ਸਿੰਗਲਾ ਨੇ ਬੱਸ ਹਾਦਸੇ ਦੇ ਫੱਟੜ ਮੁਸਾਫਰਾਂ ਦਾ ਪੁੱਛਿਆ ਹਾਲ-ਚਾਲ
ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ)–ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਸ਼ਹਿ ਇੰਚਾਰਜ ਵਿਜੈਇੰਦਰ ਸਿੰਗਲਾ ਨੇ ਬੀਤੇ ਦਿਨੀਂ ਬੱਸ ਹਾਦਸੇ ਵਿਚ ਜਖਮੀ ਹੋਏ ਮੁਸਾਫਰਾਂ ਦਾ ਸਿਵਲ ਹਸਪਤਾਲ ਸੰਗਰੂਰ ਵਿਚ ਜਾ ਕੇ ਹਾਲ-ਚਾਲ ਜਾਣਿਆ। ਸਿੰਗਲਾ ਨੇ ਜਖਮੀ ਵਿਅਕਤੀਆਂ ਦਾ ਜਿੱਥੇ ਢਾਰਸ ਵਧਾਇਆ ਉੱਥੇ ਉਨ੍ਹਾਂ ਪਟਿਆਲਾ ਰੈਫਰ ਕੀਤੇ ਮੁਸਾਫਰਾਂ ਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ।
ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ)–ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਸ਼ਹਿ ਇੰਚਾਰਜ ਵਿਜੈਇੰਦਰ ਸਿੰਗਲਾ ਨੇ ਬੀਤੇ ਦਿਨੀਂ ਬੱਸ ਹਾਦਸੇ ਵਿਚ ਜਖਮੀ ਹੋਏ ਮੁਸਾਫਰਾਂ ਦਾ ਸਿਵਲ ਹਸਪਤਾਲ ਸੰਗਰੂਰ ਵਿਚ ਜਾ ਕੇ ਹਾਲ-ਚਾਲ ਜਾਣਿਆ। ਸਿੰਗਲਾ ਨੇ ਜਖਮੀ ਵਿਅਕਤੀਆਂ ਦਾ ਜਿੱਥੇ ਢਾਰਸ ਵਧਾਇਆ ਉੱਥੇ ਉਨ੍ਹਾਂ ਪਟਿਆਲਾ ਰੈਫਰ ਕੀਤੇ ਮੁਸਾਫਰਾਂ ਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ। ਸਿਹਤ ਸਹੂਲਤਾਂ ਉੱਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਕਹਿਣ ਨੂੰ ਆਪ ਸਰਕਾਰ ਸਿਹਤ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਪਰ ਅਸਲੀਅਤ ਇਹ ਹੈ ਛੋਟੀ – ਮੋਟੀ ਐਮਰਜੈਂਸੀ ਲਈ ਵੀ ਮਰੀਜਾਂ ਨੂੰ ਵੱਡੇ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਜਾਂਦਾ ਹੈ। ਆਪਣਾ ਕਾਰਜਕਾਲ ਦੌਰਾਨ ਉਨ੍ਹਾਂ ਪੀ.ਜੀ.ਆਈ ਸੈਟੇਲਾਇਟ ਹਸਪਤਾਲ ਲਿਆਂਦਾ, ਟਾਟਾ ਕੈਂਸਰ ਹਸਪਤਾਲ ਲਿਆਂਦਾ ਪਰ ਆਪ ਸਰਕਾਰ ਦੇ ਗਠਨ ਦੌਰਾਨ ਹੋਰ ਸਹੂਲਤਾਂ ਵਾਂਗ ਸਿਹਤ ਸਹੂਲਤਾਂ ਵਿਚ ਆਈ ਖੜੌਤ ਕਾਰਨ ਹਾਲਾਤ ਦੁਸ਼ਵਾਰ ਬਣੇ ਹੋਏ ਹਨ। ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿੰਗਲਾ ਨੇ ਕਿਹਾ ਕਿ ਭਵਿੱਖ ਵਿਚ ਕਾਂਗਰਸ ਸਰਕਾਰ ਬਣਨ ਉੱਤੇ ਸੰਗਰੂਰ ਵਿਚ ਵੈਂਟੀਲੇਟਰ ਵਰਗੀਆਂ ਹੋਰ ਮਿਆਰੀ ਸਹੂਲਤਾਂ ਲੋਕਾਂ ਨੂੰ ਉਪਲਬਧ ਕਰਵਾਉਣਾ ਪਹਿਲੀ ਪ੍ਰਾਥਮਿਕਤਾ ਰਹੇਗੀ। ਇਸ ਮੌਕੇ ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨਾਲ ਵੀ ਮਰੀਜਾਂ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਹਾਜਰ ਹੋਰਨਾ ਆਗੂਆਂ ਵਿਚ ਬਲਾਕ ਪ੍ਰਧਾਨ ਰੌਕੀ ਬਾਂਸਲ, ਕੌਂਸਲ ਬਲਵੀਰ ਕੌਰ ਸੈਣੀ, ਕੌਂਸਲਰ ਨੱਥੂ ਲਾਲ ਢੀਂਗਰਾ, ਸ਼ਕਤੀਜੀਤ ਸਿੰਘ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਭਰਤ ਗਰਗ ਸੁਨਾਮ, ਅਮਿਤ ਠਾਕੁਰ ਆਦਿ ਮੌਜੂਦ ਸਨ।