25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕੇ.ਸੀ.ਟੀ. ਕਾਲਜ ਫਤਿਹਗੜ੍ਹ ਵਿਖੇ ਖੂਨਦਾਨ ਅਤੇ ਮੁਫ਼ਤ ਮੈਡੀਕਲ ਜਾਚ ਕੈਂਪ ਲਗਾਇਆ ਖੂਨ ਦਾਨੀਆਂ ਨੇ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਸੰਗਰੂਰ ਨੂੰ 50 ਯੂਨਿਟ ਖੂਨ ਦਾਨ ਕੀਤਾ

ਸੰਗਰੂਰ, 24 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ ਦੇ ਪ੍ਰਾਇਮਰੀ ਵਿੰਗ ਵਲੋਂ ਸਕੂਲ ਕੰਪਲੈਕਸ ਵਿਖੇ ‘ਜੂਨੀਅਰ ਵਰਾਇਟੀ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਡਾ.

Ad Position 21
No active advertisement
ਅਜੀਤ ਡੈਸਕ 25-10-2026
ਸੰਗਰੂਰ, 24 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ ਦੇ ਪ੍ਰਾਇਮਰੀ ਵਿੰਗ ਵਲੋਂ ਸਕੂਲ ਕੰਪਲੈਕਸ ਵਿਖੇ ‘ਜੂਨੀਅਰ ਵਰਾਇਟੀ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਡਾ. ਰਵਿੰਦਰ ਪਾਲ ਕੌਰ (ਐਮ.ਬੀ.ਬੀ.ਐਸ., ਪੀ.ਸੀ.ਐਮ.ਐਸ., ਸਾਬਕਾ ਸੋਨੋਲੋਜਿਸਟ, ਸਿਵਲ ਹਸਪਤਾਲ ਸੰਗਰੂਰ) ਜੋ ਕਿ ਮੌਜੂਦਾ ਸਮੇਂ ਜ਼ਿਲ੍ਹਾ ਸਿਹਤ ਅਫ਼ਸਰ, ਸੰਗਰੂਰ ਵਜੋਂ ਸੇਵਾ ਨਿਭਾ ਰਹੇ ਹਨ, ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਪ੍ਰੋਗਰਾਮ ਦੀ ਸ਼ੁਰੂਆਤ ਛੋਟੇ ਬੱਚਿਆਂ ਵਲੋਂ ਤਿਆਰ ਕੀਤੀਆਂ ਰਚਨਾਤਮਕ ਵਸਤੂਆਂ ਦੀ ਪ੍ਰਦਰਸ਼ਨੀ ਅਤੇ ਸੁਰੀਲੇ ਔਰਕੈਸਟਰਾਂ ਨਾਲ ਹੋਈ। ਸੱਭਿਆਚਾਰਕ ਸਮਾਗਮ ਵਿੱਚ ਇੱਕ ਸ਼ਾਨਦਾਰ ਸਵਾਗਤੀ ਨਾਚ, ਤੀਜੀ ਜਮਾਤ ਦੇ ਗੁਰਲੀਨ ਗਾਂਧੀ ਅਤੇ ਆਰਵ ਗੁਪਤਾ ਵਲੋਂ ਕਹਾਣੀ ਸੁਣਾਉਣਾ, ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਬੱਚਿਆਂ ਦੇ ਨਾਚ, ਆਨਵੀ, ਸਿਮਰਜੋਤ ਕੌਰ (ਪੰਜਵੀਂ), ਜਪਨੂਰ ਸਿੰਘ (ਚੌਥੀ) ਅਤੇ ਗੌਰਿਕ (ਚੌਥੀ) ਵਲੋਂ ਮਧੁਰ ਗਾਇਕੀ ਅਤੇ ਤਾਹਿਰਾ ਵੱਲੋਂ ਇਕੱਲੇ ਨਾਚ ਦੀ ਪੇਸ਼ਕਾਰੀ ਕੀਤੀ ਗਈ। ਨਾਟਕੀ ਪੇਸ਼ਕਾਰੀਆਂ ਦਿਨ ਦਾ ਮੁੱਖ ਆਕਰਸ਼ਣ ਰਹੀਆਂ। ਵਿਦਿਆਰਥੀਆਂ ਨੇ ਅੰਗਰੇਜ਼ੀ ਨਾਟਕ “ਕਿੰਗ ਲੀਅਰ”, ਹਿੰਦੀ ਨਾਟਕ “ਸਨੈਪਚੈਟ ਕਾ ਕੀੜਾ”, ਅੰਗਰੇਜ਼ੀ ਨਾਟਕ “ਧਰਤੀ ਮਾਂ ਦੀ ਅਦਾਲਤ” ਅਤੇ ਇੱਕ ਪੰਜਾਬੀ ਸਕਿਟ ਪੇਸ਼ ਕੀਤੀ, ਇਸ ਤੋਂ ਇਲਾਵਾ ਮਾਈਮ ਅਤੇ ਊਰਜਾ ਨਾਲ ਭਰਪੂਰ ਲੋਕ ਨਾਚ ਭੰਗੜਾ ਅਤੇ ਗਿੱਧਾ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਡਾ. ਰਵਿੰਦਰ ਪਾਲ ਕੌਰ ਨੇ ਇਨ੍ਹਾਂ ਰੰਗਾਰੰਗ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ ਛੋਟੇ ਬੱਚਿਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਦੇਵ ਥਪਲੀਆਲ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰਾਇਮਰੀ ਵਿੰਗ ਅਤੇ ਹੈੱਡ ਪ੍ਰਾਇਮਰੀ ਵਿੰਗ ਨੂੰ ਵਧਾਈ ਦਿੱਤੀ । ਵਾਈਸ ਪ੍ਰਿੰਸੀਪਲ ਮੈਡਮ ਗੀਤਾ ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਦਾ ਇੱਕ ਅਹਿਮ ਹਿੱਸਾ ਹਨ।
Ad Position 22
No active advertisement
ਪਿਛਲੀ ਖ਼ਬਰ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਦੂਜਾ ਦਿਨ ਰਿਹਾ ਯਾਦਗਾਰੀ ਅਗਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਬੋਲੀ ਸ਼ੁਰੂ ਕਰਵਾਈ
Ad Position 24