23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕੇ.ਸੀ.ਟੀ. ਕਾਲਜ ਫਤਿਹਗੜ੍ਹ ਵਿਖੇ ਖੂਨ ਦਾਨ ਅਤੇ ਮੁਫ਼ਤ ਮੈਡੀਕਲ ਜਾਚ ਕੈਂਪ ਲਗਾਇਆ ਖੂਨ ਦਾਨੀਆਂ ਨੇ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਸੰਗਰੂਰ ਨੂੰ 50 ਯੂਨਿਟ ਖੂਨ ਦਾਨ ਕੀਤਾ

ਚੀਮਾ ਮੰਡੀ, 23 ਅਕਤੂਬਰ (ਗੁਰਜੀਤ ਸਿੰਘ ਚਹਿਲ) - ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਫਤਿਹਗੜ੍ਹ ਵਿਖੇ ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਕਾਲਜ ਦੇ ਸਰਪ੍ਰਸਤ ਸਵ. ਨੰਬਰਦਾਰ ਰੁਲਦੂ ਰਾਮ ਲਹਿਰਾਗਾਗਾ ਦੀ ਨਿੱਘੀ ਯਾਦ ‘ਚ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਵਾਇਆ ਗਿਆ, ਜਿਸ ‘ਚ ਕਾਲਜ ਵਿਦਿਆਰਥੀਆਂ, ਕਾਲਜ ਸਟਾਫ਼ ਅਤੇ ਹੋਰਨਾਂ ਵਿਅਕਤੀਆਂ ਨੇ ਉਤਸ਼ਾਹ ਖੂਨ ਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਇਆ।

Ad Position 21
No active advertisement
ਅਜੀਤ ਡੈਸਕ 24-10-2026
ਚੀਮਾ ਮੰਡੀ, 23 ਅਕਤੂਬਰ (ਗੁਰਜੀਤ ਸਿੰਘ ਚਹਿਲ) - ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਫਤਿਹਗੜ੍ਹ ਵਿਖੇ ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਕਾਲਜ ਦੇ ਸਰਪ੍ਰਸਤ ਸਵ. ਨੰਬਰਦਾਰ ਰੁਲਦੂ ਰਾਮ ਲਹਿਰਾਗਾਗਾ ਦੀ ਨਿੱਘੀ ਯਾਦ ‘ਚ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਵਾਇਆ ਗਿਆ, ਜਿਸ ‘ਚ ਕਾਲਜ ਵਿਦਿਆਰਥੀਆਂ, ਕਾਲਜ ਸਟਾਫ਼ ਅਤੇ ਹੋਰਨਾਂ ਵਿਅਕਤੀਆਂ ਨੇ ਉਤਸ਼ਾਹ ਖੂਨ ਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਮੁਫ਼ਤ ਮੈਡੀਕਲ ਜਾਚ ਕੀਤੀ ਗਈ ਅਤੇ ਸਿਹਤ ਸੰਬੰਧੀ ਲੋੜੀਂਦੀ ਸਲਾਹ ਵੀ ਦਿੱਤੀ ਗਈ। ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਦਾਨੀ ਸੱਜਣਾਂ ਵੱਲੋਂ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਸੰਗਰੂਰ ਨੂੰ 50 ਯੂਨਿਟ ਖੂਨ ਦਾਨ ਕੀਤਾ ਗਿਆ । ਕਾਲਜ ਚੇਅਰਮੈਨ ਮੋਂਟੀ ਗਰਗ ਨੇ ਕਿਹਾ ਕਿ ਕੇ ਸੀ ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾ ਦਾਨ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕੈਂਪ ਨੂੰ ਸਫ਼ਲ ਬਣਾਉਣ ਲਈ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਨਾਮ ਦੇ ਇਕ ਨਿੱਜੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਅੱਖ, ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ । ਇਸ ਮੌਕੇ ਕਾਲਜ ਸਕੱਤਰ ਰਾਮ ਗੋਪਾਲ ਗਰਗ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ, ਸਹਿ ਸਰਪ੍ਰਸਤ ਸਤਵੰਤ ਸਿੰਘ ਖੰਡੇਬਾਦ, ਕਾਲਜ ਪ੍ਰਿੰਸੀਪਲ ਸ੍ਰੀ ਮਨੋਜ ਗੋਇਲ, ਸਮਾਜ ਸੇਵੀ ਗੁਰਸੇਵਕ ਸਿੰਘ ਕਲੱਬ ਪ੍ਰਧਾਨ ਬਿਗੜਵਾਲ, ਉਘੇ ਗੀਤਕਾਰ ਕਰਮਜੀਤ ਸ਼ਰਮਾ ਹਰਿਆਉ, ਕਾਲਜ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਦੂਜਾ ਦਿਨ ਰਿਹਾ ਯਾਦਗਾਰੀ ਅਗਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਬੋਲੀ ਸ਼ੁਰੂ ਕਰਵਾਈ
Ad Position 24