13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪੰਜਾਬ ਵਿੱਚ ਪਹਿਲੀ ਵਾਰ ਧੀਆਂ ਦੀ ਸਿੱਖਿਆ ਲਈ ਅਨੋਖੀ ਪਹਿਲਕਦਮੀ ਕਰ ਰਿਹਾ ਖੰਗੂੜਾ ਪਰਿਵਾਰ

ਅਹਿਮਦਗੜ੍ਹ, 13 ਨਵੰਬਰ (ਸੁਖਜੀਤ ਸਿੰਘ ਖੇੜਾ)-ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਸਮਰਪਿਤ ਖੰਗੂੜਾ ਪਰਿਵਾਰ ਵੱਲੋਂ ਇੱਕ ਅਜਿਹੀ ਵਿਲੱਖਣ ਪਹਿਲਕਦਮੀ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਅਤੇ ਬੇਹੱਦ ਪ੍ਰੇਰਨਾਦਾਇਕ ਮੁਹਿੰਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮਕਸਦ ਸਿਰਫ਼ ਧੀਆਂ ਦੀ ਪੜ੍ਹਾਈ ਵਿੱਚ ਆਰਥਿਕ ਸਹਾਇਤਾ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਅਤੇ ਆਤਮ-ਨਿਰਭਰ ਬਣਨ ਤੱਕ ਦੀ ਜ਼ਿੰਮੇਵਾਰੀ ਨਿਭਾਉਣਾ ਹੈ।

Ad Position 21
No active advertisement
ਹਲਕਾ ਅਮਰਗੜ੍ਹ ’ਚ ਖੰਗੂੜਾ ਪਰਿਵਾਰ ਵੱਲੋਂ ‘ਐਜੂਲਾਈਫ’ ਮੁਹਿੰਮ ਦੀ ਸ਼ੁਰੂਆਤ ਦੌਰਾਨ ਇੱਕ ਧੀ ਦੀ ਸਿੱਖਿਆ’ ਦਾ ਸੰਕਲਪ ਲੈਂਦੇ ਹੋਏ ਬੀਬਾ ਅਮਨਦੀਪ ਕੌਰ ਖੰਗੂੜਾ ਨਾਲ ਹੋਰ ਆਗੂ। ਤਸਵੀਰ: ਸੁਖਜੀਤ ਸਿੰਘ ਖੇੜਾ 14-11-2026
ਅਹਿਮਦਗੜ੍ਹ, 13 ਨਵੰਬਰ (ਸੁਖਜੀਤ ਸਿੰਘ ਖੇੜਾ)-ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਸਮਰਪਿਤ ਖੰਗੂੜਾ ਪਰਿਵਾਰ ਵੱਲੋਂ ਇੱਕ ਅਜਿਹੀ ਵਿਲੱਖਣ ਪਹਿਲਕਦਮੀ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਅਤੇ ਬੇਹੱਦ ਪ੍ਰੇਰਨਾਦਾਇਕ ਮੁਹਿੰਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮਕਸਦ ਸਿਰਫ਼ ਧੀਆਂ ਦੀ ਪੜ੍ਹਾਈ ਵਿੱਚ ਆਰਥਿਕ ਸਹਾਇਤਾ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਅਤੇ ਆਤਮ-ਨਿਰਭਰ ਬਣਨ ਤੱਕ ਦੀ ਜ਼ਿੰਮੇਵਾਰੀ ਨਿਭਾਉਣਾ ਹੈ। ਖੰਗੂੜਾ ਪਰਿਵਾਰ ਦਾ ਮੰਨਣਾ ਹੈ ਕਿ ਧੀਆਂ ਦੀ ਸਿੱਖਿਆ ਕਿਸੇ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਅਤੇ ਦੇਸ਼ ਦੇ ਭਵਿੱਖ ਦੀ ਨੀਂਹ ਹੈ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਪਰਿਵਾਰ ਵੱਲੋਂ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਵੀ ਧੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੇ ਉਪਰਾਲੇ ਕੀਤੇ ਗਏ ਹਨ। ਇਸੇ ਸੋਚ ਨੂੰ ਇੱਕ ਵੱਡੇ ਪੱਧਰ ’ਤੇ ਅੱਗੇ ਵਧਾਉਂਦਿਆਂ ‘ਐਜੂਲਾਈਫ – (ਸਕੂਲ ਤੋਂ ਬਾਲਗ ਹੋਣ ਤੱਕ ਸਿੱਖਿਆ ਸਹਾਇਤਾ) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪਿੰਡ ਲਸੋਈ ਤੋਂ ‘ਇੱਕ ਪਿੰਡ, ਇੱਕ ਧੀ ਦੀ ਸਿੱਖਿਆ’ ਦਾ ਸੰਕਲਪ ਲੈ ਕੇ ਅਮਨਦੀਪ ਕੌਰ ਖੰਗੂੜਾ ਵੱਲੋਂ ਕੀਤੀ ਗਈ ਸ਼ੁਰੂਆਤ ਸਮਾਜ ਲਈ ਇੱਕ ਨਵੀਂ ਮਿਸਾਲ ਪੇਸ਼ ਕਰਦੀ ਹੈ। ਇਸ ਪਹਿਲਕਦਮੀ ਰਾਹੀਂ ਧੀਆਂ ਨੂੰ ਸਿਰਫ਼ ਪੜ੍ਹਾਈ ਲਈ ਸਹਾਇਤਾ ਹੀ ਨਹੀਂ ਦਿੱਤੀ ਜਾ ਰਹੀ, ਸਗੋਂ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ, ਆਪਣੇ ਸੁਪਨੇ ਪੂਰੇ ਕਰਨ ਅਤੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਮੌਕਾ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਕਈ ਧੀਆਂ ਆਰਥਿਕ ਮਜਬੂਰੀਆਂ ਕਾਰਨ ਆਪਣੀ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ ਹੋ ਜਾਂਦੀਆਂ ਹਨ, ਉੱਥੇ ਖੰਗੂੜਾ ਪਰਿਵਾਰ ਦੀ ਇਹ ਪਹਿਲਕਦਮੀ ਇੱਕ ਨਵੀਂ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆ ਰਹੀ ਹੈ। ਇਹ ਮੁਹਿੰਮ ਪੰਜਾਬ ਦੇ ਹੋਰਨਾਂ ਪਰਿਵਾਰਾਂ, ਸਮਾਜਿਕ ਸੰਸਥਾਵਾਂ ਅਤੇ ਸਮਰੱਥ ਲੋਕਾਂ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਧੀਆਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਚੁੱਕਣ ਲਈ ਅੱਗੇ ਆਉਣ। ਖੰਗੂੜਾ ਪਰਿਵਾਰ ਦੀ ਇਹ ਸੋਚ ਸਪੱਸ਼ਟ ਕਰਦੀ ਹੈ ਕਿ ਅਸਲ ਸਮਾਜ ਸੇਵਾ ਉਹ ਹੈ, ਜਿਸ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚੇ। ਧੀਆਂ ਦੀ ਸਿੱਖਿਆ ’ਤੇ ਕੀਤਾ ਗਿਆ ਨਿਵੇਸ਼ ਸਿਰਫ਼ ਇੱਕ ਬੱਚੀ ਦਾ ਭਵਿੱਖ ਨਹੀਂ ਬਦਲਦਾ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੀ ਤਸਵੀਰ ਬਦਲਣ ਦੀ ਸਮਰੱਥਾ ਰੱਖਦਾ ਹੈ। ਖੰਗੂੜਾ ਪਰਿਵਾਰ ਦਾ ਸੁਨੇਹਾ ਹੈ ਕਿ ਕੋਈ ਵੀ ਧੀ ਸਿਰਫ਼ ਆਰਥਿਕ ਤੰਗੀ ਕਾਰਨ ਸਿੱਖਿਆ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਕਿਉਂਕਿ ਜਦੋਂ ਇੱਕ ਧੀ ਸਿੱਖਿਅਤ ਹੁੰਦੀ ਹੈ ਤਾਂ ਤਿੰਨ ਪਰਿਵਾਰ ਸਿੱਖਿਅਤ ਹੁੰਦੇ ਹਨ ਅਤੇ ਜਦੋਂ ਧੀਆਂ ਅੱਗੇ ਵਧਦੀਆਂ ਹਨ ਤਾਂ ਸਮੁੱਚਾ ਪੰਜਾਬ ਤਰੱਕੀ ਕਰਦਾ ਹੈ। ਇਸ ਮੌਕੇ ਬੀਬਾ ਅਮਨਦੀਪ ਖੰਗੂੜਾ ਨੇ ਕਿਹਾ ਕਿ ‘ ਧੀ ਦੀ ਸਿੱਖਿਆ, ਸਮਾਜ ਦੀ ਤਰੱਕੀ-ਇਹੀ ਖੰਗੂੜਾ ਪਰਿਵਾਰ ਦੀ ਸੋਚ ਅਤੇ ਵਚਨਬੱਧਤਾ ਹੈ।’
Ad Position 22
No active advertisement
ਪਿਛਲੀ ਖ਼ਬਰ ਹਰੇਕ ਗੁਰਸਿੱਖ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦਾ ਸੱਦਾ ਅਗਲੀ ਖ਼ਬਰ ਜਵਾਨੀ ਸੰਭਾਲ ਯਾਤਰਾ 18 ਨੂੰ ਅਮਰਗੜ੍ਹ ਅਤੇ 19 ਨੂੰ ਅਹਿਮਦਗੜ੍ਹ ਵਿਖੇ ਹੋਵੇਗੀ ਕਾਂਗਰਸ ਦੀ ਰੈਲੀ - ਸਮਿਤ ਸਿੰਘ ਮਾਨ
Ad Position 24