ਨਗਰ ਕੀਰਤਨ ਸਜਾਇਆ
ਮੂਣਕ, 24 ਨਵੰਬਰ (ਵਰਿੰਦਰ ਭਾਰਦਵਾਜ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਜਨਰਲ ਸਕੱਤਰ ਬੰਟੀ ਢੀਡਸਾ ਦੀ ਅਗਵਾਈ ਹੇਠ ਮਕੌਰੜ ਸਾਹਿਬ ਪੈਲੇਸ ਵਿੱਚ ਹੋਈ ਜਿਸ ਵਿੱਚ ਬਲਾਕ ਦੇ ਆਗੂ ਅਤੇ ਪਿੰਡ ਇਕਾਈਆਂ ਦੇ ਕਿਸਾਨ ਆਗੂ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਹਾਜ਼ਰ ਬਲਾਕ ਤੇ ਪਿੰਡ ਇਕਾਈਆਂ ਦੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਪ੍ਰਚਾਰ ਸਕੱਤਰ ਬਲਵਿੰਦਰ ਮਨਿਆਣਾ ਨੇ ਦੱਸਿਆ ਕਿ 26 ਨਵੰਬਰ 2020 ਨੂੰ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਭਾਰਤ ਦੇ ਕਿਸਾਨ ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵੱਲੋਂ ਤਿੰਨ ਕਾਲੇ ਕਾਨੂੰਨ ਪਰਾਲੀ ਦਾ ਕਾਨੂੰਨ ਬਿਜਲੀ ਐਕਟ 2020 ਦੇ ਖਿਲਾਫ ਦਿੱਲੀ ਤੇ ਬਾਰਡਰਾਂ ਤੇ ਕੀਤੇ ਗਏ ਵੱਡੇ ਸੰਘਰਸ਼ ਦੌਰਾਨ ਇਤਿਹਾਸਿਕ ਜਿੱਤ ਹੋਈ ਸੀ।
ਸ
ਸੁਨਾਮ ਵਿਖੇ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।
25-11-2026
ਮੂਣਕ, 24 ਨਵੰਬਰ (ਵਰਿੰਦਰ ਭਾਰਦਵਾਜ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਜਨਰਲ ਸਕੱਤਰ ਬੰਟੀ ਢੀਡਸਾ ਦੀ ਅਗਵਾਈ ਹੇਠ ਮਕੌਰੜ ਸਾਹਿਬ ਪੈਲੇਸ ਵਿੱਚ ਹੋਈ ਜਿਸ ਵਿੱਚ ਬਲਾਕ ਦੇ ਆਗੂ ਅਤੇ ਪਿੰਡ ਇਕਾਈਆਂ ਦੇ ਕਿਸਾਨ ਆਗੂ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਹਾਜ਼ਰ ਬਲਾਕ ਤੇ ਪਿੰਡ ਇਕਾਈਆਂ ਦੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਪ੍ਰਚਾਰ ਸਕੱਤਰ ਬਲਵਿੰਦਰ ਮਨਿਆਣਾ ਨੇ ਦੱਸਿਆ ਕਿ 26 ਨਵੰਬਰ 2020 ਨੂੰ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਭਾਰਤ ਦੇ ਕਿਸਾਨ ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵੱਲੋਂ ਤਿੰਨ ਕਾਲੇ ਕਾਨੂੰਨ ਪਰਾਲੀ ਦਾ ਕਾਨੂੰਨ ਬਿਜਲੀ ਐਕਟ 2020 ਦੇ ਖਿਲਾਫ ਦਿੱਲੀ ਤੇ ਬਾਰਡਰਾਂ ਤੇ ਕੀਤੇ ਗਏ ਵੱਡੇ ਸੰਘਰਸ਼ ਦੌਰਾਨ ਇਤਿਹਾਸਿਕ ਜਿੱਤ ਹੋਈ ਸੀ। ਅੰਦੋਲਨ ਦੀ ਛੇਵੀਂ ਵਰ੍ਹੇਗੰਢ ਮੌਕੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਮਨਾਈ ਜਾਵੇਗੀ ਕਿਸਾਨ ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਕਨੂੰਨਾਂ ਦੇ ਖਿਲਾਫ ਭਾਰਤ ਦੀਆਂ ਕਿਸਾਨ ਮਜ਼ਦੂਰ ਤੇ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਲੜਿਆ ਸੀ। ਮੌਕੇ ਦੀਆਂ ਸਰਕਾਰਾਂ ਉਹੀ ਕਾਨੂੰਨ ਮੁੜ ਕੇ ਬਦਲਵੇ ਰੂਪ ਵਿੱਚ ਲਾਗੂ ਕਰਨ ਲੱਗੀਆਂ ਹੋਈਆਂ ਹਨ ਅਤੇ ਜਿਵੇਂ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ ਕਿਤੇ ਖਾਦ ਦੀ ਸਮੱਸਿਆ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਕੇ ਜਮੀਨਾਂ ਤੋਂ ਬਾਹਰ ਕਰਨਾ ਚਾਹੁੰਦੀਆਂ ਹਨ। ਜਿਵੇਂ ਕੇਂਦਰ ਦੀ ਸਰਕਾਰ ਅਮਰੀਕਾ ਦੇ ਨਾਲ ਫ੍ਰੀ ਟਰੇਡ ਡੀਲ ਸਮਝੌਤੇ ਕਰਕੇ ਭਾਰਤੀ ਕਿਸਾਨਾਂ ਨੂੰ ਅਤੇ ਹੋਰ ਕਾਰੋਬਾਰਾਂ ਨੂੰ ਖਤਮ ਕਰ ਰਹੀਆਂ ਹਨ। ਇਤਿਹਾਸਿਕ ਅੰਦੋਲਨ ਤੋਂ ਸਿੱਖਣ ਦੀ ਲੋੜ ਹੈ ਕਿ ਸਾਨੂੰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਨੂੰ ਬਚਾਉਣ ਵਾਸਤੇ ਇਕੱਠੇ ਹੋਣ ਦੀ ਲੋੜ ਹੈ। ਇਸ ਤੋਂ ਉਪਰੰਤ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਨੇ ਸਾਰੇ ਪਿੰਡ ਇਕਾਈ ਪ੍ਰਧਾਨਾਂ ਤੇ ਸਕੱਤਰਾਂ ਨੂੰ 26 ਨਵੰਬਰ ਦੇ ਅੰਦੋਲਨ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਬਰਨਾਲਾ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਵਿੱਚ ਬਲਾਕ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ, ਬੱਬੂ ਚੱਠਾ ਕਾਲਾ ਖਨੌਰੀ, ਸੁਖਚੈਨ ਚੱਠਾ, ਰਾਜੂ ਮੂਣਕ, ਸੁਬੇਗ ਮੂਣਕ, ਛੱਜੂ ਬੱਲਰਾ, ਅਮਰੀਕ ਬੱਲਰਾ ਅਤੇ ਬਲਾਕ ਮੂਣਕ ਦੀਆਂ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਸਕੱਤਰ ਹਾਜ਼ਰ ਹੋਏ।