03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪ੍ਰਿੰਸੀਪਲ ਡਾ. ਅਮਨੀਸ਼ ਵਰਮਾ ਕੌਮਾਂਤਰੀ ਸਿੰਪੋਜ਼ੀਅਮ ’ਚ ਕਰਨਗੇ ਪ੍ਰਧਾਨਗੀ

ਚੀਮਾ ਮੰਡੀ, 3 ਨਵੰਬਰ (ਗੁਰਜੀਤ ਸਿੰਘ ਚਹਿਲ) - ਮਾਲਵਾ ਖੇਤਰ ਲਈ ਵਰਦਾਨ ਵਿੱਦਿਅਕ ਸੰਸਥਾ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਸ਼ਿਵ ਸ਼ਕਤੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੇ ਪ੍ਰਿੰਸੀਪਲ ਅਤੇ ਰਿਸਰਚ ਹੈੱਡ ਪ੍ਰੋਫੈਸਰ (ਡਾ.) ਅਮਨੀਸ਼ ਵਰਮਾ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਕੌਮਾਂਤਰੀ ਸਿੰਪੋਜ਼ੀਅਮ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

Ad Position 21
No active advertisement
ਪ੍ਰਿੰਸੀਪਲ ਡਾ. ਅਮਨੀਸ਼ ਵਰਮਾ । 04-11-2026
ਚੀਮਾ ਮੰਡੀ, 3 ਨਵੰਬਰ (ਗੁਰਜੀਤ ਸਿੰਘ ਚਹਿਲ) - ਮਾਲਵਾ ਖੇਤਰ ਲਈ ਵਰਦਾਨ ਵਿੱਦਿਅਕ ਸੰਸਥਾ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਸ਼ਿਵ ਸ਼ਕਤੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੇ ਪ੍ਰਿੰਸੀਪਲ ਅਤੇ ਰਿਸਰਚ ਹੈੱਡ ਪ੍ਰੋਫੈਸਰ (ਡਾ.) ਅਮਨੀਸ਼ ਵਰਮਾ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਕੌਮਾਂਤਰੀ ਸਿੰਪੋਜ਼ੀਅਮ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕ ਸੋਮ ਨਾਥ ਮਹਿਤਾ ਨੇ ਦੱਸਿਆ ਕਿ 2 ਨਵੰਬਰ 2026 ਨੂੰ ਨਵੀਂ ਦਿੱਲੀ ਦੇ ਇੰਪੀਰੀਅਲ ਹੋਟਲ ਵਿਖੇ ‘ਭਾਰਤ ‘ਚ ਜਨਤਕ ਸਿਹਤ ਅਤੇ ਬੌਧਿਕ ਸੰਪਤੀ ਦੇ ਅਧਿਕਾਰ’ ਵਿਸ਼ੇ ‘ਤੇ ਇਹ ਸਿੰਪੋਜ਼ੀਅਮ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਦੇਸ਼-ਵਿਦੇਸ਼ ਤੋਂ ਸਿਹਤ ਖੇਤਰ, ਦਵਾਈ ਉਦਯੋਗ, ਖੋਜ ਅਤੇ ਬੌਧਿਕ ਸੰਪਤੀ ਅਧਿਕਾਰਾਂ ਨਾਲ ਜੁੜੀਆਂ ਅਹਿਮ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਉਨਾਂ ਦੱਸਿਆ ਕਿ ਸਿੰਪੋਜ਼ੀਅਮ ਦੇ ਪ੍ਰੋਗਰਾਮ ਅਨੁਸਾਰ ਸੰਸਥਾ ਦੇ ਪ੍ਰਿੰਸੀਪਲ ਪ੍ਰੋ. (ਡਾ.) ਅਮਨੀਸ਼ ਵਰਮਾ ਨੂੰ ‘ਜੈਵਿਕ ਦਵਾਈਆਂ ਅਤੇ ਜੈਵਿਕ ਉਤਪਾਦਾਂ ਨਾਲ ਸਬੰਧਿਤ ਬੌਧਿਕ ਸੰਪਤੀ ਦੇ ਅਧਿਕਾਰਾਂ ਦੇ ਮੱਦੇ ਸੈਸ਼ਨ ਦੀ ਪ੍ਰਧਾਨਗੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਸੈਸ਼ਨ ‘ਚ ਭਾਰਤ ਦੇ ਡਰੱਗ ਕੰਟਰੋਲ ਜਨਰਲ ਡਾ. ਜੀ.ਐਨ. ਸਿੰਘ ਸਮੇਤ ਦਵਾਈ ਉਦਯੋਗ ਅਤੇ ਬਾਇਓਲੋਜੀਕਲ ਖੇਤਰ ਨਾਲ ਸਬੰਧਤ ਕਈ ਪ੍ਰਮੁੱਖ ਮਾਹਿਰ ਆਪਣੇ ਵਿਚਾਰ ਸਾਂਝੇ ਕਰਨਗੇ। ਡਾ. ਅਮਨੀਸ਼ ਵਰਮਾ ਦੀ ਇਸ ਜ਼ਿੰਮੇਵਾਰੀ ਨਾਲ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਭੀਖੀ ਦਾ ਨਾਂਅ ਕੌਮੀ ਪੱਧਰ ਦੇ ਸਿਹਤ ਅਤੇ ਖੋਜ ਖੇਤਰ ਨਾਲ ਜੁੜੇ ਮੰਚ ’ਤੇ ਉਭਰੇਗਾ ।
Ad Position 22
No active advertisement
ਪਿਛਲੀ ਖ਼ਬਰ ਜੱਸੀ ਕਰਤਾਰਪੁਰਾ ਨੂੰ ਕਾਂਗਰਸ ਨੇ ਰੋਪੜ ਜ਼ਿਲ੍ਹੇ ਦੇ ਸੰਗਠਨ ਦੀ ਦਿੱਤੀ ਅਹਿਮ ਜ਼ਿੰਮੇਵਾਰੀ ਅਗਲੀ ਖ਼ਬਰ ਐੱਸ.ਡੀ.ਆਈ.ਸੀ ਚੈਪਟਰ ਮਲੇਰਕੋਟਲਾ ਵਲੋਂ ਜਨਰਲ ਹਾਊਸ ਮੀਟਿੰਗ
Ad Position 24