ਮੁੱਦਾ ਜ਼ੋਰਦਾਰ ਢੰਗ ਨਾਲ਼ ਉਠਾਉਂਦਿਆਂ ਕਿਹਾ ਕਿ ਹਾਲਾਤ ਇਹ ਹਨ ਕਿ ਸਫਾਈ ਨਾਲ਼ ਸੰਬੰਧਤ ਸਾਮਾਨ ਕੌਂਸਲਰਾਂ ਨੂੰ ਆਪਣੇ ਖਰਚ ਉੱਤੇ ਆਪ ਮੁਹੱਈਆ ਕਰਵਾਉਣਾ ਪੈਂਦਾ ਹੈ। ਮਾਹੌਲ ਉਸ ਵੇਲ਼ੇ ਹੋਰ ਵੀ ਗਰਮਾ ਗਿਆ ਜਦ ਸੀਵਰਮੈਨ ਹਾਊਸ ਦੀ ਚਲਦੀ ਮੀਟਿੰਗ ਵਿੱਚ ਸਮਾਨ ਦੀ ਘਾਟ ਨੂੰ ਲੈ ਕੇ ਆ ਧਮਕੇ। ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਕੌਂਸਲਰ ਸਤਵਿੰਦਰ ਸੈਣੀ, ਕੌਂਸਲਰ ਪੱਪੂ ਪ੍ਰੇਮਬਸਤੀ, ਹਿਮਾਂਸ਼ੂ ਗਾਬਾ ਬੀਬੀ ਨਰਿੰਦਰ ਕੌਰ ਉੱਪਲ ਨੇ ਵੀ ਸ਼ਹਿਰ ਦੇ ਵਿਕਾਸ ਕਾਰਜਾਂ, ਸਫਾਈ ਵਿਵਸਥਾ ਨੂੰ ਲੈ ਕੇ ਆਪੋ ਆਪਣੇ ਤਰਕ ਪੇਸ਼ ਕਰਦਿਆਂ ਹਾਊਸ ਦੀ ਮੀਟਿੰਗ ਨੂੰ ਸਮੇਟਦਿਆਂ। ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਸੀਵਰਮੈਨਾਂ, ਸਫਾਈ ਸੇਵਕਾਂ ਨੂੰ ਸਾਮਾਨ ਦੀ ਕੋਈ ਥੁੜ੍ਹ ਨਹੀਂ ਆਉਣ ਦਿੱਤੀ ਜਾਵੇਗੀ। ਸੰਗਰੂਰ ਨੂੰ ਨਮੂਨੇ ਦਾ ਸ਼ਹਿਰ ਬਣਾਉਣਾ ਉਨ੍ਹਾਂ ਦੀ ਅਤੇ ਆਪ ਸਰਕਾਰ ਦੀ ਮੁਢਲੀ ਪ੍ਰਾਥਮਿਕਤਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਅਹਿਮ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਬਾਹਰ ਦਿੱਤਾ ਧਰਨਾ - ਮੁੱਖ ਅਫ਼ਸਰ ਨੂੰ ਭੇਜਿਆ... ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪਾਵਨ ਪ੍ਰਗਟ ਦਿਵਸ ਸੰਬੰਧੀ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ
Ad Position 24